April 19, 2024

Loading

ਕੁਲਵਿੰਦਰ ਸਿੰਘ

ਚੜ੍ਹਤ ਪੰਜਾਬ ਦੀ

ਸਰਦੂਲਗੜ੍- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਫੰਡਾਂ ਦੇ ਚੈਕ ਅੱਜ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੰਡੇ। ਜਿਸ ਵਿਚ ਨੌਜਵਾਨਾਂ ਨੂੰ ਓਪਨ ਜਿੰਮ ਲਈ ਗਰਾਂਟਾਂ ਦਿੱਤੀਆਂ ਗਈਆਂ। ਵਿਧਾਇਕ ਬਣਾਂਵਾਲੀ ਨੇ ਪਿੰਡ ਕਰੰਡੀ ਦੇ ਨੌਜਵਾਨਾਂ ਨੂੰ ਓਪਨ ਜਿੰਮ ਲਈ 1 ਲੱਖ 20 ਹਜ਼ਾਰ,ਪਿੰਡ ਧਿੰਗੜ ਦੇ ਨੌਜਵਾਨਾਂ ਨੂੰ 1 ਲੱਖ 20 ਹਜ਼ਾਰ,ਪਿੰਡ ਆਲੀਕੇ ਦੇ ਨੌਜਵਾਨਾਂ ਨੂੰ ਓਪਨ ਜਿੰਮ ਲਈ 1 ਲੱਖ 20 ਹਜ਼ਾਰ,ਪਿੰਡ ਗੇਹਲੇ ਓਪਨ ਜਿੰਮ ਲਈ 1 ਲੱਖ 20 ਹਜ਼ਾਰ, ਪਿੰਡ ਉਡਤ ਭਗਤ ਰਾਮ ਓਪਨ ਜਿੰਮ ਲਈ 1 ਲੱਖ 20 ਹਜ਼ਾਰ, ਪਿੰਡ ਹੀਰਕੇ ਓਪਨ ਜਿੰਮ ਲਈ 1 ਲੱਖ 20 ਹਜ਼ਾਰ ਰੁਪਏ ਦਿੱਤੇ ਗਏ। ਜਦੋਂ ਕਿ ਪਿੰਡ ਚੈਨੇਵਾਲਾ ਵਿਖੇ ਯੋਜਨਾ ਬੋਰਡ ਵਲੋਂ 5 ਲੱਖ,ਕਰੰਡੀ ਦੇ ਵਾਟਰ ਵਰਕਸ ਲਈ 5 ਲੱਖ ਅਤੇ ਖੈਰਾ ਕਲਾਂ ਦੇ ਵਾਟਰ ਵਰਕਸ ਲਈ ਵੀ 5 ਲੱਖ ਰੁਪਏ ਦੇ ਚੈਕ ਵੰਡੇ ਗਏ।

ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੇ ਨਾਲ ਨਾਲ ਨੌਜਵਾਨਾਂ ਨੂੰ ਨਰੋਈ ਸਿਹਤ ਦੇਣ ਅਤੇ ਨਸ਼ੇ ਤਿਆਗਣ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਕਿ ਨੌਜਵਾਨਾਂ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਆਪਣਾ ਸੁਨਿਹਰਾ ਭਵਿੱਖ ਬਣਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੇ ਵਿਕਾਸ ਲਈ ਤੱਤਪਰ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਇਲਾਕਾ ਪੰਜਾਬ ਸਰਕਾਰ ਦੀ ਵਿਕਾਸ ਯੋਜਨਾ ਦੇ ਸਹਾਰੇ ਤਰੱਕੀ ਦੇ ਰਾਹ ਤੇ ਹੋਵੇਗਾ।

ਇਸ ਮੌਕੇ ਮਾ.ਆਤਮਾ ਰਾਮ ਕਰੰਡੀ,ਬੰਤ ਰਾਮ ਕਰੰਡੀ, ਬਲਵਿੰਦਰ ਸਿੰਘ ਕੋਚ ਕਰੰਡੀ,ਸੁਖਪਾਲ ਸਿੰਘ ਆਲੀਕੇ,ਕ੍ਰਿਪਾਲ ਸਿੰਘ ਧਿੰਗੜ,ਅਜਮੇਰ ਸਿੰਘ ਧਿੰਗੜ,ਜੋਗਿੰਦਰ ਸਿੰਘ ਧਿੰਗੜ,ਅਸ਼ੋਕ ਖੈਰਾ ਕਲਾਂ,ਦਰਸ਼ਨ ਨੰਬਰਦਾਰ ਚੈਨੇਵਾਲਾ,ਰਜਿੰਦਰ ਸਿੰਘ ਹਰੀਕੇ,ਬੱਗਾ ਧਾਲੀਵਾਲ,ਜਰਨੈਲ ਸਿੰਘ ਹੀਰਕੇ,ਲਖਵਿੰਦਰ ਹੀਰਕੇ,ਪ੍ਰਗਟ ਸਿੰਘ ਗੇਹਲੇ ਅਤੇ ਸਮੂਹ ਵਰਕਰ ਹਾਜ਼ਰ ਸਨ।

 

#For any kind of News and advertisment contact us on 9803 -450-601

 #Kindly LIke, Share & Subscribe our News Portal://charhatpunjabdi.com

145880cookie-checkਵਿਧਾਇਕ ਬਣਾਂਵਾਲੀ ਨੇ ਪਿੰਡਾਂ ਵਿਚ ਓਪਨ ਜਿੰਮ ਅਤੇ ਵਾਟਰ ਵਰਕਸ ਲਈ ਦਿੱਤੇ ਲੱਖਾਂ ਦੇ ਚੈਕ
error: Content is protected !!