November 22, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ 14ਸਤੰਬਰ  (ਪ੍ਰਦੀਪ ਸ਼ਰਮਾ) : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਜਿਲਾ ਬਠਿੰਡਾ  ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ  ਸੰਦੀਪ ਖਾਨ ਬਾਲਿਆਂਵਾਲੀ, ਜਨਰਲ ਸਕੱਤਰ ਸ਼ੇਰੇ ਆਲਮ, ਸਤਨਾਮ ਸਿੰਘ ਖਿਆਲਾ ਜਿਲਾ ਪ੍ਰਧਾਨ ਮਾਨਸਾ ਤੇ ਪ੍ਰੈਸ ਸਕੱਤਰ ਕੁਲਵੰਤ ਸਿੰਘ ਕਾਲਝਰਾਣੀ ਦੀ ਅਗਵਾਈ  ਹੇਠ ਸਥਾਨਕ ਭਾਗੂ ਰੋਡ ਤੇ ਸਥਿਤ  ਕਾਰਜਕਾਰੀ ਇੰਜੀਨੀਅਰਾਂ ਮੰਡਲ ਨੰ. 2 ਤੇ 3 ਦੇ ਦਫਤਰਾਂ ਅੱਗੇ  ਧਰਨਾ ਦਿੱਤਾ ਗਿਆ। ਇਸ ਮੌਕੇ ਜਿਲਾ ਆਗੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲ ਸਪਲਾਈ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਕੱਚੇ ਕਾਮਿਆਂ ਦੀਆਂ ਤਨਖਾਹਾਂ ਦੇ ਫੰਡ ਦੀ ਡਿਮਾਂਡ ਸਮੇ ਸਿਰ ਨਹੀ ਭੇਜੀ ਜਾਂਦੀ ਜਿਸ ਕਾਰਨ ਕੱਚੇ ਕਾਮਿਆਂ ਦਾ ਤਨਖਾਹਾਂ ਤੋ ਵਗੈਰ ਤੀਜਾ ਮਹੀਨਾ ਵੀ ਲੰਘਣ ਜਾ ਰਿਹਾ ਹੈ।
ਦੂਜੇ ਪਾਸੇ ਆਗੂ ਨੇ ਦੱਸਿਆ ਕਿ  ਠੇਕੇਦਾਰਾਂ ਅਤੇ ਕੰਪਨੀਆਂ ਦੇ ਬਿੱਲਾਂ ਦੇ ਫੰਡ ਇੱਕ ਦਿਨ ਵੀ ਲੇਟ ਨਹੀ ਕੀਤੇ ਜਾਂਦੇ। ਇਸ ਦੇ ਰੋਸ ਵਜੋਂ ਜਥੇਬੰਦੀ ਨੇ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦੇ ਕੇ ਕਾਰਜਕਾਰੀ ਇੰਜੀਨੀਅਰਾਂ ਦਾ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਜਿੰਨਾ ਚਿਰ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਧਰਨਾ ਲਗਾਤਾਰ ਦਿਨ ਰਾਤ ਜਾਰੀ ਰਹੇਗਾ ਅਤੇ ਅੱਗੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਧਰਨੇ ਨੂੰ ਲਖਵਿੰਦਰ ਸਿੰਘ ਖਜਾਨਚੀ, ਹਰਵਿੰਦਰ ਸਿੰਘ ਹੈਰੀ,ਤਰਸੇਮ ਸਿੰਘ,ਨਿਰਮਲ ਸਿੰਘ  ਨੇ ਵੀ ਸੰਬੋਧਨ ਕੀਤਾ।
For any kind of News and advertisment contact us on 980-345-0601
127720cookie-checkਜਲ ਸਪਲਾਈ ਮੰਡਲ ਦੇ ਕੱਚੇ ਕਾਮਿਆਂ ਨੇ ਮੰਗਾਂ ਨੂੰ ਲੈਣ ਕੇ ਲਾਇਆ ਧਰਨਾ     
error: Content is protected !!