ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ):ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੁਲਕ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਯਾਦ ਕਰਦਿਆਂ ਡਾ. ਸੀ ਐਮ ਸਿੰਘ, ਇੰਡੋਮੈਂਟ ਟਰਸਟ, ਬਰੇਲੀ, ਉਤਰ ਪ੍ਰਦੇਸ਼ ਦੇ ਸਹਿਯੋਗ ਨਾਲ ਇਕ ਕੌਮੀ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ’ਵੈਟਨਰੀ ਵਿਗਿਆਨ ਵਿਚ ਨਵੇਂ ਉਪਰਾਲੇ’। ਡਾ. ਅਮਰਜੀਤ ਸਿੰਘ, ਪ੍ਰਬੰਧਕੀ ਸਕੱਤਰ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਡਾ. ਸੀ ਐਮ ਸਿੰਘ ਭਾਰਤੀ ਵੈਟਨਰੀ ਕਾਊਂਸਲ ਦੇ ਮੋਢੀ ਪ੍ਰਧਾਨ ਸਨ ਅਤੇ ਵੈਟਨਰੀ ਵਿਗਿਆਨ ਦੀ ਨੈਸ਼ਨਲ ਅਕਾਦਮੀ ਦੇ ਵੀ ਪ੍ਰਧਾਨ ਸਨ।ਉਨ੍ਹਾਂ ਦੇ ਵੈਟਨਰੀ ਵਿਗਿਆਨ ਸੰਬੰਧੀ ਉੱਚੇ ਸਿਧਾਂਤਾਂ ਨੂੰ ਪੂਰਿਆਂ ਕਰਨ ਹਿਤ 1999 ਵਿਚ ਇਸ ਟਰਸਟ ਦੀ ਸਥਾਪਨਾ ਕੀਤੀ ਗਈ ਅਤੇ ਇਹ ਕੌਮੀ ਵੈਬੀਨਾਰ ਉਨ੍ਹਾਂ ਦੇ 100 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸੀ।ਵੈਬੀਨਾਰ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੋਂ 100 ਵਿਦਵਾਨਾਂ ਨੇ ਹਿੱਸਾ ਲਿਆ।ਡਾ. ਕੁਲਦੀਪ ਗੁਪਤਾ ਅਤੇ ਡਾ. ਐਲ ਗੀਤਾ ਦੇਵੀ ਨੇ ਬੁਲਾਰਿਆਂ ਅਤੇ ਉਨ੍ਹਾਂ ਦੇ ਵਿਸ਼ਿਆਂ ਸੰਬੰਧੀ ਜਾਣ-ਪਛਾਣ ਕਰਵਾਈ।
ਡਾ. ਬੀ ਐਨ ਤਿ੍ਰਪਾਠੀ, ਉਪ-ਮਹਾਂਨਿਰਦੇਸ਼ਕ ਨੇ ਡਾ. ਸੀ ਐਮ ਸਿੰਘ ਵੱਲੋਂ ਵੈਟਨਰੀ ਸਿੱਖਿਆ ਨੂੰ ਭਾਰਤ ਵਿਚ ਪ੍ਰਫੁਲਿੱਤ ਕਰਨ ਸੰਬੰਧੀ ਪਾਏ ਯੋਗਦਾਨ ਦੀ ਚਰਚਾ ਕੀਤੀ।