April 26, 2024

Loading

 ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 20 ਫਰਵਰੀ (ਪ੍ਰਦੀਪ ਸ਼ਰਮਾ) –  ਦੇਰ ਰਾਤ ਕਰੀਬ ਦਸ ਵਜੇ ਸਥਾਨਕ ਗਾਂਧੀ ਨਗਰ ਵਿਖੇ ਸੀ.ਏ.ਆਈ ਸਟਾਫ ਦੀ ਟੀਮ ਵੱਲੋਂ ਹਰਜੀਵਨ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕਰਕੇ ਜੂਆ ਤੇ ਦਾਣੀ ਖੇਡ ਰਹੇ ਵਿਅਕਤੀਆਂ ਨੂੰ ਰੰਗੇ ਹੱਥੇ ਫੜਿਆ ਗਿਆ ਹੈ।
ਛਾਪੇਮਾਰੀ ਟੀਮ ਦੇ ਇੰਚਾਰਜ਼ ਹਰਜੀਵਨ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਜਦ ਛਾਪੇਮਾਰੀ ਕੀਤੀ ਗਈ ਤਾਂ ਪ੍ਰਮੋਦ ਕੁਮਾਰ ਪੁੱਤਰ ਸੂਰਜ ਭਾਨ ਵਾਸੀ ਸੰਗਰੂਰ, ਬਹਾਦਰ ਸਿੰਘ ਪੁੱਤਰ ਸੀਰਾ ਸਿੰਘ, ਜਸਪਾਲ ਸਿੰਘ ਪੁੱਤਰ ਧੰਨਾ ਸਿੰਘ, ਰਾਕੇਸ਼ ਕੁਮਾਰ ਪੁੱਤਰ ਚਿਮਨ ਲਾਲ, ਰੋਹਿਤ ਕੁਮਾਰ ਪੁੱਤਰ ਪ੍ਰਸ਼ੋਤਮ ਦਾਸ ਵਾਸੀਆਨ ਰਾਮਪੁਰਾ, ਮੁਹੰਮਦ ਨਜੀਰ ਪੁੱਤਰ ਮੁਹੰਮਦ ਸਦੀਕ, ਰਵੀ ਕੁਮਾਰ ਪੁੱਤਰ ਮੰਗਤ ਰਾਮ, ਰਮਜਾਨ ਪੁੱਤਰ ਮੁਹੰਮਦ ਹੁਸੈਨ, ਮੁਹੰਮਦ ਜਮੀਨ ਪੁੱਤਰ ਹਬੀਬ ਵਾਸੀਆਨ ਮਲੇਰਕੋਟਲਾ ਨੂੰ 1 ਲੱਖ 42 ਹਜ਼ਾਰ ਰੁਪਏ ਦੀ ਨਗਦੀ ਸਮੇਤ ਰੰਗੇ ਹੱਥੀ ਫੜ ਕੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰ ਲਿਆ ਹੈ। ਕਥਿੱਤ ਦੋਸ਼ੀਆ ਨੂੰ ਬਰ ਜਮਾਨਤ ਰਿਹਾਅ ਕਰ ਦਿੱਤਾ ਹੈ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141320cookie-checkਪੁਲਿਸ ਨੇ ਛਾਪੇਮਾਰੀ ਕਰਕੇ ਜੂਆ ਖੇਡਣ ਵਾਲਿਆਂ ਨੂੰ ਕੀਤਾ ਕਾਬੂ
error: Content is protected !!