April 16, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ (ਸਤ ਪਾਲ ਸੋਨੀ) : : ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਿਰਦੇਸ਼ਾਂ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ. ਡੀ ਇੰਜੀ. ਬਲਦੇਵ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਨਿਰਵਿਘਨ ਅਤੇ ਨਿਰੰਤਰ ਬਿਜਲੀ ਦੀਆਂ ਸੇਵਾਵਾਂ ਮੁਹਈਆ ਕਰਵਾਉਣ ਦੇ ਉਦੇਸ਼ ਹਿੱਤ ਪੀਐਸਪੀਸੀਐਲ ਕੇਂਦਰੀ ਜ਼ੋਨ ਲੁਧਿਆਣਾ ਦੇ ਮੁੱਖ ਇੰਜੀਨੀਅਰ ਇੰਜੀ. ਐਸ ਆਰ ਵਸ਼ਿਸ਼ਟ ਵੱਲੋਂ ਅੱਜ 66 ਕੇ.ਵੀ ਬਹਾਦਰਕੇ ਸਬ ਸਟੇਸ਼ਨ ਤੇ ਇੱਕ ਨਵੇਂ 11 ਕੇ.ਵੀ ਸੁਧਰਮਾ ਕੈਟਾਗਰੀ-2 ਫੀਡਰ ਦਾ ਉਦਘਾਟਨ ਕਰਕੇ ਚਲਾਇਆ ਗਿਆ।
ਉਦਯੋਗਿਕ ਖਪਤਕਾਰਾਂ ਨੂੰ ਮਿਲੇਗੀ ਅਣਚਾਹੇ ਬਿਜਲੀ ਦੇ ਕੱਟਾਂ ਤੋਂ ਰਾਹਤ
ਇਸ ਮੌਕੇ ਮੁੱਖ ਇੰਜੀਨੀਅਰ ਇੰਜੀ. ਵਸ਼ਿਸ਼ਟ ਨੇ ਦੱਸਿਆ ਕਿ ਇਹ 11 ਕੇ.ਵੀ ਸੁਧਰਮਾ ਕੈਟਾਗਰੀ-2 ਫੀਡਰ, 11 ਕੇ.ਵੀ ਆਰ.ਐਸ ਗਰੇਵਾਲ ਕੈਟਾਗਰੀ-2 ਫੀਡਰ ਨੂੰ ਬਾਈਫਰਕੇਟ ਕਰਕੇ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਮੀਆਂ ਦੌਰਾਨ 11 ਕੇ.ਵੀ ਆਰ. ਐਸ ਗਰੇਵਾਲ ਦਾ 40 ਐਮਪੀਅਰ ਲੋਡ 11 ਕੇ.ਵੀ ਲਵਲੀ ਖਜੂਰ ਫੀਡਰ ਤੇ ਸ਼ਿਫਟ ਕੀਤਾ ਗਿਆ ਸੀ। ਇਸਦੇ ਬਾਵਜੂਦ ਗਰਮੀਆਂ ਦੌਰਾਨ 11 ਕੇ.ਵੀ ਆਰ. ਐਸ ਗਰੇਵਾਲ ਟੇ 290 ਐਮਪੀਆਰ ਦਾ ਲੋਡ ਦਰਜ ਹੋਇਆ ਹੈ। ਇਸ ਲਈ 11 ਕੇ.ਵੀ ਆਰ. ਐਸ ਗਰੇਵਾਲ ਫੀਡਰ ਤੇ ਲਗਭਗ 330 ਐਮਪੀਆਰ ਲੋਡ ਹੋ ਗਿਆ ਸੀ। ਇਸਦੇ ਮੱਦੇਨਜ਼ਰ 11 ਕੇ.ਵੀ ਆਰ. ਐਸ ਗਰੇਵਾਲ ਤੇ ਗਰਮੀਆਂ ਦੌਰਾਨ ਫੀਡਰ ਓਵਰਲੋਡ ਹੋਣ ਕਾਰਨ ਕੱਟ ਵੀ ਲਗਾਏ ਜਾਂਦੇ ਸਨ।
ਇੰਜੀ. ਵਸ਼ਿਸ਼ਟ ਨੇ ਦੱਸਿਆ ਕਿ ਇਸ 11 ਕੇ.ਵੀ ਦੇ ਨਵੇਂ ਸੁਧਰਮਾ ਕੈਟਾਗਰੀ-2 ਫੀਡਰ ਦੇ ਚੱਲਣ ਨਾਲ ਉਦਯੋਗਿਕ ਖਪਤਕਾਰਾਂ ਨੂੰ ਅਣਚਾਹੇ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲੇਗੀ। ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਬਿਜਲੀ ਦੇ ਕੱਟ ਲੱਗਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਇੰਜੀ. ਅਨਿਲ ਸ਼ਰਮਾ ਐਸ.ਈ ਪੱਛਮੀ ਹਲਕਾ, ਇੰਜੀ. ਰਾਜੇਸ਼ ਕੁਮਾਰ ਸੀਨੀਅਰ ਐਕਸੀਅਨ, ਇੰਜੀ. ਸ਼ਿਵ ਕੁਮਾਰ ਐਸ.ਡੀ.ਓ/ਨਾਰਥ ਅਤੇ ਏਰੀਆ ਇੰਚਾਰਜ, ਇੰਜੀ. ਵਿਸ਼ਾਲ ਸਰੀਨ ਜੇ.ਈ ਮੌਜ਼ੂਦ ਰਹੇ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137680cookie-checkਮੁੱਖ ਇੰਜੀਨੀਅਰ ਇੰਜੀ. ਐਸ.ਆਰ ਵਸ਼ਿਸ਼ਟ ਵੱਲੋਂ ਨਵੇਂ 11 ਕੇ.ਵੀ ਸੁਧਰਮਾ ਕੈਟਾਗਰੀ-2 ਫੀਡਰ ਦਾ ਉਦਘਾਟਨ
error: Content is protected !!