December 22, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ 28 ਜੂਨ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਅਤੇ ਸਤਨਾਮ ਸਿੰਘ ਖਿਆਲਾ ਜਿਲਾ ਪ੍ਰਧਾਨ ਮਾਨਸਾ ਦੀ ਪ੍ਰਧਾਨਗੀ ਹੇਠ ਸਥਾਨਕ ਮਿੰਨੀ ਸੈਕਟਰੀਏਟ ਤੀਜੀ ਮੰਜਿਲ ਬਠਿੰਡਾ ਵਿਖੇ ਐਸ.ਈ. (ਸੁਪਰੀਟੈਨਡੈਟ ਇੰਜੀਨੀਅਰ) ਜਲ ਵਿਭਾਗ ਦੇ ਦਫਤਰ ਅੱਗੇ ਬੱਚਿਆਂ ਤੇ ਪਰਿਵਾਰ ਸਮੇਤ ਦਿੱਤਾ ਰੋਸ ਧਰਨਾ । ਇਸ ਮੌਕੇ ਸੰਦੀਪ ਖਾਨ ਬਾਲਿਆਂਵਾਲੀ , ਸੂਬਾ ਆਗੂ ਰਾਜ ਸਿੰਘ ਬਰਨ, ਸਤਨਾਮ ਸਿੰਘ ਖਿਆਲਾ ਜਿਲਾ ਪ੍ਰਧਾਨ ਮਾਨਸਾ ਤੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਚ.ਓ.ਡੀ. ਮੋਹਾਲੀ ਵੱਲੋਂ ਵੱਧਦੀ ਮਹਿੰਗਾਈ ਤੇ ਵਰਕਰਾਂ ਦੇ ਕੰਮ ਦੇ ਤਜੱਰਬੇ ਨੂੰ ਮੱਦੇਨਜ਼ਰ ਰੱਖਦਿਆਂ ਤਨਖਾਹਾਂ ਵਧਾਉਣ ਦਾ ਸਾਰੇ ਕਾਰਜਕਾਰੀ ਇੰਜੀਨੀਅਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਦਾ ਪੱਤਰ ਨੰ. ਸਟੈਨੋ/2022/38 ਮਿਤੀ 17-03-2022 ਰਾਹੀ ਜਾਰੀ ਕੀਤਾ ਗਿਆ ਹੈ।
ਇਹ ਪੱਤਰ ਸਾਰੇ ਪੰਜਾਬ ਵਿੱਚ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਜਾਰੀ ਕਰਕੇ ਆਪਣੇ ਵਰਕਰਾਂ ਨੂੰ ਐਚ.ਓ.ਡੀ. ਮੋਹਾਲੀ ਵੱਲੋਂ ਵਧਾਈਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇੰਜ. ਜਸਵੀਰ ਸਿੰਘ ਐਸ.ਈ. ਬਠਿੰਡਾ ਜੋ ਪਟਿਆਲਾ ਤੋ ਬਦਲ ਕੇ ਆਏ ਹਨ ਉਕਤ ਪੱਤਰ ਉਹ ਪਟਿਆਲਾ ਵਿਖੇ ਲਾਗੂ ਕਰਕੇ ਆਪਣੇ ਵਰਕਰਾਂ ਨੂੰ ਵਧੀਆਂ ਤਨਖਾਹਾਂ ਦਿੰਦੇ ਰਹੇ ਹਨ ਪਰ ਬਠਿੰਡਾ ਵਿਖੇ ਅਹੁਦਾ ਸੰਭਾਲਿਆ ਹੀ ਤਨਖਾਹਾਂ ਦਾ ਪੱਤਰ ਲਾਗੂ ਕਰਨ ਤੋਂ ਬੀਤੇ ਕੱਲ ਯੂਨੀਅਨ ਆਗੂਆਂ ਨਾਲ ਰੱਖੀ ਮੀਟਿੰਗ ਵਿੱਚ ਪੱਤਰ ਲਾਗੂ ਕਰਨ ਤੋਂ ਹੱਥ ਖੜੇ ਕਰ ਗਏ ਹਨ। ਜਿਸ ਦੇ ਵਿਰੋਧ ਵਿੱਚ ਕੱਚੇ ਠੇਕਾ ਕਾਮਿਆਂ ਵੱਲੋਂ ਬੱਚਿਆਂ ਤੇ ਪਰਿਵਾਰ ਸਮੇਤ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ । ਆਗੂਆਂ ਨੇ ਕਿਹਾ ਕਿ ਜਦੋ ਤੱਕ ਉਕਤ ਪੱਤਰ ਲਾਗੂ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ ਅਤੇ ਅੱਗੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਬਾਜਕ,ਲਖਵਿੰਦਰ ਸਿੰਘ,ਦਲਜੀਤ ਸਿੰਘ,ਕੁਲਦੀਪ ਸਿੰਘ ਨੇ ਵੀ ਆਏ ਵਰਕਰਾਂ ਨੂੰ ਸੰਬੋਧਨ ਕੀਤਾ।
#For any kind of News and advertisement contact us on   980-345-0601
122340cookie-checkਜਲ ਸਪਲਾਈ ਕੱਚੇ ਕਾਮਿਆਂ ਦੀਆਂ ਤਨਖਾਹਾਂ ਦੇ ਸਬੰਧ ਵਿੱਚ ਐਸ.ਈ. ਬਠਿੰਡਾ ਨੇ ਕੀਤੇ ਹੱਥ ਖੜੇ ਪੰਜਾਬ ਸਰਕਾਰ ਦੀ ਕੋਝੀ ਚਾਲ ਖਿਲਾਫ਼ ਕਾਮਿਆਂ ਵੱਲੋਂ ਬੱਚਿਆਂ ਤੇ ਪਰਿਵਾਰਾਂ ਸਮੇਤ ਦਫਤਰ ਦਾ ਅੱਗੇ ਦਿੱਤਾ ਰੋਸ ਧਰਨਾ
error: Content is protected !!