April 19, 2024

Loading

ਚੜ੍ਹਤ ਪੰਜਾਬ ਦੀ
 
ਬਠਿੰਡਾ,  (ਪ੍ਰਦੀਪ ਸ਼ਰਮਾ): ਜਿਲਾ ਪੁਲਿਸ ਕਪਤਾਨ ਬਠਿੰਡਾ ਜੇ.ਇਲਨ ਚਿਲੀਅਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ 1 ਬਠਿੰਡਾ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ ਸਟਾਫ 1 ਦੇ ਇੰਚਾਰਜ ਤਰਜਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾ ਹੱਦ ਕੋਠੇ ਸੁੱਚਾ ਸਿੰਘ ਰੋਡ ਬਠਿੰਡਾ ਤੋਂ ਮਨਪ੍ਰੀਤ ਸਿੰਘ ਉਰਫ ਫੌਜੀ ਤੇ ਜਗਸੀਰ ਸਿੰਘ ਉਰਫ ਜੱਗਾ ਜੋ ਕਿ ਮੋਟਰਸਾਇਕਲ ਤੇ ਜਾ ਰਹੇ ਸਨ, ਨੂੂੰ ਰੋਕਿਆ ਤਾਂ ਤਲਾਸ਼ੀ ਲੈਣ ਉਪਰੰਤ ਉਕਤਾਨ ਕੋਲੋ 20 ਗ੍ਰਾਮ ਹੈਰੋਇਨ ਸਮੇਤ ਲਿਫਾਫਾ ਤੇ 73 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਵਾਈ।
ਉੱਕਤ ਕਥਿੱਤ ਦੋਸ਼ੀਆਂ ਤੇ ਐਨ.ਡੀ.ਪੀ.ਸੀ. ਐਕਟ ਦੀਆਂ ਧਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨਾਂ ਅੱਗੇ ਦੱਸਿਆਂ ਕਿ ਉਕਤਾਨ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ ਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਕਤਾਨ ਦੋਵੇ ਕਥਿੱਤ ਦੋਸੀਆਂ ਤੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਅਧੀਨ ਮਾਮਲੇ ਦਰਜ ਹਨ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
135800cookie-check20 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਕਾਬੂ
error: Content is protected !!