October 12, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,(ਤਰਲੋਚਨ ਸਿੰਘ ) : ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਰਣਜੀਤ ਸਿੰਘ ਰਾਣਾ ਦੀ ਅਗਵਾਈ  ਹੇਠ ਸੰਸਾਰ ਪ੍ਰਸਿੱਧ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ  ਦੀ ਅਣਪਛਾਤੇ ਲੋਕਾਂ ਵੱਲੋਂ ਕੀਤੇ ਗਏ ਕਤਲ ਦੇ ਰੋਸ ਵਜੋਂ ਅੱਜ ਚਿਮਨੀ ਰੋਡ ਤੋਂ ਗਿੱਲ ਰੋਡ ਨਹਿਰ ਪੁੱਲ ਤੱਕ ਕੈਂਡਲ ਮਾਰਚ ਕੱਢਿਆ ਗਿਆ । ਇਸ ਮੌਕੇ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਸੂਬੇ ‘ ਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ‘ ਚ ਨਾਕਾਮ ਸਾਬਤ ਹੋਈ ਹੈ ।
ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਦੁਨੀਆਂ ‘ ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲਾ ਗਾਇਕ ਦਾ ਦਿਨ ਦਿਹਾੜੇ ਕਤਲ ਹੋਣਾ ਪੰਜਾਬ ਸਰਕਾਰ ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦਾ ਹੈ ਕਿ ਘੱਲੂਘਾਰਾ ਦੇ ਮੱਦੇਨਜ਼ਰ ਜਗ੍ਹਾ ਜਗ੍ਹਾ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਉਸ ਨੂੰ ਇਹ ਪਤਾ ਨਹੀਂ ਲੱਗਿਆ ਕਿ ਇਨਾਂ ਅਸਲਾ ਲੈ ਕੇ ਲੋਕ ਮੂਸੇ ਵਾਲੇ ਪਿੰਡ ਦੀ ਪਿਛਲੇ  ਕਈ ਦਿਨਾਂ ਤੋਂ ਰੇਕੀ ਕਰ ਰਹੇ ਸਨ ।
ਸਿੱਧੂ ਮੂਸੇਵਾਲੇ  ਦੇ ਅੰਤਿਮ ਸੰਸਕਾਰ ਮੌਕੇ ਤੇ ਲੱਖਾਂ ਦੀ ਤਾਦਾਦ ‘ ਚ ਸਮਾਗਮ ‘ ਚ ਪਹੁੰਚੇ ਦੇਸ਼ ਦੇ ਕੋਨੇ ਕੋਨੇ ਤੋਂ  ਪਹੁੰਚੇ ਲੋਕਾਂ ਦੀਆਂ ਅੱਖਾਂ ਨਮ ਸਨ । ਇਸ ਮੌਕੇ ਰਣਵੀਰ ਸਿੰਘ ਰੌਕੀ , ਹਰਸਿਮਰਨ ਸਿੰਘ , ਅਮਨ ਸੈਣੀ ‘ ਲਵਇਸ਼ ਪਾਲ ਸਿੰਘ , ਅਵਤਾਰ ਸਿੰਘ ,  ਸਾਗਰ, ਪ੍ਰਦੀਪ ਗਰੇਵਾਲ , ਜੱਥੇਦਾਰ ਸੁਖਵਿੰਦਰ ਸਿੰਘ  ,  ਗੁਰਚਰਨ ਸਿੰਘ , ਸ਼ੀਲੂ ਰਾਮ , ਚਰਨਜੀਤ ਸਿੰਘ ਚੰਨ , ਗੁਰਪ੍ਰੀਤ ਗੋਰਾ , ਮਲਕੀਤ ਸਿੰਘ , ਬਲਦੇਵ ਸਿੰਘ ‘ ਰਾਜ ਕੁਮਾਰ ,  ਜਗਤਾਰ ਸਿੰਘ ਕੰਡਾ , ਕਰਮ ਸਿੰਘ , ਮਨਮੀਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਚ ਲੋਕ ਸ਼ਾਮਿਲ ਸਨ ।
 #For any kind of News and advertisement contact us on 980-345-0601

 

 

 

120160cookie-checkਉੱਘੇ ਸਮਾਜ ਸੇਵੀ ਰਣਜੀਤ ਰਾਣਾ ਦੀ ਅਗਵਾਈ ਹੇਠ ਸਿੱਧੂ ਮੂਸੇਵਾਲੇ ਦੇ ਕਤਲ ਦੇ ਰੋਸ ਵਜੋਂ ਕੱਢਿਆ ਗਿਆ ਕੈਂਡਲ ਮਾਰਚ
error: Content is protected !!