December 6, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ, ( ਪਰਦੀਪ ਸ਼ਰਮਾ   ) :  ਭਾਈ ਮਤੀ ਦਾਸ ਨਗਰ ਬਠਿੰਡਾ ਵਿਖੇ ਸੰਯੁਕਤ ਜਵਾਨ ਮੋਰਚਾ ਪੰਜਾਬ ਦੀ ਚੌਥੀ ਭਰਵੀ ਮੀਟਿੰਗ ਹੋਈ ਜਿਸ ਬਾਰੇ ਗੱਲਬਾਤ ਕਰਦੇ ਹੋਏ ਭਾਈ ਸ਼ਮਸ਼ੇਰ ਸਿੰਘ ਆਸੀ ਮੈਂਬਰ ਸੰਯੁਕਤ ਜਵਾਨ ਮੋਰਚਾ ਪੰਜਾਬ ਦੇ ਦੱਸਿਆ ਕਿ ਸਾਬਕਾ ਸੈਨਿਕਾਂ ਦੀਆਂ ਵੱਖ ਵੱਖ ਸਾਬਕਾ ਸੈਨਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਹਾਜ਼ਰੀ ਲਗਵਾਈ। ਇਸ ਮੀਟਿੰਗ ਦਾ ਅਯੋਜਨ ਸੈਨਿਕ ਏਕਤਾ ਵੈਲਫੇਅਰ ਸੋਸਾਇਟੀ ਨੇ ਕੀਤਾ ਅਤੇ ਪਹਿਲਾ ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲਾਂ ਦੇ ਲਈ ਕੈਂਪ ਲਗਾਇਆ ਗਿਆ ਜਿਸ ਵਿਚ ਸਪਰਸ਼,ਈ ਸੀ ਐਚ ਐਸ,ਸਬੰਧੀ ਸਮੱਸਿਆ ਦਾ ਨਿਵਾਰਨ ਕੀਤਾ ਗਿਆ।ਵੀਰ ਨਾਰੀਆਂ ਤੇ ਪੁਰਸਕਾਰ ਵਿਜੇਤਾਵਾਂ ਨੂੰ   ਸਨਮਾਨਿਤ ਕੀਤਾ ਗਿਆ ਅਤੇ 42   ਸਾਬਕਾ ਸੈਨਿਕ ਜਿਸ ਵਿੱਚ  ਖੂਨਦਾਨ ਕੈਪ ਵਾਲੇ ਅਤੇ ਅਗਾਅ ਵਧੂ ਸੋਚ ਵਾਲੇ ਸਾਬਕਾ ਸੈਨਿਕਾਂ ਅਤੇ ਬੱਚਿਆ ਨੂੰ ਸਨਮਾਨਿਤ  ਕੀਤਾ ਗਿਆ।
ਸੰਯੁਕਤ ਜਵਾਨ ਮੋਰਚਾ ਦੀ ਮੀਟਿੰਗ ਵਿਚ ਐਸ ਆਈ ਸੁਖਦੇਵ ਸਿੰਘ ਮਾਲਵਾ ਸਰਪ੍ਰਸਤ, ਮਾਤਾ ਦਲੀਪ ਕੋਰ ਹੁਸਨਰ ,ਪਰਮਜੀਤ ਸਿੰਘ ਢੀਂਡਸਾ,ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ, ਕੈਪਟਨ ਬਖਸੀਸ ਸਿੰਘ ਸੋਰਿਆ ਚਕਰਾ ,ਫਲਾਇੰਗ ਅਫਸਰ ਕਮਲ ਵਰਮਾ,ਅਜੈਬ ਸਿੰਘ,ਕੈਪਟਨ ਨੰਦ ਲਾਲ, ਭੋਲਾ ਸਿੰਘ ਮੌੜ,ਸੂਬੇਦਾਰ ਮੇਜਰ ਜਗਦੇਵ ਸਿੰਘ  ਰਾਏਪੁਰ,ਸੂਬੇਦਾਰ ਜਗਜੀਤ ਸਿੰਘ,ਅਵਤਾਰ ਸਿੰਘ ਫਕਰਸਰ,ਕਿਰਪਾਲ ਸਿੰਘ ਬਾਦੀਆ,ਛੋਟਾ ਸਿੰਘ, ਭਾਈ ਨਿਰਮਲ ਸਿੰਘ ਖਾਲਸਾ,ਸਿਵਰਾਜ ਸਿੰਘ,ਮੰਗਤ ਸਿੰਘ,ਕੈਪਟਨ ਰਾਜਿੰਦਰ ਸਿੰਘ ,ਕੈਪਟਨ ਗੁਰਮੀਤ ਸਿੰਘ ਬਠਿੰਡਾ,ਦਰਸਨ ਸਿੰਘ ਮਾਨਸਾ ਆਦਿ ਨੇ ਸੰਬੋਧਨ ਕੀਤਾ। ਇਸ ਵਿਚ ਸਾਬਕਾ ਸੈਨਿਕਾਂ ਦੇ ਅਹਿਮ ਮੁੱਦੇ ਇਕ ਰੈਕ ਇਕ ਪੈਨਸ਼ਨ ਲਈ ਦਿੱਲੀ ਸੰਘਰਸ ਬਾਰੇ ਤੇ ਸਾਬਕਾ ਸੈਨਿਕਾਂ ਦੇ ਮਾਣ ਸਨਮਾਨ ਬਾਰੇ ਤੇ ਪੰਜਾਬ ਸਰਕਾਰ ਵੱਲੋ ਜੀਉਜੀ ਬਾਰੇ ਵਿਚਾਰ ਹੋਏ ਅਤੇ ਸਾਬਕਾ ਸੈਨਿਕਾ ਨੂੰ ਇਕਜੁੱਟ ਹੋਣ ਬਾਰੇ ਵੱਖ ਵੱਖ ਆਗੂ ਸਹਿਬਾਨ ਨੇ ਆਪਣੇ ਖਿਆਲ ਰੱਖੇ।
ਭਾਈ ਸ਼ਮਸ਼ੇਰ ਸਿੰਘ ਆਸੀ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ ਤੇ ਆਏ ਹੋਏ ਸਭ ਮਹਿਮਾਨਾ ਦਾ ਕੈਪਟਨ ਲਖਵਿੰਦਰ ਸਿੰਘ ਨੇ ਸੁਆਗਤ ਕੀਤਾ ਅਤੇ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਸੂਬੇਦਾਰ ਜਗਰਾਜ ਸਿੰਘ ਅਤੇ ਭਾਈ ਬਿਕਰ ਸਿੰਘ ,ਕੈਪਟਨ ਮਲ ਸਿੰਘ ਨੇ ਸਾਬਕਾ ਸੈਨਿਕਾਂ ਦਾ ਉੱਥੇ ਆਉਣ ਤੇ ਉਚੇਚੇ ਤੌਰ ਉਪਰ ਸੁਆਗਤ ਕੀਤਾ ਅਤੇ ਕਮਟੀ ਵੱਲੋ ਖਾਣ ਪੀਣ ਦਾ ਚੰਗਾ ਪ੍ਰਬੰਧ ਕੀਤਾ ਗਿਆ।ਇਸ ਵਿਚ ਧਰਮੀ ਫੌਜੀ ਕਿਰਪਾਲ ਸਿੰਘ,ਕਮਲਜੀਤ ਸਿੰਘ, ਜਗਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਤੇ ਉਨਾਂ ਦੇ ਪਰਿਵਾਰਾਂ ਨੇ ਸਿਰਕਤ ਕੀਤੀ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
142830cookie-check” ਸੰਯੁਕਤ ਜਵਾਨ ਮੋਰਚਾ ਦੀ ਚੌਥੀ ਮੀਟਿੰਗ ” :  ਸ਼ਮਸ਼ੇਰ ਸਿੰਘ ਆਸੀ
error: Content is protected !!