January 7, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 27 ਅਕਤੂਬਰ , (ਪਰਦੀਪ ਸ਼ਰਮਾ):ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ‘ਚ ਸਿਆਸੀ ਸਰਗਰਮੀਆਂ ਵਿੱਚ ਤੇਜੀ ਲਿਆਉਦਿਆ ਆਪਣੀ ਪ੍ਰਚਾਰ ਮੁਹਿੰਮ ਨੂੰ ਘਰ ਘਰ ਪਹੁੱਚਾਉਣ ਲਈ ਤੇ ਔਰਤ ਵਰਗ ਦੀ ਵੱਡੀ ਸ਼ਮੂਲੀਅਤ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਪਤਨੀ ਮੈਡਮ ਜਿੰਦਰ ਕੌਰ ਸਿੱਧੂ ਨੇ ਸਿਆਸੀ ਮੈਦਾਨ ‘ਚ ਆਉਦਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਹਤ ਸਬੰਧੀ ਦੂਸਰੀ ਗਰੰਟੀ ਯੋਜਨਾ ਨੂੰ ਘਰ ਘਰ ਪਹੁੱਚਾਉਣ ਲਈ ਤੇ ਇਸ ਸਬੰਧੀ ਔਰਤਾਂ ਨੂੰ ਜਾਗਰੂਕ ਕਰਨ ਲਈ ਇਤਿਹਾਸਕ ਕਸਬਾ ਫੂਲ ਟਾਊਨ ਦੇ ਵਾਰਡ ਨੰ: 02 ਵਿੱਚ ਔਰਤਾਂ ਦੀ ਭਰਵੀਂ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ‘ਚ ਸਾਮਲ ਔਰਤਾਂ ਨੂੰ ਮੈਡਮ ਜਿੰਦਰ ਕੌਰ ਸਿੱਧੂ ਨੇ ਕੇਜਰੀਵਾਲ ਦੀ ਦੂਸਰੀ ਸਿਹਤ ਸਬੰਧੀ ਗਰੰਟੀ ਯੋਜਨਾ ਵਾਰੇ ਵਿਸਥਾਰ ਪੂਰਵਕ ਦਸਿਆ ਕਿ ਕਿਵੇ ਬਿਜਲੀ ਗਰੰਟੀ ਯੋਜਨਾ ਤੋ ਬਾਅਦ ਦੂਸਰੀ ਸਿਹਤ ਗਰੰਟੀ ਯੋਜਨਾ ਪੰਜਾਬ ਦੇ ਲੋਕਾ ਦੇ ਹਿੱਤ ਵਿੱਚ ਹੋਵੇਗੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੇ ਲੋਕ ਆਰਥਿਕ ਤੇ ਸਿਹਤ ਪੱਖੋ ਖੁਸਹਾਲੀ ਦੇ ਰਾਹ ਪੈਣਗੇ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ, ਗੁਰਮੀਤ ਕੌਰ, ਗੀਤਾ, ਵੀਨੂ ਜੇਠੀ,ਨਵਪ੍ਰੀਤ ਕੌਰ, ਕਿਰਨਜੀਤ ਕੌਰ,ਪ੍ਰੀਤੀ, ਵੀਰਪਾਲ, ਅਮ੍ਰਿਤ ਕੌਰ,ਲਵਪ੍ਰੀਤ ਕੌਰ, ਗੁਰਜੀਤ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਆਸਾ ਰਾਣੀ, ਬਿੰਦਰਪਾਲ ਕੌਰ, ਗੁਰਮਨਪ੍ਰੀਤ ਕੋਰ, ਬਲਵਿੰਦਰ ਕੌਰ,ਰਮਨ ਕੌਰ,  ਕਮਲ ਕਾਲੋ,ਹਰਦੀਪ ਕੌਰ, ਅਮਰਜੀਤ ਕੌਰ, ਪੂਨਮ ਦੇਵੀ, ਮਨਜੀਤ ਕੌਰ,ਸਰਬਜੀਤ ਕੌਰ, ਕਮਲੇਸ਼ ਰਾਣੀ, ਸੁਖਵੀਰ ਕੌਰ, ਅਰਸਦੀਪ ਕੌਰ,ਚਰਨਜੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਕਾਂਤਾ ਤੇ ਅਨੂ ਆਦਿ ਨੇ ਸ਼ਮੂਲੀਅਤ ਕੀਤੀ।

 

88630cookie-checkਆਪ ਦੇ ਪ੍ਰਚਾਰ ਲਈ  ਔਰਤਾਂ ਨੇ ਸੰਭਾਲੀ ਕਮਾਨ
error: Content is protected !!