April 26, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ 16 ਦਸੰਬਰ (ਸਤ  ਪਾਲ ਸੋਨੀ ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਿਵੇਕਲੀ ਪਹੁੰਚ ਅਪਣਾਉਂਦਿਆਂ ਕਿਸਾਨਾਂ ਨੂੰ ਗੰਡੋਆ ਖਾਦ ਰਾਹੀਂ ਰਹਿੰਦ-ਖੂੰਹਦ ਨੂੰ ਪੂਰਨ ਤੌਰ ’ਤੇ ਵਰਤੋਂ ਵਿਚ ਲਿਆਉਣ ਸੰਬੰਧੀ ਸਿੱਖਿਅਤ ਕੀਤਾ ਗਿਆ। ਇਹ ਉਪਰਾਲਾ ਫਾਰਮਰ ਫਸਟ ਪ੍ਰਾਜੈਕਟ ਅਧੀਨ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਇਸ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਅਧੀਨ ਆਰੰਭਿਆ ਗਿਆ। ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਵਾਈ ਐਸ ਜਾਦੋਂ ਦੇ ਨਾਲ ਡਾ. ਅਮਨਦੀਪ ਸਿੰਘ ਅਤੇ ਡਾ. ਨਵਕਿਰਨ ਕੌਰ ਨੇ ਇਸ ਦਾ ਆਯੋਜਨ ਕੀਤਾ। ਕੁੱਲ 60 ਲਾਭਪਾਤਰੀ ਕਿਸਾਨਾਂ ਨੇ ਇਸ ਸਿਖਲਾਈ ਵਿਚ ਹਿੱਸਾ ਲਿਆ।

ਇਨ੍ਹਾਂ ਕਿਸਾਨਾਂ ਨੂੰ ਗੰਡੋਆ ਖਾਦ ਤਿਆਰ ਕਰਨ ਸੰਬੰਧੀ ਪੂਰਨ ਵਿਹਾਰਕ ਗਿਆਨ ਦਿੱਤਾ ਗਿਆ। ਡਾ. ਅਮਨਦੀਪ ਸਿੰਘ ਨੇ ਭਾਸ਼ਣ ਦੇ ਕੇ ਪਸ਼ੂਆਂ ਦੀ ਰਹਿੰਦ-ਖੂੰਹਦ ਰਾਹੀਂ ਖਾਦ ਬਨਾਉਣ ਲਈ ਤਿਆਰ ਕੀਤੇ ਜਾਣ ਵਾਲੇ ਢੰਗ ਤਰੀਕਿਆਂ ਬਾਰੇ ਦੱਸਿਆ। ਖੇਤੀਬਾੜੀ ਖੇਤਰ ਵਿਚ ਇਸ ਖਾਦ ਦੀ ਮਹੱਤਤਾ ਬਾਰੇ ਵੀ ਉਨ੍ਹਾਂ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਢੰਗ ਨਾਲ ਅਸੀਂ ਆਪਣੇ ਵਾਤਾਵਰਣ ਨੂੰ ਰਸਾਇਣਾਂ ਤੋਂ ਮੁਕਤ ਕਰ ਸਕਦੇ ਹਾਂ ਅਤੇ ਇਸ ਨਾਲ ਸਾਡੀ ਖਾਦਾਂ ਦੀ ਲਾਗਤ ਵੀ ਘੱਟ ਆਵੇਗੀ। ਜੈਵਿਕ ਢੰਗ ਨਾਲ ਉਗਾਈਆਂ ਫ਼ਸਲਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਿਸਾਨ ਨੂੰ ਬਿਹਤਰ ਕੀਮਤ ਵੀ ਮਿਲਦੀ ਹੈ।
ਡਾ. ਵਾਈ ਐਸ ਜਾਦੋਂ ਨੇ ਕਿਸਾਨਾਂ ਨੂੰ ਇਹ ਖਾਦ ਤਿਆਰ ਕਰਕੇ ਇਕ ਕਿੱਤੇ ਦੇ ਤੌਰ ’ਤੇ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਕਿਸਾਨ ਇਕ ਵਾਧੂ ਆਮਦਨ ਵੀ ਤਿਆਰ ਕਰ ਸਕਦੇ ਹਨ। ਕਿਸਾਨਾਂ ਨੂੰ ਇਹ ਕਾਰਜ ਅਪਨਾਉਣ ਹਿਤ ਕਿੱਟਾਂ ਵੀ ਮੁਹੱਈਆ ਕੀਤੀਆਂ ਗਈਆਂ ਜਿਸ ਵਿਚ ਗੰਡੋਆ ਖਾਦ ਬਨਾਉਣ ਸੰਬੰਧੀ ਸਾਰੀਆਂ ਚੀਜ਼ਾਂ ਸ਼ਾਮਿਲ ਸਨ। ਲਾਭਪਾਤਰੀ ਕਿਸਾਨਾਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਉਹ ਗੰਡੋਆ ਖਾਦ ਤਿਆਰ ਕਰਕੇ ਆਪਣੇ ਪਿੰਡ ਨੂੰ ਜ਼ੀਰੋ ਰਹਿੰਦ-ਖੂੰਹਦ ਪਿੰਡ ਦੇ ਤੌਰ ’ਤੇ ਸਥਾਪਿਤ ਕਰਨਗੇ।
#For any kind of News and advertisment contact us on 9803 -450-601
#Kindly LIke,Share & Subscribe our News Portal: http://charhatpunjabdi.com

 

#

135440cookie-checkਵੈਟਨਰੀ ਯੂਨੀਵਰਸਿਟੀ ਵੱਲੋਂ ਜ਼ੀਰੋ ਰਹਿੰਦ-ਖੂੰਹਦ ਉਪਰਾਲੇ ਅਧੀਨ ਕਿਸਾਨਾਂ ਨੂੰ ਕੀਤਾ ਗਿਆ ਸਿੱਖਿਅਤ
error: Content is protected !!