November 20, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ) : ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਮਹਿਰਾਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਸ਼ਾਨਦਾਰ ਯੁਵਕ ਮੇਲਾ ਜਿਸ ਦਾ ਆਗਾਜ਼ ਵਾਈਸ ਚਾਂਸਲਰ ਪ੍ਰੋ ਡਾ ਅਰਵਿੰਦ ਵੱਲੋਂ “ਹਮ ਸਾਇਆਦਾਰ ਪੇੜ ਜ਼ਮਾਨੇ ਕੇ ਕਾਮ ਆਏਂ, ਗਿਰੇੰ ਭੀ ਤੋ ਜਲਾਨੇ ਕੇ ਕਾਮ ਆਏੰ” ਦੀ ਸਕਾਰਾਤਮਕ ਪਹੁੰਚ ਮੁਤਾਬਕ ਕੀਤਾ ਗਿਆ- ਆਪਣੀਆਂ ਬੁਲੰਦੀਆਂ ਵੱਲ ਨੂੰ ਵਧਦਾ ਹੋਇਆ ਆਪਣੇ ਅਗਲੇ ਚਰਨ ਵਿਚ ਦਾਖਲ ਹੋਇਆ।ਇਸ ਯੁਵਕ ਮੇਲੇ ਦੇ ਦੂਜੇ ਚਰਨ ਦੌਰਾਨ ਪ੍ਰਸਿੱਧ  ਉਸਤਾਦ ਫ਼ਨਕਾਰ ਤੇ ਐਮ.ਪੀ. ਫ਼ਰੀਦਕੋਟ  ਜਨਾਬ ਮੁਹੰਮਦ ਸਦੀਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੁੱਡੀ ਤੇ ਝੂਮਰ ਦੇ ਮੁਕਾਬਲਿਆਂ ਦਾ ਆਨੰਦ ਮਾਣਿਆ।
ਕਾਲਜ ਪ੍ਰਿੰਸੀਪਲ ਡਾ ਬਰਿੰਦਰ ਕੌਰ ਅਤੇ ਦਰਸ਼ਕਾਂ ਦੀ ਉਚੇਚੀ ਫਰਮਾਇਸ਼ ਤੇ ਉਨ੍ਹਾਂ ਸਮੁੱਚੇ ਮਾਹੌਲ ਨੂੰ ਪ੍ਰੇਰਨਾਮਈ ਬਣਾਉਣ ਲਈ ਆਪਣਾ ਯਾਦਗਾਰੀ ਗੀਤ ਸਾਂਝਾ ਕੀਤਾ। ਉਨ੍ਹਾਂ ਨੇ ਕਾਲਜ ਦੀ ਬਿਹਤਰੀ ਲਈ 5 ਲੱਖ ਰੁਪਏ ਯੋਗਦਾਨ ਵਜੋਂ ਦੇਣ ਦਾ ਐਲਾਨ ਵੀ ਕੀਤਾl ਮਿਤੀ 8 ਅਕਤੂਬਰ ਦੇ ਸਮਾਗਮਾਂ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਪ੍ਰੋਫ਼ੈਸਰ ਰਾਜਿੰਦਰਪਾਲ ਸਿੰਘ ਬਰਾੜ ਤੇ ਉਨ੍ਹਾਂ ਦੀ ਪਤਨੀ ਪ੍ਰੋਫੈਸਰ ਚਰਨਜੀਤ ਕੌਰ ਬਰਾੜ ਨੇ ਕੀਤੀ, ਜਦ ਕਿ ਡਾ ਸੁਰਜੀਤ ਭੱਟੀ ਤੇ ਉਨ੍ਹਾਂ ਦੀ ਜੀਵਨ ਸਾਥੀ ਡਾ ਬਲਵਿੰਦਰ ਕੌਰ ਭੱਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਅੱਜ ਦੇ ਸਮਾਗਮਾਂ ਦੀ ਪ੍ਰਧਾਨਗੀ ਡਾ ਲਾਭ ਸਿੰਘ ਖੀਵਾ ਸਾਬਕਾ ਪ੍ਰਿੰਸੀਪਲ ਟੀਪੀਡੀ ਮਾਲਵਾ ਕਾਲਜ ਅਤੇ ਉਨ੍ਹਾਂ ਦੀ ਪਤਨੀ ਸੱਚਪ੍ਰੀਤ ਕੌਰ ਜੀ ਨੇ ਕੀਤੀ। ਵਿਦਿਆਰਥੀਆਂ ਦੀ ਪੇਸ਼ਕਾਰੀ ਦੌਰਾਨ ਪ੍ਰਿੰਸੀਪਲ ਡਾ ਵਰਿੰਦਰ ਕੌਰ ਦੇ ਵਿਸ਼ੇਸ਼ ਸੱਦੇ ਨੂੰ ਤਹਿ ਦਿਲੋਂ ਕਬੂਲਦਿਆਂ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ ਅਮਰਜੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਸਟਾਫ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।