December 6, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ, (ਪ੍ਰਦੀਪ ਸ਼ਰਮਾ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਰਾਮਪੁਰਾ ਫੂਲ ਪਹਿਲੀ ਵਾਰ ਮੈਡਮ ਡਾ. ਅੰਜੂ ਕਾਂਸਲ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ) ਦੇ ਨਾਲ ਸਮੂਹ ਸਟਾਫ ਅਤੇ ਬਲੱਡ ਬੈਂਕ ਦੀ ਸਾਰੀ ਟੀਮ ਅਤੇ ਸ਼ਹਿਰ ਦੀਆਂ ਖੂਨਦਾਨ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਦੁਨੀਆਂ ਵਿੱਚ ਖੂਨਦਾਨ ਕਰਨ ਵਿੱਚ ਰਾਮਪੁਰਾ ਫੂਲ ਸਭ ਤੋਂ ਮਸ਼ਹੂਰ ਸ਼ਹਿਰ ਵਿੱਚ 17 ਸਤੰਬਰ ਦਿਨ ਸਨੀਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਐੱਸ ਐੱਮ ਓ ਮੈਡਮ ਡਾਂ. ਅੰਜੂ ਕਾਂਸਲ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਾਰੇ ਆਸ-ਪਾਸ ਦੇ ਪਿੰਡਾਂ ਦੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਦੀ ਹੈ ਇਸ 17 ਸਤੰਬਰ ਨੂੰ ਲਗਾਏ ਜਾ ਰਹੇ ਸਵੈ ਇੱਛਕ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਕੇ ਸਹਿਯੋਗ ਦਿਓ ਤਾਂ ਕਿ ਬਹੁਤ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਜਿਵੇਂ ਐਮਰਜੈਸੀ ਕੇਸ, ਡਲਿਵਰੀ ਕੇਸ, ਐਕਸੀਡੈਂਟ, ਕੇਸ ਆਦਿ।ਇਸ ਮੌਕੇ ਬਮ ਭੋਲਾ ਕਾਂਵੜ ਸੰਘ ਗੀਤਾ ਭਵਨ ਰਾਮਪੁਰਾ ਦੇ ਪ੍ਰਧਾਨ ਮੱਖਣ ਬੱਲ੍ਹੋ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਹਰ ਵਿਅਕਤੀ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵੱਲੋਂ ਇੱਕ ਸਨਮਾਨਿਤ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਰਿਫਰੈਸ਼ਮੈਟ ਵੀ ਦਿੱਤੀ ਜਾਵੇਗੀ।
#For any kind of News and advertisment contact us on 980-345-0601 
127690cookie-checkਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਖੂਨਦਾਨ ਕੈਂਪ 17 ਸਤੰਬਰ ਨੂੰ – ਐੱਸ ਐੱਮ ਓ ਮੈਡਮ ਅੰਜ਼ੂ ਕਾਂਸ਼ਲ
error: Content is protected !!