May 19, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ) : ਥਾਨਾ ਹੈਬੋਵਾਲ ਦੇ ਅਧੀਨ ਪੈਂਦੀ ਚੌਂਕੀ ਜਗਤਪੁਰੀ ਵਿੱਚ ਪਰਵਾਸੀ ਪਤੀ ਪਤਨੀ ਨੇ ਇਤਲਾਹ ਦਿੱਤੀ ਕਿ ਜਦੋਂ ਉਹ ਕੰਮ ਤੇ ਗਏ ਸਨ ਅਤੇ ਬੱਚੇ  ਘਰ ਇੱਕਲੇ ਸ੍ਨ੍ । ਉਸ ਵਕਤ  ਲੜਕੀ ਨੂੰ ਖਾਣੇ ਦਾ  ਲਾਲਚ ਦੇ ਕੇ 55 ਸਾਲਾ ਰਮੇਸ਼ ਕੁਮਾਰ ਪੁਤੱਰ ਸੋਹਨ ਲਾਲ ਵਾਸੀ ਨਿਊ ਚੰਦਰ ਨਗਰ ਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਥਾਨਾ ਹੈਬੋਵਾਲ ਵਿਖੇ ਮੁਕੱਦਮਾ ਨੰਬਰ 151 ਦਰਜ ਕਰਕੇ  ਏਐਸਆਈ ਸੁਰਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ  ਦੋਸ਼ੀ ਰਮੇਸ਼ ਕੁਮਾਰ ਪੁਤੱਰ ਸੋਹਨ ਲਾਲ ਵਾਸੀ ਨਿਊ ਚੰਦਰ ਨਗਰ ਨੂੰ ਗਿਰਫਤਾਰ ਕਰ ਲਿਆ ਹੈ । ਕੱਲ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।   ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਾਰਵਾਉਣ ਲਈ ਭੇਜ ਦਿੱਤਾ ਗਿਆ ਹੈ।
#For any kind of News and advertisement contact us on   980-345-0601

 

122550cookie-checkਲੜਕੀ ਨੂੰ ਖਾਣੇ ਦਾ  ਲਾਲਚ ਦੇ ਕੇ ਬਦਫੈਲੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 
error: Content is protected !!