May 19, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 17 ਜਨਵਰੀ,(ਸਤ ਪਾਲ ਸੋਨੀ ) : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਉਨ੍ਹਾਂ ਨੂੰ ਪ੍ਰਾਪਤ ਹੋਏ ਪੱਤਰ ਦਾ ਜਵਾਬ ਦਿੰਦਿਆਂ ਭਰੋਸਾ ਦਿਵਾਇਆ ਕਿ ਉਹ ਇਸ ਪਹਿਲਕਦਮੀ ਨੂੰ ਅੱਗੇ ਵਧਾਉਣਗੇ ਅਤੇ ਸੜਕ ਹਾਦਸਿਆਂ ਅਤੇ ਜਾਨੀ ਨੁਕਸਾਨ ਦੀ ਘੱਟੋ-ਘੱਟ ਸੰਖਿਆ ਨੂੰ ਯਕੀਨੀ ਬਣਾਉਣਗੇ।
“ਵਿਸ਼ੇਸ਼ ਬੇਨਤੀ” ਦੇ ਨਾਲ ਭੇਜੀ ਗਈ ਗਡਕਰੀ ਦੀ ਚਿੱਠੀ ਦਾ ਸ਼ੁਰੂਆਤੀ ਪੈਰਾ ਇਸ ਤਰ੍ਹਾਂ ਹੈ: “ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਹਰ ਸਾਲ 150,000 ਤੋਂ ਵੱਧ ਲੋਕ ਮਾਰੇ ਜਾਂਦੇ ਹਨ ਅਤੇ 450,000 ਤੋਂ ਵੱਧ ਗੰਭੀਰ ਰੂਪ ਵਿੱਚ ਜ਼ਖਮੀ ਜਾਂ ਪੱਕੇ ਤੌਰ ‘ਤੇ ਅਪਾਹਜ ਹੋ ਜਾਂਦੇ ਹਨ। ਇਹ 15-45 ਦੀ ਪ੍ਰੋਡਕਟਿਵ ਏਜ ਗਰੁੱਪ ਵਿੱਚ ਮੌਤ ਦਾ ਪ੍ਰਮੁੱਖ ਕਾਰਨ ਹੈ, ਜਿਸ ਨਾਲ ਹਰ ਸਾਲ ਲੱਖਾਂ ਪਰਿਵਾਰ ਭਾਵਨਾਤਮਕ ਅਤੇ ਵਿੱਤੀ ਤੌਰ ‘ਤੇ ਕਮਜ਼ੋਰ ਹੋ ਜਾਂਦੇ ਹਨ।ਸੜਕ ਸੁਰੱਖਿਆ ਦਾ ਮੁੱਦਾ ਸੰਵੇਦਨਸ਼ੀਲਤਾ, ਦ੍ਰਿੜਤਾ ਅਤੇ ਡਰਾਈਵਰਾਂ, ਰੋਡ ਓਨਿੰਗ ਅਜੇਂਸੀਜ਼, ਇਨਫੋਰਸਮੈਂਟ ਅਧਿਕਾਰੀਆਂ ਅਤੇ ਨੇੜੇ-ਤੇੜੇ ਖੜੇ ਲੋਕਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਲਈ ਟੀਚੇ ਵਾਲੇ ਯਤਨਾਂ ਦੀ ਮੰਗ ਕਰਦਾ ਹੈ। ਮੈਂ ਇਸ ਮੁੱਦੇ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ, ਅਤੇ ਮੈਂ ਤੁਹਾਨੂੰ ਜੀਵਨ ਬਚਾਉਣ ਵਿੱਚ ਮਦਦ ਕਰਨ ਲਈ ਸੱਦਾ ਦਿੰਦਾ ਹਾਂ।”
*ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਾਰਵਾਈ ਦਾ ਦਿੱਤਾ ਭਰੋਸਾ
