October 12, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):- ਆਮ ਆਦਮੀ ਪਾਰਟੀ ਦੇ ਵਫਾਦਾਰ, ਇਮਾਨਦਾਰ ਅਤੇ ਮਿਹਨਤੀ ਆਗੂ ਜਤਿੰਦਰ ਸਿੰਘ ਭੱਲਾ ਕੋਠਾ ਗੁਰੂ ਨੂੰ ਹਾਈਕਮਾਂਡ ਵੱਲੋ ਵੱਡੀ ਜਿੰਮੇਵਾਰੀ ਦਿੰਦਿਆਂ ਇੰਪਰੂਵਮੈਟ ਟਰੱਸਟ ਬਠਿੰਡਾ ਦਾ ਚੇਅਰਮੈਨ ਬਣਾਇਆ ਗਿਆ ਹੈ। ਜਿਸ ਨਾਲ ਆਮ ਆਦਮੀ ਪਾਰਟੀ ਦੇ ਵਰਕਰਾ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਤਿੰਦਰ ਸਿੰਘ ਭੱਲਾ ਦੇ ਨਜਦੀਕੀ ਤੇ ਆਪ ਆਗੂ ਪ੍ਰੋਫੈਸਰ ਰਾਮ ਕ੍ਰਿਸ਼ਨ ਰਾਮਪੁਰਾ, ਰਾਜਵਿੰਦਰ ਸਿੰਘ ਬਰਾੜ ਤੇ ਹੋਰਨਾਂ ਨੇ ਭੱਲਾ ਦੇ ਗ੍ਰਹਿ ਵਿਖੇ ਪੁੱਜ ਕੇ ਉਨਾਂ ਨੂੰ ਫੁੱਲਾਂ ਦਾ ਬੁੱਕਾ ਦਿੱਤਾ ਤੇ ਮੂੰਹ ਮਿੱਠਾ ਕਰਵਾ ਕੇ ਨਿਯੁਕਤੀ ਦੀ ਵਧਾਈ ਦਿੱਤੀ।
ਇਸ ਮੌਕੇ ਜਤਿੰਦਰ ਸਿੰਘ ਭੱਲਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾ ਵੱਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਜਿਹਨਾਂ ਵੱਲੋ ਵੱਡੀ ਜਿੰਮੇਵਾਰੀ ਦੇ ਕੇ ਹਲਕਾ ਰਾਮਪੁਰਾ ਫੂਲ ਦੇ ਵਰਕਰਾ ਦਾ ਹੌਸਲਾ ਬਲੰਦ ਕੀਤਾ ਹੈ। ਚੇਅਰਮੈਨ ਭੱਲਾ ਨੇ ਹਾਈਕਮਾਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜੁੰਮੇਵਾਰੀ ਉਨਾ ਨੂੰ ਦਿੱਤੀ ਗਈ ਹੈ, ਨੂੰ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਆਪ ਆਗੂ ਆਰ.ਐਸ.ਜੇਠੀ, ਇਬਰਾਹਿਮ ਖਾਨ, ਜਸਵੀਰ ਸਿੰਘ ਭਾਈ ਰੂਪਾ, ਭੀਮ ਸਿੰਘ, ਹਰਜੀਤ ਸਿੰਘ, ਸਾਬਕਾ ਕੌਂਸਲਰ ਨਸੀਬ, ਪ੍ਰੇਮ ਕੁਮਾਰ, ਬਲਵੰਤ ਸਿੰਘ, ਨੰਦ ਲਾਲ, ਇਸ਼ਤਾਨ, ਸਲੀਮ ਖਾਨ, ਹਰਪ੍ਰੀਤ ਸਿੰਘ ਕਾਲਾ ਨੇ ਵੀ ਜਤਿੰਦਰ ਭੱਲਾ ਦੀ ਇੰਪਰੂਵਮੈਟ ਟਰੱਸਟ ਬਠਿੰਡਾ ਦੇ ਚੇਅਰਮੈਨ ਵੱਜੋਂ ਕੀਤੀ ਨਿਯੁਕਤੀ ਲਈ ਪਾਰਟੀ ਹਾਈਕਮਾਡ ਦਾ ਧੰਨਵਾਦ ਕੀਤਾ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137640cookie-checkਜਤਿੰਦਰ ਭੱਲਾ ਨੂੰ ਇੰਪਰੂਵਮੈਂਟ ਟਰੱਸਟ ਬਠਿੰਡਾ ਦਾ ਚੇਅਰਮੈਨ ਲਾਉਣ ਤੇ ਖੁਸ਼ੀ ਦੀ ਲਹਿਰ
error: Content is protected !!