December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 3 ਜੂਨ (ਪ੍ਰਦੀਪ ਸ਼ਰਮਾ): ਜਿਲਾ ਰੋਲਰ ਸਕੇਟਿੰਗ ਐਸੋਸੀਏਸ਼ਨ ਵੱਲੋ ਕੀਰਤ ਸਪੋਰਟਸ ਕਲੱਬ ਰਾਮਪੁਰਾਫੂਲ ਦੇ ਸਹਿਯੋਗ ਨਾਲ ਦੋ ਦਿਨਾਂ ਪਹਿਲੀ ਰੋਲਰ ਸਕੇਟਿੰਗ ਓਪਨ ਚੈਂਪੀਅਨਸ਼ਿਪ ਦਾ ਆਯੋਜਨ ਦਾਣਾ ਮੰਡੀ , ਰਾਮਪੁਰਾਫੂਲ ਵਿਖੇ ਕੀਤਾ ਗਿਆ। ਜਿਸ ਵਿੱਚ ਬਠਿੰਡਾ ਜਿਲੇ ਦੇ ਵੱਖ ਵੱਖ ਉਮਰ ਵਰਗ ਦੇ ਕੁਲ 80 ਬੱਚਿਆ ਵੱਲੋ ਭਾਗ ਲਿਆ ਗਿਆ।
ਚੈਪੀਅਨਸ਼ਿਪ ਵਿੱਚ ਰਾਮਪੁਰਾਫੂਲ ਦੇ 18 ਬੱਚਿਆ ਨੇ ਹਿੱਸਾ ਲਿਆ ਅਤੇ 17 ਬੱਚਿਆ ਨੇ ਚੰਗਾ ਪ੍ਰਦਰਸ਼ਨ ਕਰਕੇ ਵੱਖ ਵੱਖ ਤਗਮੇ ਹਾਸਿਲ ਕੀਤੇ। ਸਿਵਾਨੀ ਵਰਮਾ, ਉਰਵੰਸ਼ ਬਾਸਲ, ਹਰੈਨ ਗਰਗ, ਐਗਨਿਸ ਕੌਰ, ਏਜ਼ਲ, ਕਬੀਰ , ਦਰੁਵ ਗਰਗ , ਸਾਗਰ ਗਰਗ, ਸ਼ਗੁਨਪਰਤਾਪ ਸਿੰਘ, ਵਰੁਣ ਗੋਇਲ, ਗੁਰਇਮਾਨ ਸਿੰਘ, ਕਸ਼ੀਕਾ ਗਰਗ ਤੇ ਨਵਕਰਨ ਸਿੰਘ ਨੇ ਸੋਨ ਮੈਡਲ , ਦਿਵਿਤ ਗੋਇਲ, ਤੇ ਮਾਨਿਆ ਗਰਗ ਨੇ ਚਾਂਦੀ ਤਗਮੇ ਅਤੇ ਦਿਲਾਵਰ ਪ੍ਰਤਾਪ ਸਿੰਘ ਤੇ ਕੁਵਮ ਜਿੰਦਲ ਨੇ ਕਾਂਸੀ ਤਗਮੇ ਜਿੱਤ ਕੇ ਅਪਣੇ ਸ਼ਹਿਰ ਰਾਮਪੁਰਾਫੂਲ ਦਾ ਨਾਮ ਰੌਸ਼ਨ ਕੀਤਾ ਹੈ।
ਬੱਚਿਆ ਦੇ ਕੋਚ ਗੁਰਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੱਚਿਆ ਨੇ ਅਪਣੀ ਮਿਹਨਤ ਸਦਕਾ ਇਹ ਤਗਮੇ ਹਾਸਿਲ ਕੀਤੇ ਹਨ। ਇਸ ਤੋ ਪਹਿਲਾ ਰਾਮਪੁਰਾਫੂਲ ਦੇ ਦੋ ਬੱਚੇ ਨੈਸ਼ਨਲ ਪੱਧਰ ਤੱਕ ਖੇਡ ਚੁੱਕੇ ਹਨ ਅਤੇ 11 ਬੱਚੇ ਸਟੇਟ ਪੱਧਰ ਤੇ ਤਗਮੇ ਜਿੱਤ ਚੁੱਕੇ ਹਨ। ਚੈਪੀਅਨਸ਼ਿਪ ਦੋਰਾਨ ਸ਼੍ਰੀਮਤੀ ਪਿੰਕੀ ਰਾਵਤ ਜਨਰਲ ਸੈਕਟਰੀ ਜਿਲਾ ਰੋਲਰ ਸਕੇਟਿੰਗ ਐਸੋਸੀਏਸ਼ਨ ਮੋਜੂਦ ਰਹੇ। ਇਸ ਮੋਕੇ ਸੀਨੀਅਰ ਆਪ ਪਾਰਟੀ ਆਗੂ ਨਰੇਸ਼ ਕੁਮਾਰ ਬਿੱਟੂ, ਸੀਰਾ ਮਲੁਆਣਾ, ਪੰਮਾ ਪ੍ਧਾਨ ਟਰੱਕ ਯੂਨੀਅਨ, ਸੋਹੀ ਫੂਲ, ਮਨੌਜ ਕੁਮਾਰ, ਰੋਬੀ ਬਰਾੜ, ਸੁਖਚੈਨ ਸਿੰਘ ਫੂਲੇਵਾਲਾ, ਅਤੇ ਸੇਰ ਸਿੰਘ ਵਿਸੇਸ਼ ਤੌਰ ਤੇ ਪਹੁੰਚੇ ਸਨ ਅਤੇ ਉਹਨਾਂ ਵੱਲੋ ਬੱਚਿਆ ਦੇ ਗਲਾ ਵਿੱਚ ਤਗਮੇ ਪਾ ਕੇ ਉਹਨਾਂ ਨੂੰ ਵਧਾਈ ਦਿਤੀ। ਇਸ ਮੌਕੇ ਬੱਚਿਆ ਦੇ ਮਾਪੇ ਵੀ ਹਾਜ਼ਰ ਸਨ।
#For any kind of News and advertisement contact us on   980-345-0601
122580cookie-checkਪਹਿਲੀ ਰੋਲਰ ਸਕੇਟਿੰਗ ਓਪਨ ਚੈਂਪੀਅਨਸ਼ਿਪ ਕਰਵਾਈ ਗਈ
error: Content is protected !!