June 17, 2024

Loading

ਚੜ੍ਹਤ ਪੰਜਾਬ ਦੀ
 
ਰਾਮਪੁਰਾ  ਫੂਲ , (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਪੰਜਾਬ ਵਿਚ ਆਏ ਦਿਨ ਨਸ਼ੇ ਕਾਰਨ ਨੋਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸੇ ਕੜੀ ਤਹਿਤ ਅੱਜ ਫੂਲ ਟਾਊਨ ਦਾ ਇਕ 30 ਸਾਲਾਂ ਨੋਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਦੀ ਨੀਂਦ ਸੋ ਗਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਦੀ ਸ਼ਿਕਾਇਤ ਤੇ ਇਕ ਔਰਤ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮਲਕੀਤ ਸਿੰਘ ਨੇ ਦੱਸਿਆ ਕਿ ਮੇਰੇ ਨੋਜਵਾਨ ਪੁੱਤਰ ਧਰਮਿੰਦਰ ਸਿੰਘ ਦੇ ਦੋਸਤ ਕੁਲਦੀਪ ਤੇ ਨੰਨੂ ਬੀਤੀ ਸ਼ਾਮ ਉਸਨੂੰ ਫੂਲ ਟਾਊਨ ਤੋਂ ਆਪਣੇ ਨਾਲ ਰਾਮਪੁਰਾ ਫੂਲ ਲੈ ਆਏ ਸਨ।
ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ  ਉਕਤ ਵਿਅਕਤੀਆਂ ਨੇ ਸਰੋਜ ਰਾਣੀ ਤੋਂ ਨਸ਼ਾ ਖਰੀਦ ਕੇ ਉਸ ਦੇ ਪੁੱਤਰ ਨੂੰ ਵੱਧ ਮਾਤਰਾ ਵਿਚ ਨਸ਼ਾਂ ਦੇ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਸ਼ਹਿਰ ਦੇ ਹੀ ਦੋ ਨੌਜਵਾਨਾਂ ਨੇ ਚਿੱਟੇ ਦਾ ਆਦੀ ਕੀਤਾ ਹੋਇਆ ਸੀ। ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਉਸ ਦੇ ਲੜਕੇ ਨੂੰ ਨਸ਼ੇ ਦੇ ਟੀਕੇ ਲਗਵਾ ਦਿੰਦੇ ਸਨ
ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਨਸ਼ਾ ਵੇਚਣ ਵਾਲੀ ਔਰਤ ਦੀ ਕਈ ਵਾਰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਨੇ ਮਲਕੀਤ ਸਿੰਘ ਦੀ ਸ਼ਿਕਾਇਤ ਤੇ ਸਰੋਜ ਰਾਣੀ, ਕੁਲਦੀਪ ਅਤੇ ਨੰਨੂੰ ਵਾਸੀਅਨ ਰਾਮਪੁਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤਫਤੀਸ ਜਾਰੀ ਹੈ।
#For any kind of News and advertisement contact us on 980-345-0601
120440cookie-checkਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ , ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਤੇ ਔਰਤ ਸਮੇਤ ਤਿੰਨ ਤੇ ਮਾਮਲਾ ਦਰਜ
error: Content is protected !!