ਸੰਜੀਵ ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦਾ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਪਹਿਲਾਂ ਹੀ ਸਾਰਿਆਂ ਲਈ ਸੁਰੱਖਿਅਤ ਸੜਕਾਂ ਦੇ ਪ੍ਰਚਾਰ ਲਈ ਸੜਕ ਸੁਰੱਖਿਆ ਸਪਤਾਹ (ਆਰਐਸਡਬਲਯੂ) ਮਨਾ ਰਿਹਾ ਹੈ। ਇਹ ਪਹਿਲਕਦਮੀ ਵੱਖ-ਵੱਖ ਸਮਾਗਮਾਂ ਅਤੇ ਗਤੀਵਿਧੀਆਂ ਰਾਹੀਂ ਸਾਰੇ ਸਟੇਕਹੋਲਡਰਜ਼ ਅਤੇ ਜਨਤਾ ਨੂੰ ਇਕਜੁਟ ਕਰ ਰਹੀ ਹੈ।ਸੰਜੀਵ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਲਾਈਫ-ਸੇਵਿੰਗ ਸਕਿੱਲਸ ਵਿਚ ਨਾਗਰਿਕਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਸਿਖਲਾਈ ਦੀ ਲੋੜ ਹੈ, ਸੜਕ ਦੁਰਘਟਨਾ ਪੀੜਤਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਚੰਗੇ ਸਹਾਇਕ ਕਾਨੂੰਨ ਬਾਰੇ ਜਨਤਕ ਸਮਾਰੋਹ ਅਤੇ ਅਸੁਰੱਖਿਅਤ ਡਰਾਈਵਿੰਗ ਨੂੰ ਰੋਕਣ ਲਈ ਪੁਲਿਸ ਅਤੇ ਆਰ.ਟੀ.ਓ. ਵੱਲੋਂ ਜ਼ੀਰੋ-ਟੌਲਰੈਂਸ ਇਨਫੋਰਸਮੈਂਟ ਮੁਹਿੰਮ ਦੀ ਲੋੜ ਹੈ।
ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਉਹ ਇਸ ਦਿਸ਼ਾ ਵਿੱਚ ਨਿਰੰਤਰ ਯਤਨਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ, ਜਿਵੇਂ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਪੱਤਰ ਵਿੱਚ ਪੰਜਾਬ ਰਾਜ ਵਿੱਚ ਸੜਕ ਸੁਰੱਖਿਆ ਲਈ “ਟੀ.ਈ.ਏ.ਐਮ.” (ਟਾਰਗੇਟ-ਐਵੀਡੈਂਸ-ਐਕਸ਼ਨ-ਉਪਾਅ) ਅਪ੍ਰੋਚ ਨਾਲ ਜ਼ਿਲ੍ਹਾ ਮੈਜਿਸਟਰੇਟ, ਜ਼ਿਲ੍ਹਾ ਪ੍ਰੀਸ਼ਦ ਅਤੇ ਗ੍ਰਾਮ ਪੰਚਾਇਤ ਸਮੇਤ ਵੱਖ-ਵੱਖ ਪੱਧਰਾਂ ‘ਤੇ ਹਿੱਸੇਦਾਰਾਂ ਨਾਲ ਮਿਲਕੇ ਲਾਗੂ ਕਾਰਨ ਲਈ ਸੱਦਾ ਦਿੰਦੇ ਹੋਏ ਕਿਹਾ ਹੈ।
ਸੜਕ ਸੁਰੱਖਿਆ ਲਈ “ਟੀ.ਈ.ਏ.ਐਮ.” ਅਪ੍ਰੋਚ ਬਾਰੇ ਵਿਸਤਾਰ ਵਿੱਚ ਦੱਸਦਿਆਂ ਅਰੋੜਾ ਨੇ ਕਿਹਾ ਕਿ ‘ਟੀ’ ਦਾ ਅਰਥ ਹੈ ਟਾਰਗੇਟ ਜਿਸ ਦੇ ਤਹਿਤ ਡੀਐਮ ਲਈ ਇਕ ਟਾਰਗੇਟ ਨਿਰਧਾਰਿਤ ਕੀਤਾ ਜਾਵੇ ਤਾਂਕਿ 2 ਸਾਲਾਂ ਵਿੱਚ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50% ਕਮੀ ਨੂੰ ਯਕੀਨੀ ਬਣਾਇਆ ਜਾ ਸਕੇ; ‘ਈ’ ਦਾ ਅਰਥ ਹੈ ਸਬੂਤ, ਜਿਸ ਵਿੱਚ ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਮੁੱਖ ਸੜਕਾਂ ਦਾ ਆਡਿਟ ਕੀਤਾ ਜਾਵੇ ਅਤੇ ਸਾਰੇ ਘਾਤਕ ਹਾਦਸਿਆਂ ਦੀ ਵਿਗਿਆਨਕ ਤੌਰ ‘ਤੇ ਜਾਂਚ ਕੀਤੀ ਜਾਵੇ; ‘ਏ’ ਦਾ ਅਰਥ ਐਕਸ਼ਨ ਹੈ ਜਿਸ ਵਿੱਚ ਬਲੈਕਪੌਟਸ ਅਤੇ ਉੱਚ-ਖਤਰੇ ਵਾਲੇ ਖੇਤਰਾਂ ਵਿੱਚ ਸੁਧਾਰ ਲਈ ਜ਼ੋਰ ਦੇਣਾ, ਸੜਕ ‘ਤੇ ਤੇਜ਼ ਰਫ਼ਤਾਰ, ਗੈਰ-ਕਾਨੂੰਨੀ ਪਾਰਕਿੰਗ, ਸ਼ਰਾਬ ਪੀ ਕੇ ਡਰਾਈਵਿੰਗ, ਅਤੇ ਸੁਰੱਖਿਆ ਗੀਅਰ ਦੀ ਵਰਤੋਂ ਨਾ ਕਰਨ ਅਤੇ ਸਟ੍ਰੈਟੇਜੀਕ ਲੋਕੈਸ਼ਨਸ ‘ਤੇ ਐਮਬੂਲੈਂਸ ਰੱਖਣ; ਅਤੇ ‘ਐਮ’ ਉਪਾਅ ਵੱਲ ਇਸ਼ਾਰਾ ਕਰਦਾ ਹੈ ਤਾਂਕਿ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 50% ਕਮੀ ਦੇ ਟੀਚੇ ਵੱਲ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਮਹੀਨਾਵਾਰ ਪ੍ਰਗਤੀ ਰਿਪੋਰਟਾਂ ਨੂੰ ਯਕੀਨੀ ਬਣਾਇਆ ਜਾਵੇ।
ਆਪਣੀ ਗੱਲ ਨੂੰ ਜਾਰੀ ਰੱਖਦਿਆਂ ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਉਹ ਲਗਾਤਾਰ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਦੀਆਂ ਮੀਟਿੰਗਾਂ ਦਾ ਆਯੋਜਨ ਕਰਨਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਯਮਤ ਅੰਤਰਾਲ ‘ਤੇ ਅਗਲੀ ਕਾਰਵਾਈ ਕਰਨ ਲਈ ਸਹਿਯੋਗ ਕਰਨਗੇ।ਸੰਜੀਵ ਅਰੋੜਾ ਨੇ ਇਹ ਪੱਤਰ ਭੇਜਣ ਲਈ ਗਡਕਰੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ “ਟੀ.ਈ.ਏ.ਐਮ. ਦੀ ਅਪ੍ਰੋਚ ਨੂੰ ਲਾਗੂ ਕਰਕੇ ਸੜਕਾਂ ‘ਤੇ ਜਾਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਲੋਕ ਵੀ ਇਸ ਕਾਰਜ ਦੀ ਸਫਲਤਾ ਲਈ ਆਪਣਾ ਪੂਰਨ ਸਹਿਯੋਗ ਦੇਣਗੇ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137710cookie-checkਗਡਕਰੀ ਨੇ ਸੰਸਦ ਮੈਂਬਰਾਂ ਨਾਲ “ਵਿਸ਼ੇਸ਼ ਬੇਨਤੀ” ਨਾਲ ਕੀਤਾ ਰਾਬਤਾ; ਸੜਕਾਂ ‘ਤੇ ਜਾਨਾਂ ਬਚਾਉਣ ਲਈ ਜੁੜਨ ਦਾ ਦਿੱਤਾ ਸੱਦਾ
error: Content is protected !!