November 20, 2024

Loading

ਕੁਲਵਿੰਦਰ ਸਿੰਘ 

 

ਚੜ੍ਹਤ ਪੰਜਾਬ ਦੀ

 

ਸਰਦੂਲਗੜ੍ਹ -ਇਲਾਕੇ ਵਿਚ ਬੀਤੇ ਕਲ ਹੋਵੀ ਅਚਾਨਕ ਤੂਫ਼ਾਨੀ ਬਾਰਿਸ਼ ਦੇ ਨਾਲ ਹੋਈ ਗੜੇਮਾਰੀ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ । ਸਰਦੁਲੇਵਾਲਾ ਵਾਸੀ ਕ੍ਰਿਸ਼ਨ ਸਿੰਘ,ਗੁਰਸੇਵਕ ਸਿੰਘ,ਗਗਨਦੀਪ ਸਿੰਘ ਨੇ ਆਪਣੀ ਨੁਕਸਾਨੀ ਕਣਕ ਦੀ ਫਸਲ ਦਖਉਦਿਆਂ ਜਾਣਕਾਰੀ ਦੱਸਿਆ ਕਿ ਕਈ ਘੰਟਿਆਂ ਤੱਕ ਚੱਲੀ ਗੜੇਮਾਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਅਤੇ ਵਾਢੀ ਹੋਈ ਸਰ੍ਹੋਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਉਨ੍ਹਾਂ ਦੇ ਨੇੜਲੇ ਪਿੰਡ ਟੱਬੀ,ਜਟਾਣਾ,ਕਾਹਨੇਵਾਲਾ,ਮੀਰਪੁਰ,ਫੱਤਾ ਮਾਲੋਕੇ,ਰੋੜੀ,ਭੂੰਦੜ ਸਮੇਤ ਕਈ ਪਿੰਡਾਂ ਵਿੱਚ ਭਾਰੀ ਤੂਫਾਨੀ ਬਾਰਿਸ਼ ਦੇ ਨਾਲ ਨਾਲ ਗੜੇਮਾਰੀ ਹੋਈ ਹੇੈ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ।ਸਰ੍ਹੋਂ ਦੀ ਵਾਢੀ ਲਈ ਤਿਆਰ ਖੜ੍ਹੇ ਕਿਸਾਨ ਅਤੇ ਖੇਤਾਂ ‘ਚ ਖਾਲੀ ਹੀ ਨਜ਼ਰ ਆ ਰਹੇ ਹਨ ਕਿਉਂਕਿ ਇਸ ਗੜੇਮਾਰੀ ਕਾਰਨ ਸਰ੍ਹੋਂ ਦੀਆਂ ਫਲੀਆਂ ਟੁੱਟ ਗਈਆਂ ਹਨ। ਇਸ ਦੇ ਨਾਲ ਹੀ ਪੱਕਣ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਦੇ ਵਾਲਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।

ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਸਰ੍ਹੋਂ ਅਤੇ ਕਣਕ ਦੀ ਫ਼ਸਲ ਦਾ ਚੰਗਾ ਝਾੜ ਹੋਣ ਦੀ ਸੰਭਾਵਨਾ ਸੀ ਪਰ ਕੁਦਰਤ ਦੇ ਇਸ ਹਮਲੇ ਕਾਰਨ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ । 15 ਤੋਂ 25 ਮਿੰਟ ਤੱਕ ਬਿਨਾਂ ਮੀਂਹ ਤੋਂ ਲਗਾਤਾਰ ਗੜੇਮਾਰੀ ਹੁੰਦੀ ਰਹੀ, ਇਸ ਤਰ੍ਹਾਂ ਖੇਤਾਂ ਅਤੇ ਗਲੀਆਂ ਵਿੱਚ ਚਾਰੇ ਪਾਸੇ ਗੜੇਮਾਰੀ ਦੀ ਚਿੱਟੀ ਚਾਦਰ ਵਿਛ ਗਈ। ਗੜੇਮਾਰੀ ਕਾਰਨ ਫਸਲਾਂ ਦੀ ਬਰਬਾਦੀ ਤੋਂ ਕਿਸਾਨ ਕਾਫੀ ਚਿੰਤਤ ਹਨ।ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।

 

#For any kind of News and advertisment contact us on 9803 -450-601

 #Kindly LIke, Share & Subscribe our News Portal://charhatpunjabdi.com

 

145830cookie-checkਤੂਫ਼ਾਨੀ ਬਾਰਿਸ਼ ਦੇ ਨਾਲ ਨਾਲ ਹੋਈ ਗੜੇਮਾਰੀ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ
error: Content is protected !!