December 23, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ : ਗੁਰਦਾਸਪੁਰ ਜਿਲੇ ਦੇ ਪਿੰਡ ਗਾਜੀਕੋਟ ਦੇ ਪ੍ਰਦੀਪ ਸਿੰਘ ਉਰਫ ਪ੍ਰਿਸ ( ਨਿਹੰਗ ਸਿੰਘ) ਦੀ ਅਸੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਇਹ ਵਿਚਾਰ ਸਾਝੇ ਕਰਦੇ ਹੋਏ ਭਾਈ ਸ਼ਮਸ਼ੇਰ ਸਿੰਘ ਆਸੀ ਸੂਬਾ ਸਕੱਤਰ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਨੇ ਦੱਸਿਆ ਕਿ ਸੂਬੇਦਾਰ ਮੇਜਰ ਗੁਰਬਖਸ਼ ਸਿੰਘ ਹਾਜ਼ਰ ਡਿਊਟੀ ਭਾਰਤੀ ਫੌਜ ਸਿੱਖ ਰੈਜੀਮੈਂਟ ਵਿਚ ਦੇਸ਼ ਕੌਮ ਦੀ ਸੇਵਾ ਨਿਭਾ ਰਹੇ ਹਨ ਉਨਾਂ ਦੇ ਪੁੱਤਰ ਪ੍ਰਦੀਪ ਸਿੰਘ ਦੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁਲੜਬਾਜ਼ਾਂ ਨੇ ਇਸ ਕਰਕੇ ਹੱਤਿਆ ਕਰ ਦਿੱਤੀ। ਇਸ ਸਿੰਘ ਬੱਚੇ ਨੇ ਅਸ਼ਲੀਲ ਗੀਤਾਂ ਨੂੰ ਬੰਦ ਕਰਨ ਲਈ ਕਿਹਾ ਸੀ ਪ੍ਰਦੀਪ ਸਿੰਘ ਸਥਾਈ ਤੌਰ ਤੇ ਕੈਨੇਡਾ ਦਾ ਵਸਨੀਕ ਸੀ ਕੁਝ ਸਮਾਂ ਪਹਿਲਾ ਹੀ ਪਿੰਡ ਆਇਆ ਸੀ ਜਿਸ ਨੇ 17 ਮਾਰਚ ਨੂੰ ਹੀ ਵਾਪਸ ਜਾਣਾ ਸੀ ਪਰ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀ ਮਿਲਿਆ ਅਜੇ ਤੱਕ ਉਹ ਹੁੱਲੜਬਾਜ਼ ਫੜੇ ਕਿਉ ਨਹੀ ਗਏ ਇਸ ਲਈ ਅਸੀ ਸਮੂਹ ਨਿਹੰਗ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਬਕਾ ਸੈਨਿਕ ਜੱਥੇਬੰਦੀਆਂ ਤੇ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਾ। ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇਕ ਇਕੱਤਰਤਾ ਰੱਖੀ ਜਾਵੇ। ਬਾਅਦ ਵਿਚ ਇਕ ਕਮੇਟੀ ਗਠਿਤ ਕੀਤੀ ਜਾਵੇ ਜੋ ਪੰਜਾਬ ਸਰਕਾਰ ਕੋਲ ਪੱਖ ਰੱਖ ਸਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਨੂੰ ਵੀ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਉਨਾਂ ਨੇ ਦੱਸਿਆ ਅਸੀ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਦੇ ਸਰਪ੍ਰਸਤ ਕੈਪਟਨ ਸੇਵਾ ਸਿੰਘ ਬਡਿਆਲ,ਪ੍ਰਧਾਨ ਵਾਹਿਗੁਰੂ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਮਾਲਵਾ ਜੋਨ ਦੇ ਸਰਪ੍ਰਸਤ ਐਸ ਆਈ ਸੁਖਦੇਵ ਸਿੰਘ ਹੋਰ ਤਮਾਮ ਅਹੁਦੇਦਾਰ ਵੱਲੋ ਸਰਕਾਰ ਨੂੰ ਅਪੀਲ ਕਰਦੇ ਹਾਂ ਸਖਤ ਕਾਨੂੰਨੀ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।
 
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
142850cookie-check” ਭਾਈ ਪ੍ਰਦੀਪ ਸਿੰਘ ਉਰਫ ਪ੍ਰਿੰਸ (ਨਿਹੰਗ ਸਿੰਘ) ਦੀ ਹੱਤਿਆ ਦੀ ਅਸੀ ਕਰੜੇ ਸ਼ਬਦਾ ਵਿਚ ਨਿਦਾ ਕਰਦੇ ਹਾਂ ” ਭਾਈ ਸ਼ਮਸ਼ੇਰ ਸਿੰਘ ਆਸੀ
error: Content is protected !!