April 26, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,(ਪ੍ਰਦੀਪ ਸ਼ਰਮਾ) : ਬਾਰ ਐਸੋਸੀਏਸ਼ਨ ਫੂਲ ਦੀ ਕਾਰਜਕਾਰਨੀ ਕਮੇਟੀ ਸਮੇਤ ਸਮੁੱਚੇ ਹਾਊਸ ਦੀ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਦੁੱਗਲ ਦੀ ਅਗਵਾਈ ਹੇਠ ਹੋਈ। ਜਿਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਬਾਰ ਐਸੋਸੀਏਸ਼ਨ ਫੂਲ ਦੇ ਸੈਕਟਰੀ ਹਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਜੋ ਕਿ ਬਠਿੰਡਾ ਬਾਰ ਦੇ ਮੈਂਬਰ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਉਨਾ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਕੀਲ ਸਿੱਧੂ ਦੇ ਜ਼ਰੂਰੀ ਦਸਤਾਵੇਜ ਤੇ ਮੋਬਾਈਲ ਆਦਿ ਜ਼ਬਤ ਕੀਤੇ ਗਏ ਹਨ। ਉਸ ਦੇ ਸੰਬੰਧ ਵਿੱਚ ਬਾਰ ਐਸੋਸੀਏਸ਼ਨ ਫੂਲ ਵੱਲੋ ਬਠਿੰਡਾ ਬਾਰ ਐਸੋਸੀਏਸ਼ਨ ਦੀ ਅਣਮਿੱਥੇ ਸਮੇਂ ਲਈ ਬੰਦ ਦੀ ਕਾਲ ਦਾ ਸਮਰੱਥਨ ਕਰਦੇ ਹੋਏ ਬਾਰ ਐਸੋਸੀਏਸ਼ਨ ਫੂਲ ਵੱਲੋਂ ਵੀ ਅੱਜ ਦੂਜੇ ਦਿਨ ਵੀ ਆਪਣਾ ਮਾਣਯੋਗ ਅਦਾਲਤ ਨਾਲ ਸੰਬੰਧਿਤ ਸਾਰਾ ਕੰਮਕਾਰ ਬੰਦ ਰੱਖਿਆ ਗਿਆ ਤੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਅਗਲੇ ਹੁਕਮਾਂ ਤੱਕ ਇਸ ਛਾਪੇਮਾਰੀ ਦੇ ਰੋਸ ਵਜੋਂ ਅਗਲੇ ਦਿਨਾਂ ਵਿੱਚ ਵੀ ਕੰਮਕਾਜ ਠੱਪ ਰੱਖਿਆ ਜਾਵੇਗਾ।
ਬਾਰ ਐਸੋਸੀਏਸ਼ਨ ਫੂਲ ਵੱਲੋਂ ਇਸ ਘਟਨਾ ਦੀ ਪੁਰਜੋਰ ਨਿਖੇਧੀ ਕਰਦਿਆਂ ਕਿਹਾ ਕਿ ਵਕੀਲ ਭਾਈਚਾਰੇ ਦੇ ਘਰ ਇਸ ਤਰ੍ਹਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਛਾਪੇਮਾਰੀ ਕਰਨਾ ਅਤਿ ਮੰਦਭਾਗਾ ਹੈ। ਜਿਸ ਦਾ ਵਕੀਲ ਭਾਈਚਾਰੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੈਕਟਰੀ ਹਰਿੰਦਰਜੀਤ ਸਿੰਘ ਸਿੱਧੂ, ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬਰਾੜ, ਕੈਸ਼ੀਅਰ ਅਮਨਦੀਪ ਤਲਵਾੜ, ਵਕੀਲ ਅਮਰ ਸੁਰਜੀਤ ਸਿੰਘ ਬੇਦੀ, ਵਕੀਲ ਸੁਰਿੰਦਰਪਾਲ ਸ਼ਰਮਾ, ਵਕੀਲ ਸੱਤਪਾਲ ਸਿੰਘ ਸੈਣੀ, ਵਕੀਲ ਦਿਨੇਸ਼ ਕੁਮਾਰ ਗਰਗ, ਵਕੀਲ ਜਸਵੀਰ ਸਿੰਘ ਮਾਨ, ਵਕੀਲ ਗੌਰਵ ਗਰਗ, ਵਕੀਲ ਰੌਮੀ ਬਾਂਸਲ, ਵਕੀਲ ਗੁਰਚਰਨ ਸਿੰਘ ਸਿੱਧੂ, ਵਕੀਲ ਵਿਮਲ ਕੁਮਾਰ ਗਰਗ, ਵਕੀਲ ਇਕਬਾਲ ਸਿੰਘ ਢਿੱਲੋਂ, ਵਕੀਲ ਅਮਨਦੀਪ ਸਿੰਘ ਢਿੱਲੋਂ, ਵਕੀਲ ਨਰਿੰਦਰ ਕੁਮਾਰ ਜਿੰਦਲ, ਵਕੀਲ ਇਸ਼ਾਨ ਗੋਇਲ, ਵਕੀਲ ਪਵਨ ਕੁਮਾਰ ਗਰਗ, ਵਕੀਲ ਅਮਰਿੰਦਰ ਸਿੰਘ ਬਰਾੜ, ਵਕੀਲ ਵਿਕਰਮਜੀਤ ਕਰਕਰਾ, ਵਕੀਲ ਪੁਸ਼ਪਾ ਪੂਨੀਆ, ਵਕੀਲ ਸੁਸ਼ਮਾ ਰਾਣੀ, ਵਕੀਲ ਏਕਤਾ ਰਾਣੀ, ਵਕੀਲ ਸੰਦੀਪ ਤਲਵਾੜ, ਵਕੀਲ ਰੇਸ਼ਮ ਸਿੰਘ ਖਹਿਰਾ, ਵਕੀਲ ਗੁਰਮੀਤਪਾਲ ਸਿੰਘ ਸਿੱਧੂ ਆਦਿ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
#For any kind of News and advertisment contact us on 9803 -450-601  
133060cookie-checkਬਾਰ ਐਸੋਸੀਏਸ਼ਨ ਫੂਲ ਵੱਲੋ ਅਣਮਿੱਥੇ ਸਮੇਂ ਲਈ ਕੰਮਕਾਜ ਬੰਦ ਕਰਨ ਦਾ ਕੀਤਾ ਐਲਾਨ
error: Content is protected !!