April 21, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 26 ਫਰਵਰੀ (ਕੁਲਵਿੰਦਰ ਕੜਵਲ) :  ਸਰਦੂਲਗੜ੍ਹ ਇਲਾਕੇ ਦੀ ਅਰਦਾਸ ਚੈਰੀਟੇਬਲ ਟਰੱਸਟ ਜਿੱਥੇ ਹਰ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ, ਉੱਥੇ ਹੀ ਟਰੱਸਟ ਵਲੋਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਉੱਦਮ ਕੀਤਾ ਗਿਆ ਹੈ। ਜਿਸ ਤਹਿਤ ਅੱਜ ਟਰੱਸਟ ਵੱਲੋ ਸ਼ਹਿਰ ਦੇ ਬੱਸ ਸਟੈਂਡ ਵਿੱਚ ਰੋਟੀ ਬੈਂਕ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮਾਸਟਰ ਅਮਨਦੀਪ ਸਿੰਘ ਅਤੇ ਗੁਰਲਾਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਜ ਤੋਂ ਹਰੇਕ ਲੋੜਬੰਦ ਵਿਅਕਤੀ ਹਰ ਰੋਜ ਸਥਾਨਕ ਬੱਸ ਸਟੈਂਡ ਵਿਖੇ ਟਰੱਸਟ ਵੱਲੋ ਚਲਾਏ ਰੋਟੀ ਬੈਂਕ ਵਿਚ 10 ਰੁ ਦੇ ਕੇ ਪੇਟ ਭਰ ਖਾਣਾ ਖਾ ਸਕਦਾ ਹੈ।
ਉਹਨਾ ਕਿਹਾ ਕਿ ਸ਼ਹਿਰ ਵਿਚ ਰੋਟੀ ਬੈਂਕ ਦੀ ਜਰੂਰਤ ਮਹਿਸੂਸ ਕਰਦਿਆਂ ਓਹਨਾ ਦੀ ਟੀਮ ਵਲੋ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਸਦਕਾ ਇਸ ਦੀ ਸ਼ੁਰੂਆਤ ਕੀਤੀ ਗਈ, ਤਾਂ ਜ਼ੋ ਮਰੀਜ ਲੋੜਬੰਦ ਤੇ ਬੇਸਹਾਰਾ ਵਿਅਕਤੀ ਸਿਰਫ 10 ਰੁ ਵਿਚ ਖਾਣਾ ਖਾ ਸਕਣ। ਇਸ ਮੌਕੇ ਛੋਟੀ ਬੱਚੀ ਗੁਰਮਨਜੋਤ ਨੇ ਆਪਣਾ ਗੁੱਲਕ ਟਰੱਸਟ ਨੂੰ ਇਸ ਨੇਕ ਕੰਮ ਲਈ ਦਾਨ ਦੇ ਕੇ ਇਕ ਨਵੀਂ ਪਿਰਤ ਪਾਈ, ਅਤੇ ਹਰ ਮਹੀਨੇ ਆਪਣਾ ਗੁਲਕ ਇਸ ਨੇਕ ਕੰਮ ਲਈ ਦਾਨ ਦੇਣ ਦੀ ਗੱਲ ਕੀਤੀ। ਇਸ ਮੌਕੇ ਰਾਮਪੁਰਾ ਤੋਂ ਸਮਾਜ ਸੇਵੀ ਬੱਚਾ ਰੋਨਿਤ ਬਾਂਸਲ ਵਿਸ਼ੇਸ਼ ਤੌਰ ਤੇ ਪਰਿਵਾਰ ਸਮੇਤ ਪਹੁੰਚਿਆ।
ਅੱਜ ਰੋਟੀ ਬੈਂਕ ਦੀ ਸ਼ੁਰੂਆਤ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾ ਵਿਚ ਬਿੱਕਰਜਿਤ ਸਿੰਘ ਸਾਧੂਵਾਲਾ, ਗੁਰਲਾਲ ਭਾਉ ਯੂ.ਐੱਸ.ਏ, ਬੋਹੜ ਸਿੰਘ, ਸਤਪਾਲ ਸ਼ਰਮਾ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਚਰਨ ਦਾਸ ਰਾਜੂ ਅਰੋੜਾ,ਬਾਬਾ ਨਛੱਤਰ ਸਿੰਘ, ਮਨਪ੍ਰੀਤ ਸਿੰਘ ਮਾਸਟਰ, ਮਦਨ ਲਾਲ ਅਰੋੜਾ, ਗੋਪਾਲ ਰਾਮ, ਬਲਵਿੰਦਰ ਸਿੰਘ ਬਿੱਟੂ ਆਰੇ ਵਾਲੇ, ਮਨਜੀਤ ਸਿੰਘ ਸੋਨੀ, ਸੰਦੀਪ, ਵੀਨੂੰ ਗਰਗ, ਪ੍ਰਮੋਦ ਗਰਗ, ਨੀਟਾ ਮੱਕੜ, ਹਰਬੰਸ ਲਾਲ, ਅਮਨਪ੍ਰੀਤ ਸਿੰਘ ਪਟਵਾਰੀ, ਅਵਿਨਾਸ਼, ਰਾਜੀਵ ਗਰਗ, ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
141770cookie-checkਅਰਦਾਸ ਚੈਰੀਟੇਬਲ ਟਰਸਟ ਵੱਲੋਂ ਰੋਟੀ ਬੈਂਕ ਦੀ ਕੀਤੀ ਗਈ ਸ਼ੁਰੂਆਤ
error: Content is protected !!