March 14, 2024

Loading

ਚੜ੍ਹਤ ਪੰਜਾਬ ਦੀ
 
ਬਠਿੰਡਾ/ਭਗਤਾ ਭਾਈਕਾ,  (ਪ੍ਰਦੀਪ ਸ਼ਰਮਾ): ਜਿਲਾ ਪੁਲਿਸ ਕਪਤਾਨ ਬਠਿੰਡਾ ਜੇ.ਇਲਨ ਚਿਲੀਅਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ 1 ਬਠਿੰਡਾ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਚਾਰ ਵਿਅਕਤੀਆਂ ਨੂੰ ਡੋਡੇ ਚੂਰਾ ਪੋਸਤ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ ਸਟਾਫ 1 ਦੇ ਇੰਚਾਰਜ ਤਰਜਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬਾਜਾਖਾਨਾ-ਭਗਤਾ ਭਾਈ ਕਾ ਰੋਡ ਤੇ ਪੁਲਸ ਪਾਰਟੀ ਸਮੇਤ ਭਗਤਾ ਤੋਂ ਚਾਰ ਕਿਲੋਮੀਟਰ ਦੂਰ ਸਿਤਾਰਾ ਪੈਲੇਸ ਦੇ ਕੋਲ ਪੁੱਜੇ ਤਾਂ ਉੱਥੇ ਖੜੀ ਮਹਿੰਦਰਾਂ ਬਲੈਰੋ ਪਿੱਕਅੱਪ ਗੱਡੀ ਉੱਪਰ ਦੋ ਵਿਅਕਤੀ ਗੱਡੀ ਅੰਦਰ ਪਏ ਨੁਮਾਰ ਨੁਮਾ ਰੱਸੀਆਂ ਦੇ ਬੰਡਲਾ ਦੀ ਹਿੱਲ-ਜੁਲ ਕਰ ਰਹੇ ਸਨ।
ਸ਼ੱਕ ਪੈਣ ਤੇ ਡੀ.ਐਸ.ਪੀ ਫੁਲ ਆਸ਼ਵੰਤ ਸਿੰਘ ਦੀ ਹਾਜਰੀ ਵਿਚ ਗੱਡੀ ਵਿੱਚ ਪਏ ਗੱਟਿਆਂ ਦੀ ਤਲਾਸ਼ੀ ਲਈ ਗਈ ਤਾਂ 13 ਗੱਟੇ ਬਰਾਮਦ ਕੀਤੇ ਗਏ ਜਿੰਨਾਂ ਵਿਚ ਹਰ ਗੱਟੇ ਚ 20 ਕਿਲੋ ਡੋਡੇ ਚੂਰਾ ਪੋਸਤ ਸੀ। ਜਿੰਨਾਂ ਦਾ ਕੁੱਲ ਵਜਨ 2 ਕੁਇੰਟਲ 60 ਕਿੱਲੋ ਬਣਦਾ ਹੈ। ਚੈਕਿੰਗ ਦੌਰਾਨ ਉਕਤਾਨ ਪਾਸੋਂ 4 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉੱਕਤ ਕਥਿੱਤ ਦੀ ਪਹਿਚਾਣ ਅਸੋਕ ਬਿਸ਼ਨੋਈ ਵਾਸੀ ਸਾਂਵਰੀਜ (ਰਾਜਸਥਾਨ), ਸੁਰਿੰਦਰ ਕੁਮਾਰ ਵਾਸੀ ਰੋੜਾਂਵਾਲੀ ਹਨੂਮਾਨਗੜ ਜੰਕਸ਼ਨ, ਸੰਦੀਪ ਕੁਮਾਰ ਵਾਸੀ ਹਨੂਮਾਨਗੜ ਜੰਕਸ਼ਨ ਤੇ ਯੋਗੇਸ਼ ਕੁਮਾਰ ਵਾਸੀ ਰੋੜਾਵਾਲੀ ਹਨੂਮਾਨਗੜ ਜੰਕਸ਼ਨ ਵੱਜੋਂ ਹੋਈ ਹੈ।
ਉੱਕਤਾਨ ਤੇ ਥਾਣਾ ਦਿਆਲਪੁਰਾ ਦੀ ਪੁਲਸ ਨੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਨ ਰਾਜਸਥਾਨ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਉਕਤਾਨ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿੰਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।  
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
135840cookie-check2 ਕੁਇੰਟਲ 60 ਕਿਲੋ ਭੁੱਕੀ ਸਮੇਤ ਪੁਲਿਸ ਨੇ ਚਾਰ ਵਿਅਕਤੀ ਦਬੋਚੇ
error: Content is protected !!