ਉਨ੍ਹਾਂ ਨੇ ਪਸ਼ੂਆਂ ਵਿਚ ਉਤਪੰਨ ਹੋ ਰਹੀਆਂ ਬਿਮਾਰੀਆਂ, ਐਂਟੀਬਾਇਓਟਿਕ ਪ੍ਰਤੀਰੋਧਕਤਾ ਅਤੇ ਇਕ ਸਿਹਤ ਦੇ ਵਰਤਮਾਨ ਦਿ੍ਰਸ਼ ਸੰਬੰਧੀ ਚਾਨਣਾ ਪਾਇਆ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ’ਪਸ਼ੂ ਪਾਲਣ ਖੇਤਰ ਇਕ ਚੌਰਾਹੇ ’ਤੇ’ ਵਿਸ਼ੇ ਸੰਬੰਧੀ ਆਪਣੇ ਵਿਚਾਰ ਰੱਖਦਿਆਂ ਇਸ ਖੇਤਰ ਵੱਲੋਂ ਮੁਲਕ ਦੀ ਆਰਥਿਕਤਾ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਗੱਲ ਕੀਤੀ।ਡਾ. ਅਨੂ ਸਿੰਘ, ਵੈਸਟਰਨ ਵਾਸ਼ਿੰਗਟਨ ਯੂਨੀਵਰਸਿਟੀ, ਬੈਲਿੰਗਘਮ ਨੇ ’ਪਸ਼ੂਆਂ ਦੀ ਸਰੀਰਕ ਉਮਰ ਉਪਰ ਪੌਦਿਆਂ ਤੋਂ ਮਿਲਦੇ ਰਸਾਇਣਾਂ ਦੇ ਪ੍ਰਭਾਵ’ ਵਿਸ਼ੇ ’ਤੇ ਵਿਚਾਰ ਰੱਖੇ।ਉਨ੍ਹਾਂ ਨੇ ਇਨ੍ਹਾਂ ਰਸਾਇਣਾਂ ਨਾਲ ਉਮਰ ਦੇ ਵਾਧੇ ਦਾ ਸੰਬੰਧ ਜੋੜਦਿਆਂ ਜਾਣਕਾਰੀ ਸਾਂਝੀ ਕੀਤੀ।
ਡਾ. ਜੀ ਤਾਰੂ ਸ਼ਰਮਾ, ਨਿਰਦੇਸ਼ਕ, ਐਨੀਮਲ ਬਾਇਓਤਕਨਾਲੋਜੀ ਸੰਬੰਧੀ ਰਾਸ਼ਟਰੀ ਸੰਸਥਾ, ਹੈਦਰਾਬਾਦ ਨੇ ’ਸਟੈਮ ਸੈਲਾਂ ਦਾ ਰੋਗ ਉਪਚਾਰ ਸੰਬੰਧੀ ਯੋਗਦਾਨ’ ਵਿਸ਼ੇ ਬਾਰੇ ਗੱਲ ਕੀਤੀ।ਡਾ. ਆਰ ਸੋਮਵੰਸ਼ੀ, ਟਰੱਸਟ ਸਕੱਤਰ ਨੇ ਟਰਸਟ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ।ਇਸ ਮੌਕੇ ਡਾ. ਬੀ ਐਨ ਤਿ੍ਰਪਾਠੀ, ਪ੍ਰੋਫੈਸਰ ਅਨੂ ਸਿੰਘ, ਡਾ. ਜੀ ਤਾਰੂ ਸ਼ਰਮਾ, ਡਾ. ਇੰਦਰਜੀਤ ਸਿੰਘ ਅਤੇ ਕਰਨਲ ਡਾ. ਏ ਐਮ ਪਤੁਰਕਰ, ਉਪ-ਕੁਲਪਤੀ, ਨਾਗਪੁਰ ਨੂੰ ਸਨਮਾਨਿਤ ਵੀ ਕੀਤਾ ਗਿਆ।ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਸਹਿ-ਪ੍ਰਬੰਧਕੀ ਸਕੱਤਰ ਨੇ ਧੰਨਵਾਦ ਦੇ ਸ਼ਬਦ ਕਹੇ। ਡਾ. ਇੰਦਰਜੀਤ ਸਿੰਘ ਨੇ ਟਰਸਟ ਦੀ ਸਾਰੀ ਪ੍ਰਬੰਧਕੀ ਕਮੇਟੀ ਅਤੇ ਮੈਂਬਰਾਂ ਨੂੰ ਇਹ ਰਾਸ਼ਟਰੀ ਇਕੱਠ ਕਰਵਾਉਣ ਲਈ ਵਧਾਈ ਦਿੱਤੀ।
#For any kind of News and advertisement contact us on 980-345-0601
1201200cookie-checkਵੈਟਨਰੀ ਯੂਨੀਵਰਸਿਟੀ ਨੇ ਕਰਵਾਇਆ ’ਵੈਟਨਰੀ ਵਿਗਿਆਨ ਵਿਚ ਨਵੇਂ ਉਪਰਾਲੇ’ ਵਿਸ਼ੇ ’ਤੇ ਕੌਮੀ ਵੈਬੀਨਾਰ