October 12, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ 14 ਸਤੰਬਰ (ਪ੍ਰਦੀਪ ਸ਼ਰਮਾ) : ਸਥਾਨਕ ਖੱਤਰੀ ਸਭਾ ‘ਤੇ ਨਵ ਭਾਰਤ ਕਲਾ ਮੰਚ ਵੱਲੋਂ ਖੱਤਰੀ ਸਭਾ ਦੇ ਪ੍ਰਧਾਨ ਰਜਨੀਸ਼ ਕਰਕਰਾ ਦੇ ਵਿਆਹ ਦੀ 25ਵੀਂ ਵਰੇਗੰਢ ਮੌਕੇ ਅਤੇ ਨਵ ਭਾਰਤ ਕਲਾ ਮੰਚ ਦੇ ਪੀ.ਆਰ.ਓ ਦੀਪਕ ਗਾਂਧੀ ਦੀ ਪੁੱਤਰੀ ਸੇਜੀਆ ਦੇ ਤੀਸਰੇ ਜਨਮ ਦਿਨ ਦੀ ਖੁਸ਼ੀ ਵਿੱਚ ਸਥਾਨਕ ਬ੍ਰਾਹਮਣ ਸਭਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬੇਟੀ ਸੇਜੀਆਂ ਤੇ ਸੋਨੀਆਂ ਕਰਕਰਾ ਨੇ ਰਿਬਨ ਕੱਟ ਕੇ ਕੀਤਾ।
ਕੈਂਪ ਦੌਰਾਨ 22 ਯੂਨਿਟ ਖੂਨਦਾਨ ਕੀਤਾ ਜੋ ਕਿ ਸਿਹਤ ਵਿਭਾਗ ਰਾਮਪੁਰਾ ਫੂਲ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਰਿਫਰੈਸ਼ਮੈਂਟ ਸੇਵਾ ਵਿਨੋਦ ਮਹਿਤਾ (ਬਿੱਟੂ ਗੰਡੇਰੀਆਂ) ਵਾਲਾ ਨੇ ਨਿਭਾਈ। ਇਸ ਮੌਕੇ ਬੋਲਦਿਆਂ ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਨੇ ਕਿਹਾ ਕਿ ਸਾਨੂੰ ਆਪਣੇ ਪਰਿਵਾਰ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਮੌਕੇ ਖੂਨਦਾਨ ਕੈਂਪ ਲਗਾਉਣਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨ ਨਾਲ ਜਿਥੇ ਵਿਅਕਤੀ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਉਥੇ ਹੀ ਲੋੜਵੰਦ ਮਰੀਜ਼ ਨੂੰ ਸਹਾਇਤਾ ਮਿਲਦੀ ਹੈ।
ਸਮਾਗਮ ਦੌਰਾਨ ਖੂਨਦਾਨ ਕਰਨ ਵਾਲੇ ਦਾਨੀਆਂ ਸਮੇਤ ਬ੍ਰਾਹਮਣ ਸਭਾ ਦੇ ਪ੍ਰਧਾਨ ਧਰਮਪਾਲ ਸ਼ਰਮਾ, ਬਲੱਡ ਬੈਂਕ ਦੀ ਟੀਮ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਡਾ. ਰਵੀ ਸਿੰਗਲਾ, ਅਜੀਤ ਅਗਰਵਾਲ, ਮਿਲਵਰਤਨ ਭੰਡਾਰੀ, ਮੱਖਣ ਬੱਲੋ, ਪੰਕਜ਼ ਗੋਇਲ, ਪਵਨ ਮਹਿਤਾ, ਪ੍ਰੀਤਮ ਆਰਟਿਸਟ, ਧਰਮ ਸਿੰਘ, ਦੇਵਰਾਜ਼ ਗਰਗ, ਸੁਖਮੰਦਰ ਕਲਸ਼ੀ, ਦਰਸ਼ਨ ਜਿੰਦਲ, ਅਮਿੱਤ ਗਰਗ, ਵਿਸ਼ੇਸਵਾਨੰਦ, ਐਡਵੋਕੇਟ ਪਰਮਦੀਪ ਸਿੰਘ ਬੇਦੀ, ਸੰਜੀਵ ਕੌੜਾ, ਲਖਵਿੰਦਰ ਧੀਰ ਆਦਿ ਸ਼ਾਮਿਲ ਸਨ।
#For any kind of News and advertisment contact us on 980-345-0601 
127780cookie-checkਖੁਸ਼ੀ ਦੇ ਮੌਕੇ ਲਗਾਏ ਕੈਂਪ ਦੌਰਾਨ 22 ਯੂਨਿਟ ਕੀਤਾ ਖੂਨਦਾਨ
error: Content is protected !!