June 18, 2025

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ- ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨ ਬਾਹਰਨਹੜਾ/ਤਲਵਾੜਾ ਵਿਖੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨੀ ਜਥੇ ਨੇ ਸ਼ਹੀਦ ਬਾਬਾ ਨੱਥੂ ਜੀ ਦੇ ਜੀਵਨ ਬਾਰੇ ਆਈਆਂ ਸੰਗਤਾਂ ਨੂੰ ਚਾਨਣ ਪਾਇਆ । ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਲਖਬੀਰ ਸਿੰਘ ਜੀ ਤਲਵਾੜੇ ਵਾਲੇ ਅਤੇ ਸੰਤ ਬਾਬਾ ਕਮਲਜੀਤ ਸਿੰਘ ਤਲਵਾੜੇ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਉਪਰੰਤ ਵਿਸ਼ਵ ਵਾਤਾਵਰਨ ਦਿਵਸ ਤੇ  ਟਾਹਲੀ ਦੇ ਬੂਟੇ ਵੀ ਲਗਾਏ ਗਏ।

ਇਸ ਮੌਕੇ ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ ਦੇ ਸਰਪ੍ਰਸਤ ਹਰਦੇਵ ਸਿੰਘ ਬੋਪਾਰਾਏ ਅਤੇ ਯੁਵਾ ਮਾਮਲੇ ਖੇਡ ਵਿਭਾਗ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਦੇ ਸਹਯੋਗ ਨਾਲ ਭਾਈ ਘਨਈਆ ਜਲ ਬਚਾਓ ਜਲ ਪੂਰਤੀ ਸੰਗਠਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵੱਲੋਂ ਆਈਆਂ ਸੰਗਤਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਬੂਟਾ ਸਿੰਘ, ਭਾਈ ਗੁਰਦੇਵ ਸਿੰਘ ਇਆਲੀ ਕਲਾਂ , ਭਾਈ ਰਣਜੀਤ ਸਿੰਘ ਝਮਟ, ਬਲਵੀਰ ਸਿੰਘ ਪ੍ਰਤਾਪ ਸਿੰਘ ਵਾਲਾ, ਅਮਰਿੰਦਰ ਪਾਲ ਸਿੰਘ, ਕੁਲਵੰਤ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਗੁਰਨੂਰ ਕੌਰ, ਸੁਖਪ੍ਰੀਤ ਕੌਰ ,ਅਮਨਦੀਪ ਕੌਰ, ਨਿਰਮਲ ਸਿੰਘ ਫੌਜੀ,  ਮਨਦੀਪ ਸਿੰਘ ਜੈਨਪੁਰ ,ਬਲਜਿੰਦਰ ਸਿੰਘ,ਵਤਨਪ੍ਰੀਤ ਬੋਪਾਰਾਏ ਆਦਿ ਹਾਜ਼ਰ ਸਨ।

Kindly like,share and subscribe our youtube channel CPD NEWS=Contact for News and advertisement at 9803-4506-01

 

168270cookie-checkਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨਾਂ ਤੇ ਦਸਵੀਂ ਦੇ ਦਿਹਾੜੇ ਮੌਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ 
error: Content is protected !!