Categories OrganizedPoetryPunjabi NewsWriters News

ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਸਿਰਜਣਧਾਰਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਗੁਰਵਿੰਦਰ ਸਿੰਘ ਸ਼ੇਰਗਿੱਲ ਰਚਿਤ ਕਾਵਿ ਸੰਗ੍ਰਹਿ “ਹਰਫ਼ ਸੁਗੰਧੀਆਂ”ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ) : ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਸਿਰਜਣਧਾਰਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਗੁਰਵਿੰਦਰ ਸਿੰਘ ਸ਼ੇਰਗਿੱਲ ਰਚਿਤ ਕਾਵਿ ਸੰਗ੍ਰਹਿ “ਹਰਫ਼ ਸੁਗੰਧੀਆਂ”ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉੱਘੇ ਸਮਾਜ ਸੇਵੀ ਬਲਬੀਰ ਸਿੰਘ ਬੈਂਸ ਕਨੇਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਸ਼੍ਰੋਮਣੀ ਪੰਥਕ ਕਵੀ ਡਾ਼ ਹਰੀ ਸਿੰਘ ਜਾਚਕ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਵਿਸ਼ੇਸ਼ ਮਹਿਮਾਨਾਂ ਵਜੋਂ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਤੇ ਬੀਬੀ ਸੁੰਦਰਪਾਲ ਕੌਰ ਰਾਜਾਸਾਂਸੀ ਕਨੇਡਾ ਅਤੇ ਪੁਸਤਕ ਦੇ ਲੇਖਕ ਗੁਰਵਿੰਦਰ ਸਿੰਘ ਸ਼ੇਰਗਿੱਲ ਸ਼ਾਮਲ ਹੋਏ।
ਸੁਸਾਇਟੀ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਵਿਧੀ ਪੂਰਵਕ ਸਵਾਗਤ ਕਰਦੇ ਹੋਏ ਜਿਥੇ ਸੁਸਾਇਟੀ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ ਤੇ ਸੱਭਿਆਚਾਰ ਆਦਿ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ ਉਥੇ ਉਨ੍ਹਾਂ ਨੇ ਬਾਹਰੋਂ ਆਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ ਗਈ। ਮੁੱਖ ਮਹਿਮਾਨ ਬਲਬੀਰ ਸਿੰਘ ਬੈਂਸ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਵਿੰਦਰ ਸ਼ੇਰਗਿੱਲ ਦੀ ਸ਼ਾਇਰੀ ਅਸ਼ਲੀਲਤਾ ਤੋਂ ਕੋਹਾਂ ਦੂਰ ਰਹਿ ਕੇ ਅਜਿਹੀ ਭਾਵਪੂਰਤ ਸ਼ਾਇਰੀ ਹੈ ਜੋ ਪਰਿਵਾਰ ਵਿੱਚ ਬੈਠ ਕੇ ਸੁਣੀ ਤੇ ਮਾਣੀ ਜਾ ਸਕਦੀ ਹੈ।
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਸੁੰਦਰਪਾਲ ਰਾਜਾਸਾਂਸੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਉਸ ਨਾਮਵਰ ਗੀਤਕਾਰ ਤੇ ਗਾਇਕ ਦੀ ਪੁਸਤਕ ਲੋਕ ਅਰਪਣ ਕੀਤੀ ਹੈ ਜਿਸ ਦੇ ਗੀਤ ਅਸੀਂ ਵਿਦੇਸ਼ਾਂ ਵਿੱਚ ਰਹਿ ਕੇ ਵੀ ਦੂਰ ਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਰਾਹੀਂ ਸੁਣਦੇ ਰਹਿੰਦੇ ਹਾਂ। ਕਰਮਜੀਤ ਸਿੰਘ ਔਜਲਾ ਅਤੇ ਡਾ਼ ਕੋਚਰ ਨੇ ਆਪਣੇ ਆਪਣੇ ਵਿਚਾਰਾਂ ਰਾਹੀਂ ਦੱਸਿਆ ਕਿ ਗੁਰਵਿੰਦਰ ਸ਼ੇਰਗਿੱਲ ਦੀ ਸ਼ਾਇਰੀ ਵਿੱਚ ਪਿਆਰ ਮੁਹੱਬਤ,ਅਮਨ-ਚੈਨ ਤੇ ਸਭਿਆਚਾਰ ਨਾਲ ਜੁੜੇ ਗੀਤਾਂ ਦੇ ਨਾਲ ਨਾਲ ਸਮਾਜਿਕ, ਆਰਥਿਕ ਤੇ ਰਾਜਨੀਤਕ ਸਰੋਕਾਰਾਂ ਨਾਲ ਜੁੜੇ ਗੰਭੀਰ ਅਤੇ ਸੰਜੀਦਾ ਵਿਸ਼ੇ ਵੀ ਇਸ ਸ਼ਾਇਰੀ ਦਾ ਹਾਸਲ ਹਨ। ਡਾ.ਹਰੀ ਸਿੰਘ ਜਾਚਕ ਨੇ ਆਪਣੀ ਕਵਿਤਾ ਰਾਹੀਂ ਗੁਰਵਿੰਦਰ ਸ਼ੇਰਗਿੱਲ ਦੀ ਸ਼ਾਇਰੀ ਨੂੰ ਵਡਿਆਇਆ।
