April 26, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 5 ਨਵੰਬਰ (ਪ੍ਰਦੀਪ ਸ਼ਰਮਾ): ਚੈਪੀਅਨਜ਼ ਵਰਲਡ ਵੱਲੋ ਕਰਵਾਏ ਗਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਫੂਲ ਸ਼ਹਿਰ ਦੀ ਵਿਦਿਆਰਥਣ ਵਿਧੀ ਵੱਲੋ 5 ਮਿੰਟ 51 ਸੈਕੰਡ ਵਿੱਚ 100 ਸਵਾਲਾਂ ਦੇ ਬਿਲਕੁਲ ਸਹੀ ਉੱਤਰ ਦੇ ਕੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਗਿਆ। ਇਸ ਮੁਕਾਬਲੇ ਵਿੱਚ ਜਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਦੀ ਚੜ੍ਹਤ ਰਹੀ ਅਤੇ ਉਨ੍ਹਾਂ ਨੇ ਰਾਸ਼ਟਰੀ ਪੱਧਰ ਤੇ ਕੁੱਲ 5 ਪੁਰਸਕਾਰ ਜਿੱਤੇ ਹਨ । ਸਭ ਤੋ ਖਾਸ਼ ਗੱਲ ਇਹ ਰਹੀ ਕਿ ਇਹ ਪੰਜੇ ਪੁਰਸਕਾਰ ਲੜਕੀਆਂ ਨੇ ਹੀ ਜਿੱਤੇ ਹਨ ।
ਚੈਪੀਅਨਜ਼ ਵਰਲਡ ਦੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਅਬੈਕਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਉੱਤਰਾਖੰਡ, ਰਾਜਸਥਾਨ ਅਤੇ ਗੁਜਾਰਤ ਦੇ 10000 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ । ਚੰਡੀਗੜ੍ਹ ਤੋ ਇਲਾਵਾ ਮੁਕਾਬਲੇ ਦਾ ਆਯੋਜਨ ਅਹਿਮਦਾਬਾਦ ਅਤੇ ਮੁੰਬਈ ਵਿਖੇ ਵੀ ਹੋਇਆ ਸੀ।
ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਪ੍ਰਤੀਯੋਗਿਤਾ ਵਿੱਚ ਜਿਲ੍ਹੇ ਬਠਿੰਡਾ ਦੇ ਨਤੀਜੇ ਦੀ ਜਾਣਕਾਰੀ ਦਿੰਦੇ ਦੱਸਿਆ ਰਾਮਪੁਰਾ ਫੂਲ ਦੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਵਿਧੀ ਸਪੁੱਤਰੀ ਮਨਿੰਦਰ ਗਰਗ ਨੇ ਪਹਿਲੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਆਲ ਇੰਡੀਆ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਉਸ ਨੇ ਪ੍ਰਤੀਯੋਗਿਤਾ ਦੇ ਦੌਰਾਨ 100 ਪ੍ਰਸ਼ਨਾਂ ਦੇ ਉੱਤਰ ਬਿਨ੍ਹਾ ਕਿਸੇ ਕੈਲਕੂਲੇਟਰ ਦੇ 5 ਮਿੰਟ 51 ਸੈਕੰਡ ਵਿੱਚ ਬਿਲਕੁਲ ਸਹੀ ਹੱਲ ਕੀਤੇ । ਬਠਿੰਡਾ ਦੇ ਸੈਂਟ ਜੋਸਫ ਸਕੂਲ ਦੀ ਵਿਦਿਆਰਥਣ ਖੁਸੀ ਸਪੁੱਤਰੀ ਜੁੱਗਨੂੰ ਮਿੱਤਲ ਨੇ ਇਸੇ ਕੈਟਾਗਿਰੀ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।
ਰਾਮਪੁਰਾ ਫੂਲ ਦੇ ਮਾਊਂਟ ਲਿਟਰਾ ਸਕੂਲ ਦੀ ਵਿਦਿਆਰਥਣ ਕਾਵਿਆ ਸਪੁੱਤਰੀ ਕਰਨ ਗੋਇਲ ਨੇ ਦੂਸਰੀ ਟਰਮ ਦੀ (ਬੀ) ਕੈਟਾਗਿਰੀ ਵਿੱਚ ਰਾਸ਼ਟਰੀ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ । ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੀ ਵਿਦਿਆਰਥਣ ਦੀਆ ਸਪੁੱਤਰੀ ਰਾਜ ਕੁਮਾਰ ਨੇ ਪੰਜਵੀ ਟਰਮ ਵਿੱਚੋ ਕੌਮੀ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੀ ਹੀ ਵਿਦਿਆਰਥਣ ਅਪੈਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ ਅੱਠਵੀਂ ਟਰਮ ਵਿੱਚ ਸਾਰੇ ਸਵਾਲ ਸਹੀ ਹੱਲ ਕਰਕੇ 100% ਨੰਬਰਾਂ ਦਾ ਵਿਸ਼ੇਸ਼ ਇਨਾਮ ਜਿੱਤਿਆ ਹੈੇ।
ਡੀਪੀਆਈ ਸੈਕੰਡਰੀ ਕੇਪੀਐਸ ਮਾਹੀ ਨੇ ਜੇਤੂ ਬੱਚਿਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ
ਪੰਜਾਬ ਸਿੱਖਿਆ ਵਿਭਾਗ ਦੇ ਡੀਪੀਆਈ ਸੈਕੰਡਰੀ ਕੁਲਜੀਤ ਪਾਲ ਸਿੰਘ ਮਾਹੀ ਨੇ ਜਿਲ੍ਹਾ ਬਠਿੰਡਾ ਨਾਲ ਸਬੰਧਿਤ ਜੇਤੂ ਬੱਚਿਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਚੈਕ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਸਾਹਮਣੇ ਆਪਣੀ ਮੈਂਟਲ ਮੈਥ ਕਾਬਲੀਅਤ ਦਾ ਕਾਬਿਲੇ ਤਾਰੀਫ ਪ੍ਰਦਰਸ਼ਨ ਕਰਦੇ ਹੋਏ ਵੱਡੇ ਵੱਡੇ ਸਵਾਲ ਬਿਨ੍ਹਾਂ ਕਿਸੇ ਕੈਲਕੁਲੇਟਰ ਦੇ ਚੁਟਕੀਆਂ ਵਿੱਚ ਹੀ ਹੱਲ ਕਰਕੇ ਦਿਖਾਏ । ਡੀਪੀਆਈ ਮਾਹੀ ਨੇ ਬੱਚਿਆਂ ਦੇ ਇਸ ਹੁਨਰ ਦੀ ਭਰਪੂਰ ਪ੍ਰੰਸ਼ਸਾ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ । ਇਸ ਮੌਕੇ ਹੋਰਾਂ ਤੋ ਇਲਾਵਾ ਮੈਡਮ ਪੂਜਾ ਗੋਇਲ, ਮੈਡਮ ਨਿਲਮ ਗਰਗ ਅਤੇ ਜੇਤੂ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ ।
 #For any kind of News and advertisment contact us on 9803 -450-601
133100cookie-checkਰਾਮਪੁਰਾ ਫੂਲ ਦੀ ਵਿਦਿਆਰਥਣ ਵਿਧੀ ਨੇ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ 100 ਸਵਾਲ 5 ਮਿੰਟ 51 ਸੈਕੰਡ ਵਿੱਚ ਹਲ ਕਰ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ
error: Content is protected !!