ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ): ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਦੰਦਾਂ ਦੀ ਸਿਹਤ ਸੰਭਾਲ ਮੁਹਿੰਮ ਤਹਿਤ ਵਰਧਮਾਨ ਟੈਕਸਟਾਇਲ ਲਿਿਮਟਡ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਕਾਲਜ ਦੇ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਜੀ ਦੀ ਸਰਪ੍ਰਸਤੀ ਹੇਠ ਦੰਦਾਂ ਦਾ ਫਰੀ ਚੈਕਅੱਪ ਅਤੇ ਚੇਤਨਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ 20 ਡਾਕਟਰਾਂ ਦੀ ਟੀਮ ਨੇ ਆਧੁਨਿਕ ਉਪਕਰਨਾਂ ਦੀ ਸਹਾਇਤਾ ਨਾਲ ਫੈਕਟਰੀ ਵਰਕਰਾਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ। ਕੈਂਪ ਦਾ ਉਦਘਾਟਨ ਵਰਧਮਾਨ ਮਿਲ ਦੇ ਵਾਇਸ ਪੈ੍ਰਜੀਡੈਂਟ ਕੇ.ਕੇ. ਓਹਰੀ ਦੁਆਰਾ ਕੀਤਾ ਗਿਆ।
ਡਾਕਟਰਾਂ ਨੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ ਅਤੇ ਦੰਦਾਂ ਦੀ ਸਫਾਈ ਲਈ ਟੂਥ ਪਾਊਡਰ ਨਾ ਵਰਤ ਕੇ ਟੂਥ ਬਰਸ਼ ਦੇ ਨਾਲ ਟੂਥ ਪੇਸਟ ਵਰਤਣ ਦੀ ਸਲਾਹ ਦਿੱਤੀ। ਮੂੰਹ ਸਬੰਧੀ ਹੋਣ ਵਾਲੀਆਂ ਆਮ ਬੀਮਾਰੀਆਂ ਜਿਵੇਂ ਕਿ ਦੰਦਾਂ ਦੀ ਸੜਣ ਅਤੇ ਮਸੂੜਿਆਂ ਸਬੰਧੀ ਤਕਲੀਫਾਂ ਤੋਂ ਵੀ ਜਾਣੂ ਕਰਵਾਇਆ ਗਿਆ। ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮੂੰਹ ਦੇ ਕੈਂਸਰ ਦਾ ਨਿਿਰਖਣ ਕੀਤਾ ਗਿਆ। ਉਨ੍ਹਾਂ ਨੇ ਮੂੰਹ ਦੇ ਕੈਂਸਰ ਦੀ ਬੀਮਾਰੀ ਵਿੱਚ ਹੋ ਰਹੇ ਵਾਧੇ ਸਬੰਧੀ ਖਾਸ ਤੌਰ ਤੇ ਦਸਦਿਆਂ ਆਖਿਆ ਕਿ ਇਸ ਦਾ ਮੁੱਖ ਕਾਰਨ ਤੰਬਾਕੂ, ਜਰਦਾ, ਗੁਟਕਾ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਹੈ।
ਡਾਕਟਰਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਨ੍ਹਾਂ ਪਦਾਰਥਾਂ ਤੇ ਖਰਚਾ ਕਰਨ ਨਾਲੋਂ ਬੇਹਤਰ ਹੈ ਕਿ ਉਹ ਇਹ ਖਰਚ ਪੌਸ਼ਟਿਕ ਖਾਣੇ ਅਤੇ ਬੱਚਿਆਂ ਦੀ ਪੜਾਈ ਲਈ ਕਰਨ। ਉਨ੍ਹਾਂ ਨੇ ਕਿਹਾ ਕਿ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਜਾਂਚ ਅਤੇ ਸਮੇਂ ਨਾਲ ਇਲਾਜ ਦੰਦਾਂ ਦੇ ਸਮੇਂ ਸਮੇਂ ਤੇ ਚੈੱਕ-ਅੱਪ ਨਾਲ ਹੀ ਸੰਭਵ ਹੈ।ਭਵਿੱਖ ਵਿੱਚ ਵੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਅਜਿਹੇ ਦੰਦਾਂ ਦੇ ਮੁਫਤ ਚੈਕਅੱਪ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਮੁਹਈਆ ਕਰਵਾਇਆ ਜਾ ਸਕੇ।ਇਸ ਕੈਂਪ ਵਿੱਚ 200 ਤੋਂ ਵੱਧ ਲੋਕਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੰਦਾਂ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਣੂ ਕਰਵਾਇਆ ਗਿਆ। ਕੈਂਪ ਦਾ ਸਫਲ ਆਯੋਜਨ ਵਰਧਮਾਨ ਟੈਕਸਟਾਇਲ ਲਿਿਮਟਡ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਹੋਇਆ।
#For any kind of News and advertisement contact us on 980-345-0601
1201900cookie-checkਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਵਰਧਮਾਨ ਟੈਕਸਟਾਇਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ “ਦੰਦਾਂ ਦੇ ਫਰੀ ਚੈਕਅੱਪ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦਾ ਕੀਤਾ ਗਿਆ ਇਲਾਜ”