September 14, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ਼, 14 ਸਤੰਬਰ (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜਥੇਬੰਧਕ ਇਜਲਾਸ ਦੇ ਚਲਦਿਆਂ ਪਿੰਡਾਂ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਮੱਦੇਨਜਰ ਪਿੰਡ ਫੂਲ਼ ਅਤੇ ਚੋਟੀਆਂ ਵਿਖੇ ਇਕਾਈਆਂ ਦੇ ਅਹੁਦੇਦਾਰਾਂ ਦੀ ਚੋਣ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਅਤੇ ਬਲਾਕ ਫੂਲ ਪ੍ਰਧਾਨ ਦਰਸ਼ਨ ਢਿੱਲੋਂ ਦੀ ਅਗਵਾਈ ਚ ਕੀਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਫੂਲ ਵਿਖੇ ਸੂਬਾ ਪ੍ਰਧਾਨ ਸ. ਸੁਰਜੀਤ ਸਿੰਘ ਫੂਲ਼ ਦੀ ਅਗਵਾਈ ਹੇਠ 22 ਮੈਂਬਰੀ ਕਮੇਟੀ ਦੀ ਚੋਣ ਦੇ ਨਾਲ ਨਾਲ 18 ਡੈਲੀਗੇਟ ਨਿਯੁਕਤ ਕੀਤੇ ਗਏ ਜਦਕਿ ਪਿੰਡ ਚੋਟੀਆਂ ਵਿਖੇ ਤੇਜਾ ਸਿੰਘ ਨੂੰ ਪ੍ਰਧਾਨ, ਹਰਭਜਨ ਸਿੰਘ ਸੀ: ਮੀਤ ਪ੍ਰਧਾਨ, ਰੇਸ਼ਮ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਜਨਰਲ ਸਕੱਤਰ, ਮੱਘਰ ਸਿੰਘ ਸਕੱਤਰ, ਕੁਲਦੀਪ ਸਿੰਘ ਪ੍ਰੈਸ ਸਕੱਤਰ ਜਦਕਿ ਮੋਹਨ ਸਿੰਘ, ਹਰੀ ਸਿੰਘ, ਜੱਗਾ ਸਿੰਘ, ਅਜੈਬ ਸਿੰਘ, ਭੋਲਾ ਸਿੰਘ ਬਲਕੌਰ ਸਿੰਘ, ਭਜਨ ਸਿੰਘ, ਕੌਰ ਸਿੰਘ, ਰਾਜਪਾਲ ਸਿੰਘ ਅਤੇ ਅਮਰੀਕ ਸਿੰਘ ਆਦਿ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।
ਇਸ ਮੌਕੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਭਲਕੇ ਵੀਰਵਾਰ ਨੂੰ ਸੂਬਾ ਕਮੇਟੀ ਦੇ ਸੱਦੇ ਤਹਿਤ ਰਹਿੰਦਿਆ ਮੰਗਾਂ ਨੂੰ ਮਨਵਾਉਣ ਲਈ ਅਤੇ ਪਸ਼ੂਆਂ ਚ ਫੈਲੀ ਮਹਾਂਮਾਰੀ ਲੰਪੀਸਕਿਨ ਨਾਲ ਹੋਏ ਨੁਕਸਾਨ ਦੇ ਮੁਆਵਜੇ ਲਈ ਵੱਖ ਵੱਖ ਜ਼ਿਲਾ ਡੀਸੀ ਹੈੱਡਕਵਾਟਰਾਂ ਅੱਗੇ ਧਰਨਾ ਮੁਜਾਹਰਾ ਕਰਨ ਮਗਰੋਂ ਮੰਗ ਪੱਤਰ ਦੇਣ ਦੇ ਸੱਦੇ ਨੂੰ ਮੁੱਖ ਰੱਖਦਿਆਂ ਬਠਿੰਡਾ ਦੇ ਡੀਸੀ ਦਫ਼ਤਰ ਵਿਖੇ ਲੱਗਣ ਜਾ ਰਹੇ ਇਕ ਦਿਨਾਂ ਧਰਨੇ ਬਾਬਤ ਲਾਮਬੰਦ ਕੀਤਾ ਅਤੇ ਵੱਧ ਤੋਂ ਵੱਧ ਗਿਣਤੀ ਚ ਕਿਸਾਨਾਂ ਨੂੰ ਡੀਸੀ ਦਫ਼ਤਰ ਬਠਿੰਡਾ ਵਿਖੇ ਇਕੱਤਰ ਹੋਣ ਲਈ ਆਖਿਆ।
#For any kind of News and advertisment contact us on 980-345-0601
127750cookie-checkਬੀਕੇਯੂ ਕ੍ਰਾਂਤੀਕਾਰੀ ਵੱਲੋਂ ਫੂਲ ਅਤੇ ਚੋਟੀਆਂ ਵਿਖੇ ਇਕਾਈਆਂ ਦੇ ਅਹੁਦੇਦਾਰਾਂ ਦੀ ਕੀਤੀ ਗਈ ਚੋਣ
error: Content is protected !!