Categories DEMISE NEWSLAST RITES NEWSPunjabi NewsREMEMBERING NEWS

ਪ੍ਰਸਿੱਧ ਗੀਤਕਾਰ ਦੀਪਾ ਘੋਲੀਆ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ  ਦਿੱਤੀ ਅੰਤਿਮ ਵਿਦਾਇਗੀ  

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 18 ਅਕਤੂਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): “ਮਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ” ਘੋਲੀਏ ਦਾ ਦੀਪਾ ਜਦੋਂ ਤੁਰਜੂ” ਵਰਗੇ ਸੈਂਕੜੇ ਸੁਪਰਹਿੱਟ ਗੀਤਾਂ ਦੇ ਰਚੇਤਾ ਉੱਘੇ ਗੀਤਕਾਰ ਗੁਰਦੀਪ ਸਿੰਘ ਦੀਪਾ ਘੋਲੀਆ ਸੰਖੇਪ ਬਿਮਾਰੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਸੰਗੀਤ ਦੀ ਦੁਨੀਆਂ ਅਤੇ ਹਜ਼ਾਰਾਂ ਪ੍ਰਸੰਸਕਾਂ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਪਿਛਲੇ ਕੁਝ ਦਿਨਾਂ ਤੋਂ ਡੇਂਗੂ ਤੋਂ ਪੀੜਤ ਦੀਪਾ ਘੋਲੀਆ ਦੇਰ ਰਾਤ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਜਿੰਦਗੀ ਦੀ ਜੰਗ ਹਾਰ ਗਏ। ਬਠਿੰਡਾ ਵਿਖੇ ਦੀਪਾ ਘੋਲੀਆ ਨੂੰ ਉੱਘੇ ਗੀਤਕਾਰ ਤੇ ਗਾਇਕਾਂ ਰਾਜਨੀਤਕ ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਹਜ਼ਾਰਾਂ ਪ੍ਰਸੰਸਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੀਪਾ ਘੋਲੀਆ ਇੱਕ ਰੰਗਲਾ ਸਾਥੀ ਸੀ ਜੋ ਬੇਵਕਤ ਵਿਛੋੜਾ ਦੇ ਗਿਆ ਅਤੇ ਦੀਪਾ ਘੋਲੀਆ ਆਪਣੇ ਪਿੱਛੇ ਅਭੁੱਲ ਯਾਦਾਂ ਛੱਡ ਗਿਆ। ਦੀਪਾ ਘੋਲੀਆ ਨੇ ਨਿੱਕੀ ਉਮਰੇ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ ਜੋ ਲਗਾਤਾਰ ਜਾਰੀ ਰਹੀ। ਗੀਤਕਾਰੀ ‘ਤੇ ਗਾਇਕੀ ਦੇ ਖੇਤਰ ਤੋਂ ਇਲਾਵਾ ਦੀਪਾ ਘੋਲੀਆ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ।
ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਉੱਘੇ ਗਾਇਕ ਬਲਕਾਰ ਸਿੱਧੂ, ਗੀਤਕਾਰ ਭਿੰਦਰ ਡੱਬਵਾਲੀ, ਗੀਤਕਾਰ ਕਿਰਪਾਲ ਮਾਅਣਾ, ਹਰਿੰਦਰ ਸਿੰਘ ਹਿੰਦਾ ਮਹਿਰਾਜ, ਕਿਰਨਜੀਤ ਗਹਿਰੀ, ਟਹਿਲ ਸਿੰਘ ਸੰਧੂ ਸਟੇਟ ਟਰਾਂਸਪੋਰਟ, ਕਮਿਸ਼ਨਰ ਰਵਿੰਦਰ ਸਿੰਘ ਗਿੱਲ, ਗੁਰਤੇਜ ਰਾਣਾ, ਜਸਬੀਰ ਸਿੰਘ ਬਰਾਡ਼, ਐਡਵੋਕੇਟ ਗੁਰਸੇਵਕ ਸਿੰਘ, ਸਵਰਨ ਸਿੰਘ ਦਾਨੇਵਾਲੀਆ, ਹਰਵਿੰਦਰ ਗੱਜੂ, ਹਰਜਿੰਦਰ ਸਿੱਧੂ, ਐਮ ਸੀ ਭੁਪਿੰਦਰ ਭੂਪਾ, ਅਣਮੋਲ, ਬਲਜੀਤ ਸਿੰਘ ਬੱਲੀ, ਲੱਖੀ ਜਵੰਧਾ ਭਾਈਰੂਪਾ, ਗੁਰਮੇਲ ਸਿੰਘ ਮੇਲੀ ਭਾਈਰੂਪਾ, ਜਗਤਾਰ ਸਿੰਘ ਜਵੰਧਾ, ਕਾਲਾ ਫੂਲ, ਰੌਕੀ ਸਿੰਘ, ਕੁਲਦੀਪ ਰਸੀਲਾ, ਰਾਜਾ ਬੁੱਟਰ, ਨਵਦੀਪ ਸੰਧੂ, ਜਗਦੇਵ ਸਿੰਘ ਟਹਿਣਾ, ਰਣਜੋਧ, ਗੁਰਵਿੰਦਰ ਬਰਾੜ, ਸੁਖਪਾਲ ਪਾਲੀ, ਕੁਲਦੀਪ ਮੱਲਕੇ, ਰਵੀਸ਼ੰਕਰ ਸਫਲ, ਭਾਰਤ ਧਾਲੀਵਾਲ, ਗੁਰਜੀਤ ਸਿੰਘ ਗੋਰਾ, ਨਿਰਦੇਵ ਸਿੰਘ ਲਾਲੀ ਕੋਠਾ ਗੁਰੂ, ਮਨਦੀਪ ਸ਼ਰਮਾ, ਹਨੀ ਭੋਖੜਾ, ਸਿਕੰਦਰ ਹਰਰਾਏਪੁਰ,  ਹਰਮੀਤ ਜੰਡਾਂਵਾਲਾ, ਗੌਰਵ ਕਾਲੜਾ ਅਵਤਾਰ ਸਿੰਘ ਪੱਪੂ ਢਪਾਲੀ, ਰਾਜਵੀਰ ਸਿੱਧੂ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਆਦਿ ਹਾਜ਼ਰ ਸਨ।     
87560cookie-checkਪ੍ਰਸਿੱਧ ਗੀਤਕਾਰ ਦੀਪਾ ਘੋਲੀਆ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ  ਦਿੱਤੀ ਅੰਤਿਮ ਵਿਦਾਇਗੀ  

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)