April 20, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 21ਜੁਲਾਈ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਚਰਚਾ ਵਿਚ ਰਿਹਾ ਹੈ। ਪੰਜਾਬ ਦੀ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀਆਂ ਦੇ ਅਹੁਦੇ ਤੇ ਕਾਂਗਰਸ ਦੇ ਪਹਿਲਾਂ ਹਰਬੰਸ ਸਿੰਘ ਸਿੱਧੂ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਦੇ ਮਹੱਤਵਪੂਰਨ ਅਹੁਦੇ ਤੇ ਰਹੇ ਪਰ ਹਲਕੇ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਾਬਕਾ ਮੰਤਰੀ ਕਾਂਗੜ ਆਪਣੇ ਕਾਰਜਕਾਲ ਦੌਰਾਨ ਰਾਮਪੁਰਾ ਫੂਲ ਹਲਕੇ ਦਾ ਵਿਕਾਸ ਕਰਨ ਤੋ ਫਾਡੀ ਰਹੇ ਇੰਨਾ ਹੀ ਨਹੀਂ ਰਾਮਪੁਰਾ ਸ਼ਹਿਰ ਦੇ ਲੋਕਲ ਕਾਂਗਰਸੀ ਆਗੂ ਵੀ ਆਪਣੀਆਂ ਚੌਧਰਾਂ ਕਾਇਮ ਰੱਖਣ ਵਿਚ ਉਲਝੇ ਰਹੇ ਕਿਸੇ ਨੇ ਵੀ ਸ਼ਹਿਰ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾਸ਼ਹਿਰ ਦੀ ਸੀਵਰੇਜ ਸਿਸਟਮ ਦੀ ਸਮੱਸਿਆ, ਸਟਰੀਟ ਲਾਈਟਾਂ ਦੀ ਸਮੱਸਿਆ,ਪੀਣ ਵਾਲੇ ਪਾਣੀ ਦੀ ਸਮੱਸਿਆ, ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਇਲਾਵਾ ਟੁੱਟੀਆਂ ਸੜਕਾਂ ਪਿਛਲੇ ਪੰਜ ਸਾਲਾਂ ਦੀ ਸਰਕਾਰੀ ਬੇਰੁਖੀ ਦੀ ਗਵਾਹੀ ਭਰ ਰਹੀਆਂ।
ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਸਾਹਮਣੇ ਇਹ ਵੱਡੀਆਂ ਚਣੌਤੀਆਂ ਅਜਗਰ ਵਾਂਗ ਮੂੰਹ ਅੱਡੀ ਖੜ੍ਹੀਆਂ ਪੰਜਾਬ ਦੀ ਸਿਆਸੀ ਤਬਦੀਲੀ ਨਾਲ ਆਮ ਆਦਮੀ ਦੀ ਸਰਕਾਰ ਬਣੀ ਇਸ ਸਰਕਾਰ ਦੇ ਵਿਧਾਇਕ ਜਾਂ ਮੰਤਰੀ ਕੋਈ ਪੈਦਾਇਸ਼ੀ ਲੀਡਰ ਨਹੀਂ ਉਹ ਆਮ ਘਰਾਂ ਦੇ ਆਮ ਜਿਹੇ ਆਗੂ ਨੇ ਉਹ ਪੰਜਾਬ ਵਿੱਚ ਰਾਜ ਨਹੀਂ ਸੇਵਾ ਕਰਨ ਦਾ ਸੰਕਲਪ ਲੈਕੇ ਆਏ ਨੇ ਤੇ ਇਸ ਦੀ ਮੂੰਹ ਬੋਲਦੀ ਤਸਵੀਰ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਜਿਨ੍ਹਾਂ ਨੇ ਹਲਕੇ ਦੀ ਸੇਵਾ ਨੂੰ ਆਪਣਾਂ ਧਰਮ ਬਣਾਇਆ ਹੋਇਆ ਤੇ ਉਹ ਰਾਜ ਨਹੀਂ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਇੱਛਾ ਰੱਖਦੇ ਇਸੇ ਤਰ੍ਹਾਂ ਉਹਨਾਂ ਦੀ ਟੀਮ ਵੀ ਲੋਕ ਸੇਵਾ ਨੂੰ ਸਮਰਪਿਤ ਹੈ।

ਬੀਤੇ ਦਿਨ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਵਲੰਟੀਅਰਾ ਨੇ ਰਾਮਪੁਰਾ ਸਹਿਰ ਤੋ ਫੂਲ ਕਸਬੇ ਤੱਕ ਸੜਕ ਤੇ ਪਏ ਖੱਡਿਆਂ ਨੂੰ ਵਿਧਾਇਕ ਦੇ ਪੀਏ ਸੀਰਾ ਮੱਲੂਆਣਾ ਦੀ ਅਗਵਾਈ ਹੇਠ ਭਰਿਆਂ ਗਿਆ, ਕਿਉਂਕਿ ਇਹ ਸੜਕ ਨੈਸ਼ਨਲ ਹਾਈਵੇ ਦਾ ਇੱਕ ਹਿੱਸਾ ਹੋਣ ਕਾਰਨ ਸਾਰੀ ਸੜਕ ਨਵੇਂ ਸਿਰੇ ਤੋਂ ਬਣਨੀ ਹੈ ਤੇ ਇਸੇ ਕਾਰਨ ਕੰਮ ਲਟਕ ਰਿਹਾ ਇਸ ਦਾ ਕੁੱਝ ਹਿੱਸਾ ਭਾਈਰੂਪਾ ਕੋਲ ਬਣ ਵੀ ਗਿਆ।ਇਸੇ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਸੜਕ ਦੇ ਖੱਡਿਆਂ ਨੂੰ ਆਪ ਵਲੰਟੀਅਰਾ ਨੇ ਖੁਦ ਭਰਿਆਂ ਤੇ ਮੁਰੰਮਤ ਕਰਕੇ ਸੜਕ ਤੇ ਆਵਾਜਾਈ ਨੂੰ ਬਹਾਲ ਕਰਵਾਇਆ।ਹਲਕੇ ਵਿੱਚ ਇਸ ਦੀ ਖੂਬ ਚਰਚਾ ਹੋ ਰਹੀ ਹੈ ਹਲਕਾ ਰਾਮਪੁਰਾ ਦੇ ਵਾਸੀਆਂ ਦਾ ਕਹਿਣਾ ਕਿ ਹਲਕੇ ਨੂੰ ਲੰਮੇ ਸਮੇਂ ਬਾਅਦ ਕੋਈ ਲੋਕ ਆਗੂ ਮਿਲਿਆ ਸੋ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕੰਮ ਕਰਦਾ ਹੈ।
 #For any kind of News and advertisment contact us on 980-345-0601 
123510cookie-checkਰਾਜ ਨਹੀਂ ਸੇਵਾ ਦੀ ਮੂੰਹ ਬੋਲਦੀ ਤਸਵੀਰ, ਵਿਧਾਇਕ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪ ਦੀ ਟੀਮ ਨੇ ਸੜਕ ਤੇ ਪਏ ਖੱਡੇ ਭਰੇ
error: Content is protected !!