ਸਮੁੱਚੇ ਕਾਰਜਕ੍ਰਮ ਦੀ ਅਗਵਾਈ ਕਰਨ ਲਈ ਯੂਨੀਵਰਸਿਟੀ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ ਗਗਨ ਥਾਪਾ ਤੇ ਉਨ੍ਹਾਂ ਦੇ ਸਹਿਯੋਗੀ ਡਾ ਡੈਨੀ ਸ਼ਰਮਾ, ਡਾ ਹਰਿੰਦਰ ਹੁੰਦਲ ਤੇ ਵਿਜੈ ਯਮਲਾ ਆਦਿ ਸਮੁੱਚੀ ਟੀਮ ਪੂਰੀ ਮੁਸ਼ਤੈਦੀ ਸਹਿਤ ਕਾਰਜਸ਼ੀਲ ਰਹੀ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕਦਮ ਦਰ ਕਦਮ ਸੇਧ ਦਿੰਦੀ ਨਜ਼ਰ ਆਈ।
 ਵੱਖ ਵੱਖ ਮੁਕਾਬਲਿਆਂ ਵਿੱਚੋਂ ਮੇਜ਼ਬਾਨ ਕਾਲਜ ਦੀ ਟੀਮ ਅਤੇ ਐਸ.ਡੀ ਕਾਲਜ ਬਰਨਾਲਾ ਦੀ ਟੀਮ ਨੇ ਆਪਣੀ ਚੜ੍ਹਤ ਨੂੰ ਬਰਕਰਾਰ ਰੱਖਦਿਆਂ ਭੰਡ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਨੁੱਕੜ ਨਾਟਕ ਵਿੱਚ ਯੂਨੀਵਰਸਿਟੀ ਕਾਲਜ ਢਿੱਲਵਾਂ ਦੀ ਟੀਮ ਨੇ ਪਹਿਲਾ ਤੇ ਟੀਪੀਡੀ ਮਾਲਵਾ ਕਾਲਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ  ਜਦ ਕਿ ਰੰਗੋਲੀ ਤੇ ਲਘੂ ਫ਼ਿਲਮਾਂ ਵਿਚੋਂ ਐੱਸ.ਡੀ ਕਾਲਜ ਦੀ ਟੀਮ ਪਹਿਲੇ ਅਤੇ ਟੀਪੀਡੀ ਮਾਲਵਾ ਕਾਲਜ ਦੀ ਟੀਮ ਦੂਸਰੇ ਸਥਾਨ ਤੇ ਰਹੀ।ਐੱਸਡੀ ਕਾਲਜ ਦੇ ਪ੍ਰਿੰਸੀਪਲ ਡਾ ਰਮਾ ਸ਼ਰਮਾ ਤੇ ਯੂਥ ਕੋਆਰਡੀਨੇਟਰ ਪ੍ਰੋਫੈਸਰ ਗੁਰਪ੍ਰਵੇਸ਼ ਸਿੰਘ ਢਿੱਲੋਂ ਦੇ ਚਿਹਰੇ ਤੇ ਫ਼ਖ਼ਰ ਦੀ ਰੌਣਕ ਸਪੱਸ਼ਟ ਝਲਕ ਰਹੀ ਸੀ। ਫੋਟੋਗ੍ਰਾਫੀ ਮੁਕਾਬਲੇ ਵਿੱਚ ਵੀ ਮੇਜ਼ਬਾਨ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਤੇ ਤੀਜੇ ਦਿਨ ਦੇ ਸਾਰੇ ਹੀ ਮੁਕਾਬਲੇ ਬਹੁਤ ਦਿਲਚਸਪ ਤੇ ਉਤਸ਼ਾਹ ਭਰਪੂਰ ਰਹੇ ਅਤੇ ਕਾਲਜ ਪ੍ਰਿੰਸੀਪਲ ਡਾ ਬਰਿੰਦਰ ਕੌਰ ਦੀ ਅਗਵਾਈ ਅਧੀਨ ਸ਼ਾਂਤੀਪੂਰਵਕ ਸੰਪੰਨ ਹੋਏ।
 #For any kind of News and advertisment contact us on 980-345-0601

 

 

130840cookie-checkਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਮਹਿਰਾਜ ਬਠਿੰਡਾ ਵਿਖੇ ਯੁਵਕ ਮੇਲੇ ਦਾ ਕੀਤਾ ਗਿਆ ਆਗਾਜ਼
error: Content is protected !!