ਗੁਰਵਿੰਦਰ ਸ਼ੇਰਗਿੱਲ ਅਤੇ ਸਿਮਰਨ ਸਿੰਮੀ (ਗਾਇਕ ਜੋੜੀ) ਨੇ ਆਪਣੀ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਗੀਤ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ।ਇਸ ਮੌਕੇ ਗਾਇਕ ਜੋੜੀ ਅਮਰੀਕ ਬੱਲ ਅਤੇ ਮਨਜੀਤ ਸੋਨੀਆਂ ਦਾ ਨਵਾਂ ਆ ਰਿਹਾ ਗੀਤ ‘ ਪੰਜਾਬੀ ਮਾਂ ਬੋਲੀ’ਦਾ ਪੋਸਟਰ ਰਿਲੀਜ਼ ਕੀਤਾ ਗਿਆ। ਕਵੀ ਦਰਬਾਰ ਵੀ ਕਰਵਾਇਆ ਗਿਆ। ਆਏ ਹੋਏ ਸਾਰੇ ਮਹਿਮਾਨਾਂ ਨੂੰ ਲੋਈਆਂ/ ਫੁਲਕਾਰੀਆਂ ਅਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੇ ਜਨਰਲ ਸਕੱਤਰ ਸੁਖਵਿੰਦਰ ਅਨਹਦ ਨੇ ਮੰਚ ਸੰਚਾਲਨ ਬਾਖੂਬੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸ਼ੇਰਗਿੱਲ ਦੇ ਸੰਗੀਤਕ ਉਸਤਾਦ ਹਰਬੰਸ ਲਾਲ ਬੰਸੀ , ਲਖਵਿੰਦਰ ਸਿੰਘ ਲੱਖਾ(ਇੰਗਲੈਂਡ),ਸੋਹਨ ਸਿੰਘ ਗੇਂਦੂ(ਹੈਦਰਾਬਾਦ), ਦਵਿੰਦਰ ਸੇਖਾ,ਪ੍ਰਭਕਿਰਨ ਸਿੰਘ,ਬਲਕੌਰ ਸਿੰਘ ਗਿੱਲ, ਸੋਮਨਾਥ,ਸੁਖਦੇਵ ਸਿੰਘ ਲਾਜ,ਅਮਰਜੀਤ ਸ਼ੇਰਪੁਰੀ, ਏ ਪੀ ਮੋਰੀਆ,ਗੁਰਬਖਸ਼ ਸਿੰਘ ਗਰੇਵਾਲ,ਪਿਆਰਾ ਸਿੰਘ ਸ਼ੇਰਗਿੱਲ, ਇੰਦਰਜੀਤਪਾਲ ਕੌਰ,ਸੁਰਿੰਦਰ ਦੀਪ,ਪਰਮਿੰਦਰ ਅਲਬੇਲਾ, ਹਰਦੀਪ ਵਿਰਦੀ,ਕੁਲਵਿੰਦਰ ਕਿਰਨ, ਦੀਪ ਲੁਧਿਆਣਵੀਂ, ਗੌਰਵ ਕਾਲੀਆ,ਸਰਬਜੀਤ ਵਿਰਦੀ, ਸੋਨੀਆ ਭਾਰਤੀ, ਰਾਜੇਸ਼ ਕੁਮਾਰ, ਸੰਪੂਰਨ ਸਨਮ, ਕੇ ਐਸ ਬੰਗੜ, ਪਰਗਟ ਸਿੰਘ ਔਜਲਾ, ਆਤਮਾ ਸਿੰਘ, ਜੋਗਿੰਦਰ ਸਿੰਘ ਕੰਗ, ਚਰਨਜੀਤ ਚੰਨ,ਪ੍ਰਿੰਸ, ਨਿਰੰਜਣ ਸਿੰਘ,ਸਤਨਾਮ ਸਿੰਘ, ਰਜਿੰਦਰ ਸਿੰਘ, ਗੁਰਚਰਨ ਸਿੰਘ ਜੋਗੀ,ਮਨੀ, ਇੰਦਰਜੀਤ ਕੌਰ, ਰਾਣੀ, ਪਰਮਿੰਦਰ ਕੌਰ, ਨਿੰਦਰ ਕੌਰ,ਉੱਤਮ ਕੌਰ, ਹਰਪ੍ਰੀਤ ਸਿੰਘ,ਕਰਨ ਸਿੰਘ, ਜੁਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਹਿਤਕਾਰ,ਕਵੀ ਅਤੇ ਸਾਹਿਤ ਪ੍ਰੇਮੀ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।
 
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
141740cookie-checkਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਸਿਰਜਣਧਾਰਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿਖੇ ਗੁਰਵਿੰਦਰ ਸਿੰਘ ਸ਼ੇਰਗਿੱਲ ਰਚਿਤ ਕਾਵਿ ਸੰਗ੍ਰਹਿ “ਹਰਫ਼ ਸੁਗੰਧੀਆਂ”ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)