May 24, 2024

Loading

ਸਤ ਪਾਲ ਸੋਨੀ

 

ਚੜ੍ਹਤ ਪੰਜਾਬ ਦੀ

ਲੁਧਿਆਣਾ : *ਮੈਂ ਪਲ ਦੋ ਪਲ ਕਾ ਸ਼ਾਇਰ ਹੂ ਪਲ* *ਦੋ ਪਲ ਮੇਰੀ ਕਹਾਣੀ ਹੈ ਪਲ* *ਦੋ ਪਲ ਮੇਰੀ ਹਸਤੀ ਹੈ ਪਲ ਦੋ* *ਪਲ ਮੇਰੀ ਜਵਾਨੀ ਹੈ* । ਇਨ੍ਹਾਂ ਸੱਤਰਾਂ ਦੇ ਜਨਮ ਦਾਤਾ ਸਾਹਿਰ ਲੁਧਿਆਣਵੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਹਿਰ ਮੈਮੋਰੀਅਲ ਟਰੱਸਟ ਵੱਲੋਂ ਸਾਹਿਰ ਲੁਧਿਆਣਾਵੀ ਦੀ ਯਾਦ ਵਿੱਚ ਸਾਹਿਰ ਮੈਮੋਰੀਅਲ ਆਯੁਰਵੈਦਿਕ ਹਸਪਤਾਲ ਦਾ ਨੀਂਹ ਪੱਥਰ ਵੈਸਟਰਨ ਪਾਰਕ, ਹਰਸ਼ਿਲਾ ਰੀਜ਼ੋਰਟ ਦੇ ਪਿੱਛੇ, ਫਿਰੋਜ਼ਪੁਰ ਰੋਡ ਵਿਖੇ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾ ਨੇ ਰਖਿਆ। ਜਿਸ ਜ਼ਮੀਨ ਤੇ ਇਹ ਹਸਪਤਾਲ ਬਣਨ ਜਾ ਰਿਹਾ ਹੈ ਇਹ ਜ਼ਮੀਨ ਸੀ ਏ ਰਾਜ਼ੇਸ਼ ਅਗਰਵਾਲ ਨੇ ਦਾਨ ਵਜੋਂ ਟਰੱਸਟ ਨੂੰ ਦਿੱਤੀ ਹੈ। ਇਸ ਜਗ੍ਹਾ ਤੇ ਕੁਲ 1300 ਗਜ਼ ਬਹੁ ਮੰਜ਼ਿਲਾ ਇਮਾਰਤ ਤਿਆਰ ਕੀਤੀ ਜਾਵੇਗੀ।

ਪਹਿਲੇ ਪੜਾਅ ਵਿੱਚ 600 ਗਜ਼ ਵਿੱਚ ਕੰਮ ਸ਼ੁਰੂ ਕੀਤਾ ਗਿਆ ਹੈ ਜਿਥੇਂ ਸਾਹਿਰ ਲੁਧਿਆਣਾਵੀ ਦੀ ਯਾਦ ਨੂੰ ਸਮਰਪਿਤ ਮਿਊਜੀਕਲ ਆਡੀਟੋਰੀਅਮ ਅਤੇ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਜਾਣਗੇ। ਪਿਛਲੀਆ ਸਾਰੀਆਂ ਸਰਕਾਰਾਂ ਨੇ ਝੂਠੇ ਦਾਅਵੇ ਕਰਦਿਆ ਕਿਸੀ ਨੇ ਵੀ ਸਾਹਿਰ ਲੁਧਿਆਣਵੀ ਦੀ ਯਾਦ ਵਿੱਚ ਕਿਸੀ ਤਰ੍ਹਾਂ ਦਾ ਵੀ ਕੋਈ ਉਪਰਾਲਾ ਨਹੀਂ ਕੀਤਾ ਸਾਰਿਆਂ ਨੇ ਹੀ ਗਲਾ ਨਾਲ ਹੀ ਵਕਤ ਨੂੰ ਲੰਘਾ ਦਿੱਤਾ। ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਦੇ ਉਦਮ ਸਦਕਾ ਸਾਹਿਰ ਲੁਧਿਆਣਾਵੀ ਦੀ ਯਾਦ ਵਿੱਚ ਇਹ ਜੋ ਉਪਰਾਲਾ ਸਾਹਿਰ ਲੁਧਿਆਣਾਵੀ ਦੀ ਯਾਦਗਾਰ ਬਣਾਉਣ ਲਈ ਕੀਤਾ ਗਿਆ ਹੈ ਇਹ ਸ਼ਲਾਘਾਯੋਗ ਕਦਮ ਹੈ।

ਲੁਧਿਆਣਾ ਐਸ ਸੀ ਡੀ ਗੋਰਮਿੰਟ ਕਾਲਜ ਵਿੱਚ ਪੜਨ ਤੋਂ ਬਾਅਦ ਉਹ ਮੁਬੰਈ ਚਲੇ ਗਏ। ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਜਿੰਨਾ ਨੇ ਸਾਫ ਸੁਥਰੀ ਸ਼ਾਇਰੀ ਤੇ ਗੀਤਕਾਰੀ ਪੇਸ਼ ਕਰਕੇ ਉਹ ਇੰਨੇਂ ਵੱਡੇ ਮੁਕਾਮ ਤੇ ਪਹੁੰਚੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ।ਅਗਰਵਾਲ ਸਮਾਜ ਵਲੋਂ ਮਹਾਰਾਜਾ ਅਗਰਸੈਨ ਦੀ ਯਾਦ ਵਿੱਚ ਬੁਤ ਵੀ ਸਥਾਪਿਤ ਕੀਤਾ ਜਾਵੇਗਾ। ਇਥੇ ਉਚੇਚੇ ਤੌਰ ਤੇ ਹਲਕਾ ਦਾਖਾ ਦੇ ਇੰਚਾਰਜ ਡਾ ਕੇ ਐਨ ਐਸ ਕੰਗ, ਪੰਜਾਬ ਸਟੇਟ ਦੇ ਬੀਜੇਪੀ ਮਹਿਲਾ ਮੋਰਚਾ ਦੇ ਵਾਈਸ ਪ੍ਰਧਾਨ ਮੈਡਮ ਰਾਸ਼ੀ ਅਗਰਵਾਲ , ਪਾਰਿਸ ਲੁਧਿਆਣਾਵੀ(ਪਲੈਨਰ), ਅਤੇ ਲੀਗਲ ਹੈਡ ਐਡਵੋਕੇਟ ਅਮਨਦੀਪ ਭਨੋਟ ਪਹੁੰਚੇ। ਸਾਨੂੰ ਲੁਧਿਆਣਾ ਵਾਲਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਸ਼ਹਿਰ ਦੇ ਜੰਮਪਲ ਸਾਹਿਰ ਲੁਧਿਆਣਾਵੀ ਹਨ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਨਾਮਣਾ ਖੱਟ ਕੇ ਲੁਧਿਆਣੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਸਾਹਿਰ ਲੁਧਿਆਣਾਵੀ ਗੈਟ ਟੂ ਗੈਦਰ ਕਲੱਬ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145750cookie-checkਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ  ਜਿਲਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾ ਨੇ ਸਾਹਿਰ ਲੁਧਿਆਣਾਵੀ ਦੀ ਯਾਦ ਵਿੱਚ  ਸਾਹਿਰ ਮੈਮੋਰੀਅਲ ਆਯੁਰਵੈਦਿਕ ਹਸਪਤਾਲ ਦਾ ਨੀਂਹ ਪੱਥਰ ਰਖਿਆ
error: Content is protected !!