July 21, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 04 ਜੂਨ (ਸਤ ਪਾਲ ਸੋਨੀ ):ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ’ਅੰਤਰ-ਰਾਸ਼ਟਰੀ ਯੋਗ ਦਿਵਸ’ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿਚ ਇਕ ਵੈਬੀਨਾਰ ਦਾ ਆਯੋਜਨ ਕੀਤਾ।ਇਸ ਦਾ ਵਿਸ਼ਾ ਸੀ ’ਮੀਡੀਆ ਸਾਖਰਤਾ ਅਤੇ ਯੋਗ ਸੰਬੰਧੀ ਗ਼ਲਤ ਧਾਰਨਾਵਾਂ ਨੂੰ ਦੂਰ ਕਰਨਾ’। 21 ਜੂਨ 2022 ਨੂੰ ਹੋਣ ਵਾਲੇ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਵਿਚ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ਼ ਫ਼ਿਸ਼ਰੀਜ਼ ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ, ਅੰਮਿ੍ਰਤਸਰ ਅਤੇ ਬਠਿੰਡਾ ਦੇ 100 ਤੋਂ ਵੱਧ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਨੇ ਇਸ ਵਿਚ ਭਾਗ ਲਿਆ।
ਵੈਬੀਨਾਰ ਵਿਚ ਡਾ. ਪ੍ਰਗਿਆ ਕੌਸ਼ਿਕ ਮੀਡੀਆ ਸਾਖਰਤਾ ਸੰਬੰਧੀ ਮਾਹਿਰ ਨੇ ਗ਼ਲਤ ਜਾਣਕਾਰੀ, ਭਰਮਾਊ ਜਾਣਕਾਰੀ ਅਤੇ ਉਲਝਵੀਂ ਜਾਣਕਾਰੀ ਵਿਚਲੇ ਅੰਤਰ ਨੂੰ ਸਮਝਾਉਂਦਿਆਂ ਹੋਇਆਂ ਆਪਣੀ ਗੱਲ ਰੱਖੀ।ਉਨ੍ਹਾਂ ਨੇ ਸਮਾਜਿਕ ਮੀਡੀਆ, ਡਿਜੀਟਲ ਮੀਡੀਆ ਦੀਆਂ ਭਰਮਾਊ ਖ਼ਬਰਾਂ ਦੇ ਸਰੂਪ ਬਾਰੇ ਚਰਚਾ ਕੀਤੀ।ਅਫ਼ਵਾਹਾਂ ਅਤੇ ਜਾਅਲੀ ਖ਼ਬਰਾਂ ਨੂੰ ਫੈਲਾਉਣ ਅਤੇ ਉਨ੍ਹਾਂ ਨੂੰ ਰੋਕਣ ਵਿਚ ਨਾਗਰਿਕਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।ਡਿਜੀਟਲ ਮੀਡੀਆ ਸੰਬੰਧੀ ਸੁਰੱਖਿਆ ਸੁਝਾਅ ਦੱਸਦੇ ਹੋਏ ਉਨ੍ਹਾਂ ਨੇ ਵਲੰਟੀਅਰਾਂ ਨੂੰ ਗੂਗਲ ’ਤੇ ’ਰਿਵਰਸ ਇਮੇਜ਼ ਖੋਜ’ ਬਾਰੇ ਦੱਸਿਆ ਤਾਂ ਜੋ ਵੇਖਿਆ ਜਾ ਸਕੇ ਕਿ ਤਸਵੀਰ ਅਸਲੀ ਹੈ ਜਾਂ ਉਸ ਵਿਚ ਤਬਦੀਲੀ ਕੀਤੀ ਗਈ ਹੈ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਬਹੁਤ ਸਾਰੇ ਲੋਕ ਗੁੰਮਰਾਹਕੁੰਨ ਖ਼ਬਰਾਂ ਅਤੇ ਗਲਤ ਜਾਣਕਾਰੀ ਦਾ ਸ਼ਿਕਾਰ ਹੋ ਰਹੇ ਹਨ।ਇਹ ਵੈਬੀਨਾਰ ਯੋਗਾ ਨਾਲ ਸੰਬੰਧਿਤ ਜਾਅਲੀ ਅਤੇ ਗੁੰਮਰਾਹਕੁੰਨ ਖ਼ਬਰਾਂ ਦੀ ਮੀਡੀਆ ਖੇਤਰ ਵਿਚ ਪਛਾਣ ਕਰਨ ਸੰਬੰਧੀ ਵਿਸ਼ੇਸ਼ ਤੌਰ ’ਤੇ ਜਾਗਰੂਕ ਕਰੇਗਾ।
ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਅਤੇ ਕੌਮੀ ਸੇਵਾ ਯੋਜਨਾ ਸੰਯੋਜਕ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਪ੍ਰਾਪਤ ਹੋਈ ਜਾਣਕਾਰੀ ਅਤੇ ਗਿਆਨ ਗ਼ਲਤ ਖ਼ਬਰਾਂ ਅਤੇ ਯੋਗਾ ਸੰਬੰਧੀ ਭਰਮਾਊ ਜਾਣਕਾਰੀ ਨੂੰ ਖ਼ਤਮ ਕਰਨ ਦੇ ਸਮਰੱਥ ਹੋਵੇਗਾ।ਉਨ੍ਹਾਂ ਕਿਹਾ ਕਿ ਇਕ ਵਾਰ ਸ਼੍ਰ੍ਰੀ ਨਰਿੰਦਰ  ਮੋਦੀ, ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀ ਕਿ ਐਨ ਸੀ ਸੀ ਅਤੇ ਐਨ ਐਸ ਐਸ ਵਲੰਟੀਅਰਾਂ ਨੂੰ ਕੋਰੋਨਾ ਟੀਕਾਕਰਨ ਅਤੇ ਗ਼ਲਤ ਜਾਣਕਾਰੀ ਤੇ ਅਫ਼ਵਾਹਾਂ ਫੈਲਾਉਣ ਵਾਲੇ ਢਾਂਚੇ ਨੂੰ ਖ਼ਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
#For any kind of News and advertisement contact us on 980-345-0601
120530cookie-checkਵੈਟਨਰੀ ਯੂਨੀਵਰਸਿਟੀ ਦੀ ਕੌਮੀ ਸੇਵਾ ਯੋਜਨਾ ਇਕਾਈ ਨੇ ਯੋਗਾ ਸੰਬੰਧੀ ਧਾਰਨਾਵਾਂ ’ਤੇ ਕਰਵਾਇਆ ਵੈਬੀਨਾਰ
error: Content is protected !!