April 21, 2024

Loading

ਚੜ੍ਹਤ ਪੰਜਾਬ ਦੀ 
ਮਲੇਰਕੋਟਲਾ :  ਪਿਛਲੇ 20 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਮੋਢੀ ਰੋਲ ਨਿਭਾ ਰਹੀ ਅਜ਼ਾਦ ਫਾਊਂਡੇਸ਼ਨ ਟਰੱਸਟ ਵੱਲੋ ਮਾਲੇਰਕੋਟਲਾ ਦੇ ਕਲੱਬ ਵਿੱਚ ਇੱਕ ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਲਵੀਰ ਸਿੰਘ ਸਿੱਧੂ ਜੀ ਵੱਲੋ ਲਿਖੀ ਕਿਤਾਬ ਪੱਤਰਕਾਰੀ ਤੇ ਸਰੋਕਾਰ ਦੀ ਘੁੰਡ ਚੁੱਕਾਈ ਮੁੱਖ ਮਹਿਮਾਨ ਐਸ.ਐਸ.ਪੀ ਮਾਲੇਰਕੋਟਲਾ ਭੁਪਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ ਮੁੰਡੇ ਕੇ.ਐਸ. ਗਰੁੱਪ ਦੇ ਡਾਇਰੈਕਟਰ ਅਤੇ ਸ਼੍ਰੀਮਤੀ ਲਖਵੀਰ ਕੌਰ ਢੀਂਡਸਾ ਡਾਇਰੈਕਟਰ ਭੁਪਿੰਦਰਾ ਗਲੋਬਲ ਸਕੂਲ ਵੱਲੋ ਸਾਂਝੇ ਤੌਰ ਤੇ ਕੀਤੀ ਗਈ। ਡਾ ਰਾਕੇਸ਼ ਸ਼ਰਮਾ ਵੱਲੋ ਕਿਤਾਬ ਤੇ ਪਰਚਾ ਪੜਿਆ ਗਿਆ ਇਸ ਮੌਕੇ ਲੋਕਤੰਤਰ ਦੇ ਚੌਥੇ ਥੰਮ ਦੇ ਨੁਮਾਇੰਦਿਆ ਅਤੇ ਸਮਾਜ ਨੂੰ ਸੇਵਾਵਾਂ ਦੇਣ ਵਾਲੀਆਂ ਸ਼ਖਸ਼ੀਅਤਾ ਦਾ ਸਨਮਾਨ ਵੀ ਕੀਤਾ ਗਿਆ ।

ਇਸ ਮੌਕੇ ਤੇ ਬੋਲਦਿਆਂ ਐਸ.ਐਸ.ਪੀ ਮਾਲੇਰਕੋਟਲਾ ਨੇ ਕਿਹਾ ਕਿ ਪ੍ਰੈਸ ਅਤੇ ਸਮਾਜਸੇਵੀ ਸਮਾਜ ਨੂੰ ਸੇਧ ਦੇਣ ਲਈ ਅਹਿਮ ਰੋਲ ਅਦਾ ਕਰਦੇ ਹਨ ਇਸ ਮੌਕੇ ਅਜ਼ਾਦ ਫਾਊਂਡੇਸ਼ਨ ਦੇ ਸਰਪ੍ਰਸਤ ਡਾ ਮਾਜਿਦ ਅਜ਼ਾਦ ਵੱਲੋ ਪੱਤਰਕਾਰੀ ਖੇਤਰ ਦੀਆਂ ਮੁਸ਼ਕਿਲਾਂ ਤੇ ਚਰਚਾ ਕੀਤੀ ਗਈ,ਅਤੇ ਚੇਅਰਮੈਨ ਅਸਲਮ ਨਾਜ਼ ਵੱਲੋ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਸ਼ਾਹਬੂਦੀਨ ਪ੍ਰਧਾਨ ਜ਼ਿਲ੍ਹਾ ਪ੍ਰੈਸ ਕਲੱਬ ਦਾ ਵਿਸ਼ੇਸ ਯੋਗਦਾਨ ਰਿਹਾ ।

ਇਸ ਮੌਕੇ ਅਸ਼ਵਨੀ ਜੇਤਲੀ,ਬੁੱਧ ਸਿੰਘ ਨੀਲੋਂ,ਡਾ ਪਾਰੁਲ ਰਾਇਜ਼ਾਦਾ ਐਡਵੋਕੇਟ ਰਜਿੰਦਰ ਰਾਜਨ, ਹਰਜਿੰਦਰ ਸਿੰਘ,ਚੌਧਰੀ ਮੇਹਰਦੀਨ,ਹੁਸੈਨ ਸ਼ੇਖ ਪ੍ਰਧਾਨ ਆਈ ਐਮ ਏ,ਕਿੰਮੀ ਅਰੋੜਾ,ਪਿੰਸ ਵਰਮਾ ,ਜ਼ਹੂਰ ਅਹਿਮਦ ਚੌਹਾਨ,ਨਾਹਰ ਸਿੰਘ ਪ੍ਰਧਾਨ ਸਾਹਿਤ ਸਭਾ,ਵੈਦ ਮੋਹਨ ਲਾਲ,ਆਰਜ਼ੂ ਸ਼ੇਖ,ਦਲਜਿੰਦਰ ਸਿੰਘ ਕਲਸੀ ਮੁਨਸ਼ੀ ਫਾਰੂਕ,ਸ਼ਾਹਿਦ ਜ਼ੁਬੇਰੀ, ਸੁਮੰਤ ਤਲਵਾਨੀ,ਮਾਮੂਨ ਰਸੀਦ, ਕਾਸ਼ੀਫ ਫਾਰੂਕੀ, ਮਹਿਮੂਦ ਥਿੰਦ,ਐਡਵੋਕੇਟ ਜਮੀਲ ਜੌੜਾ , ਸਰਾਜਦੀਨ ਦਿਓਲ,ਇਸਮਾਈਲ ਏਸ਼ੀਆ, ਗੁਰਤੇਜ ਜੋਸ਼ੀ, ਵਿਕਰਾਂਤ ਜਿੰਦਲ,ਬਲਜਿੰਦਰ ਸਿੰਘ ਚੱਕ,ਸ਼ਮਸ਼ਾਦ ਸੋਨੀ,ਸ਼ੌਕਤ ਅਲੀ ਤੱਖਰ,ਅਸ਼ਰਫ ਅੰਸਾਰੀ,ਰਾਕੇਸ਼ ਸ਼ਰਮਾ, ਸ਼ਹਿਬਾਜ਼, ਮੁਹੰਮਦ ਜਾਹਿਦ, ਕੁਲਵੰਤ ਸਿੰਘ,ਬਿੱਟੂ ਸਰੋਏ,ਸਰਾਜ ਸੰਧੂ,ਨਾਵੇਦ ਸ਼ਫੀਕ, ਮੁਹੰਮਦ ਹਾਰੂਨ,ਅਦਨਾਨ,ਅਤੇ ਨਜ਼ਰਾਨ ਅਸਲਮ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਿਰ ਸਨ।
 
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
141800cookie-checkਅਜ਼ਾਦ ਫਾਊਡੇਸ਼ਨ ਵੱਲੋ ਕਰਵਾਇਆਂ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ ਪੱਤਰਕਾਰੀ ਤੇ ਸਰੋਕਾਰ ਪੁਸਤਕ ਦੀ ਹੋਈ ਘੁੰਡ ਚੁਕਾਈ
error: Content is protected !!