December 9, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 10 ਨਵੰਬਰ (ਪ੍ਰਦੀਪ ਸ਼ਰਮਾ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ (ਐਚ.ਓ.ਡੀ) ਅਤੇ ਕੈਬਨਿਟ ਮੰਤਰੀ ਵੱਲੋਂ ਇੰਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜਮਾਂ ਦੇ ਮਿਹਨਤਾਨੇ (ਤਨਖਾਹ) ਦੇ ਫੰਡ ਰੋਕਣ, ਕਿਰਤ ਕਾਨੂੰਨ ਅਧੀਨ ਘੱਟੋ-ਘੱਟ ਉਜਰਤਾਂ ’ਚ ਹੋਏ ਵਾਧੇ ਨੂੰ ਲਾਗੂ ਨਾ ਕਰਨ ਅਤੇ 2 ਸਾਲਾਂ ਦਾ ਏਰੀਅਰ ਨਾ ਦੇ ਕੇ ਦੁਸ਼ਮਣਾਂ ਵਰਗੇ ਕੀਤੇ ਜਾ ਰਹੇ ਵਿਹਾਰ ਦੇ ਵਿਰੁੱਧ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਅਤੇ ਇੰਦਰਜੀਤ ਸਿੰਘ ਜੀਤੀ ਦੀ ਅਗਵਾਈ ਵਿੱਚ ਸਬ ਡਵੀਜਨ ਨੰਬਰ ਦੋ ਅਤੇ ਤਿੰਨ ਦੇ ਕੱਚੇ ਕਾਮਿਆਂ ਨੇ ਸਥਾਨਕ ਭਾਗੂ ਰੋਡ ਬਠਿੰਡਾ ਹੈਡ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਤੇ ਚੜ ਕੇ ਧਰਨਾ ਲਾਇਆ ਗਿਆ।

ਇਸ ਰੋਹ ਭਰਪੂਰ ਸੰਘਰਸ਼ ਦੇ ਦੌਰਾਨ ਇਨਲਿਸਟਮੈਂਟ/ਆਊਟਸੋਰਸ ਠੇਕਾ ਮੁਲਾਜਮ ਜਿੱਥੇ ਪਾਣੀ ਵਾਲੀ ਟੈਂਕੀ ’ਤੇ ਚੜ ਗਏ ਉਥੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਟੈਂਕੀ ਦੇ ਹੇਠਾ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਲਗਾਇਆ ਗਿਆ ਅਤੇ ਵਿਭਾਗੀ ਮੁੱਖੀ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਵਿਭਾਗੀ ਅਧਿਕਾਰੀਆਂ ਵਲੋਂ ਤਿਆਰੀ ਪ੍ਰਪੋਜਲ ਨੂੰ ਤੁਰੰਤ ਲਾਗੂ ਕੀਤਾ ਜਾਵੇ- ਸੰਦੀਪ ਖਾਨ ਬਾਲਿਆਂਵਾਲੀ 
ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਸਾਲਾਬੱਧੀ ਅਰਸ਼ੇ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜਮਾਂ ਵੱਲੋਂ ਆਪਣਾ ਪੱਕਾ ਰੁਜਗਾਰ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਉਥੇ ਹੀ ਵਿਭਾਗੀ ਮੁੱਖੀ ਅਤੇ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਕਾਮਿਆਂ ਦੀਆਂ ‘ਮੰਗਾਂ-ਮਸਲਿਆਂ’ ਦਾ ਹੱਲ ਕਰਨ ਦੀ ਬਜਾਏ ਵਰਕਰ ਵਿਰੋਧੀ ਬਿਆਨ ਦਿੱਤੇ ਜਾ ਰਹੇ ਹਨ ਕਿ ਇਹ ਸਾਡੇ ਮੁਲਾਜਮ ਨਹੀਂ ਹਨ ਅਤੇ ਠੇਕੇਦਾਰ ਹਨ, ਜਿਸਦੇ ਕਾਰਨ ਹੀ ਇਨਲਿਸਟਮੈਂਟ ਤੇ ਆਊਟਸੋਰਸ ਮੁਲਾਜਮਾਂ ਵੱਲੋਂ ਕੀਤੇ ਕੰਮਾਂ ਦਾ ਮੇਹਨਤਾਨਾ ਅਤੇ ਤਨਖਾਹਾਂ ਕਈ-ਕਈ ਮਹੀਨਿਆਂ ਤੋਂ ਰੋਕ ਦਿੱਤੀਆਂ ਗਈਆਂ ਹਨ। ਪਿਛਲੀ ਚੰਨੀ ਸਰਕਾਰ ਵੇਲੇ ਕਿਰਤ ਕਾਨੂੰਨ ਤਹਿਤ ਵਧੀਆਂ ਉਜਰਤਾਂ ਮੁਤਾਬਿਕ 2 ਸਾਲਾਂ ਦਾ ਬਣਦਾ ਏਰੀਅਰ ਨਹੀਂ ਦਿੱਤਾ ਜਾ ਰਿਹਾ ਹੈ, ਨਾ ਹੀ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਕਿਰਤ ਕਾਨੂੰਨ ਤਹਿਤ ਕਿਰਤੀ ਕਾਮਿਆਂ ਦੀਆਂ ਉਜਰਤਾਂ ਵਿੱਚ 715 ਰੁਪਏ ਦਾ ਵਾਧਾ ਕੀਤਾ ਗਿਆ ਹੈ, ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
#For any kind of News and advertisment contact us on 9803 -450-601  
133400cookie-checkਜਲ ਸਪਲਾਈ ਵਿਭਾਗ ਦੇ ਆਊਟਸੋਰਸ ਮੁਲਾਜਮਾਂ ਨਾਲ ਕੀਤੇ ਜਾ ਰਹੇ ਦੁਸ਼ਮਣਾਂ ਵਰਗੇ ਵਿਹਾਰ ਵਿਰੁੱਧ ਠੇਕਾ ਮੁਲਾਜਮ ਟੈਂਕੀ ’ਤੇ ਚੜੇ
error: Content is protected !!