June 17, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 09 ਅਕਤੂਬਰ ( ਸਤ ਪਾਲ ਸੋਨੀ )  – ਸਥਾਨਕ ਫੋਕਲ ਪੁਆਇੰਟ ਵਿਖੇ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਵੱਲੋਂ ਵਿਕਸਤ ਕੀਤੇ ਜਾ ਰਹੇ ‘ਮਿਆਵਾਕੀ ਜੰਗਲ’ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਇਸ ਉੱਘੇ ਉਦਯੋਗਿਕ ਘਰਾਣੇ ਵੱਲੋਂ ਲੁਧਿਆਣਾ ਨੂੰ ਹਰਿਆ ਭਰਿਆ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਸਚਿਤ ਜੈਨ, ਵਾਈਸ ਚੇਅਰਮੈਨ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਅਤੇ ਆਰ.ਕੇ. ਰੇਵਾੜੀ, ਈ.ਡੀ. ਵੀ.ਐਸ.ਐਸ.ਐਲ. ਸੀਨੀਅਰ ਵੀ.ਪੀ. ਐਚ.ਆਰ. ਅਤੇ ਐਡਮਿਨ ਮਨੁਜ ਮਹਿਤਾ, ਸੀਨੀਅਰ ਮੈਨੇਜਰ ਐਡਮਿਨ ਅਤੇ ਲੀਗਲ  ਅਮਿਤ ਧਵਨ, ਵਿਵੇਕ ਸ਼ਰਮਾ ਕਾਰਪੋਰੇਟ ਐਡਮਿਨ ਹੈੱਡ ਵਰਧਮਾਨ ਗਰੁੱਪ,  ਅਰੁਣ ਕੁਮਾਰ ਅਤੇ ਵੀ.ਐਸ.ਐਸ.ਐਲ. ਤੇ ਮੀਆਵਾਕੀ ਦੀ ਪੂਰੀ ਟੀਮ ਵੀ ਮੌਜੂਦ ਸੀ।
ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਰਧਮਾਨ ਸਟੀਲਜ਼ ਦੁਆਰਾ ਗ੍ਰੀਨ ਬੈਲਟ ਅਤੇ ਵਿਸ਼ੇਸ਼ ਤੌਰ ‘ਤੇ ਫੋਕਲ ਪੁਆਇੰਟ ਦੇ ਕੇਂਦਰ ਵਿੱਚ ਸਥਿਤ ਮਿਆਵਾਕੀ ਜੰਗਲ ਦੇ ਵਿਕਾਸ ਲਈ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਸਚਿਤ ਜੈਨ ਵੱਲੋਂ ਲੁਧਿਆਣਾ ਸ਼ਹਿਰ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਅਜਿਹੇ ਹੋਰ ਵੀ ਕਈ ਪ੍ਰੋਜੈਕਟ ਵਿਕਸਤ ਕਰਨ ਦੀ ਇੱਛਾ ਪ੍ਰਗਟਾਈ ਹੈ।
#For any kind of News and advertisment contact us on 980-345-0601

 

130790cookie-checkਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ  ਫੋਕਲ ਪੁਆਇੰਟ ‘ਚ ‘ਮਿਆਵਾਕੀ ਜੰਗਲ’ ਵਿਕਸਤ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦੇ ਯਤਨਾਂ ਦੀ ਸ਼ਲਾਘਾ
error: Content is protected !!