December 6, 2024

Loading

ਚੜ੍ਹਤ ਪੰਜਾਬ ਦੀ
 
ਰਾਮਪੁਰਾ ਫੂਲ , (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਲਾਇਨਜ ਕਲੱਬ ਦੀ ਸਾਲਾਨਾ ਰੀਜਨ ਕਾਨਫਰੰਸ ਸਮਾਇਰਾ ਜੋ ਕੇ ਬਠਿੰਡਾ ਵਿਖੇ ਹੋਈ। ਉਸ ਵਿਚ ਸਥਾਨਕ ਲਾਇਨਜ ਕਲੱਬ ਨੇ ਮੱਲਾਂ ਮਾਰਦੇ ਹੋਏ ਅਨੇਕਾਂ ਇਨਾਮ ਜਿੱਤੇ ਅਤੇ ਰੀਜਨ ਵਿਚ ਦੂਜਾ ਨੰਬਰ ਪ੍ਰਾਪਤ ਕੀਤਾ। ਲਾਇਨਜ ਕਲੱਬ ਦੇ ਪ੍ਰਧਾਨ ਐਡਵੋਕੇਟ ਨਵਨੀਸ਼ ਮਿੱਤਲ ਨੇ ਦੱਸਿਆ ਕਿ ਸਮਾਗਮ ਦੌਰਾਨ ਕਲੱਬ ਨੂੰ ਸੇਵਾ ਦੇ ਖੇਤਰ ਵਿਚ ਰੀਜਨ ਵਿੱਚੋ ਦੂਜਾ ਅਤੇ ਮੈਂਬਰਸ਼ਿਪ ਦੇ ਖੇਤਰ ਵਿਚ ਪਹਿਲਾ ਇਨਾਮ ਮਿਲਿਆ।
ਇਸ ਤੋਂ ਇਲਾਵਾ ਕਲੱਬ ਨੂੰ  ਬੈਸਟ ਪ੍ਰੋਜੈਕਟ ਐਵਾਰਡ, ਕਲੱਬ ਦੇ ਪ੍ਰਧਾਨ ਸੈਕਟਰੀ ਰੋਹਿਤ ਕੁਮਾਰ ਅਤੇ ਕੈਸ਼ੀਅਰ ਰੁਪਿੰਦਰ ਵਰਮਾ ਨੂੰ ਵਧੀਆ ਕਾਰਗੁਜਾਰੀ ਲਈ ਐਵਾਰਡ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਨਵਨੀਸ਼ ਮਿੱਤਲ ਨੂੰ  ਰੀਜਨ ਚੇਅਰ ਪਰਸਨ, ਪਰਮਦੀਪ ਬੇਦੀ  ਡਿਸਟ੍ਰਿਕਟ ਗਵਰਨਰ ਨੂੰ ਨਾਕੇਸ਼ ਗਰਗ  ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਨਵਨੀਸ਼ ਮਿੱਤਲ ਨੇ ਦੱਸਿਆ ਕਿ ਇਹ ਇਨਾਮ ਕਲੱਬ ਵੱਲੋਂ ਪਿਛਲੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਸਮਾਜ ਭਲਾਈ ਦੇ ਕੰਮ ਜਿਵੇ ਸ਼ੂਗਰ ਚੈੱਕ ਅੱਪ ਕੈੰਪ, ਬੱਚਿਆਂ ਦੀਆਂ ਅੱਖਾਂ ਦਾ ਕੈੰਪ, ਟੀਚਰ ਟ੍ਰੇਨਿੰਗ ਵਰਕਸ਼ਾਪ, ਗਊ ਸੇਵਾ ਆਦਿ ਕਰਕੇ ਮਿਲੇ ਹਨ। ਉਨਾ ਸਮੂਹ ਇਨਾਮ ਕਲੱਬ ਮੈਂਬਰਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਮੈਂਬਰਾਂ ਦੇ ਸਹਿਯੋਗ ਤੋਂ ਬਿਨਾ ਇਹ ਉਪਲਬਧੀ ਹਾਸਲ ਨਹੀਂ ਕੀਤੀ ਜਾ ਸਕਦੀ।
 
#For any kind of News and advertisement contact us on 980-345-0601
120470cookie-checkਸੇਵਾ ਦੇ ਖੇਤਰ ਚ ਲਾਇਨਜ ਕਲੱਬ ਰਾਮਪੁਰਾ ਫੂਲ ਨੇ ਮਾਰੀਆਂ ਮੱਲਾਂ ,ਸਮਾਜ ਭਲਾਈ ਦੇ ਕੰਮ ਕਰਕੇ ਅਨੇਕਾਂ ਇਨਾਮ ਕੀਤੇ ਹਾਸਲ 
error: Content is protected !!