April 20, 2024

Loading

ਕੁਲਵਿੰਦਰ ਸਿੰਘ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ: ਸ਼੍ਰੀ ਹਨੂੰਮਾਨ ਮੰਦਰ ਸਰਦੂਲਗੜ੍ਹ ਵਿਖੇ ਸ਼੍ਰੀ ਬ੍ਰਾਹਮਣ ਸਭਾ ਦੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਦੀ ਅਗਵਾਈ  ਰਾਕੇਸ਼ ਕੁਮਾਰ (ਗੱਗੂ ਸ਼ਰਮਾ) ਪ੍ਰਧਾਨ ਸ਼੍ਰੀ ਬ੍ਰਾਹਮਣ ਸਭਾ ਨੇ ਕੀਤੀ। ਇਸ ਮੀਟਿੰਗ ਵਿੱਚ ਭਗਵਾਨ ਸ਼੍ਰੀ ਪਰਸ਼ੁਰਾਮ ਜਯੰਤੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਹੇਮ ਰਾਜ ਨੇ ਦੱਸਿਆ ਕਿ ਇਸ ਵਾਰ 22 ਅਪ੍ਰੈਲ ਦਿਨ ਸ਼ਨੀਵਾਰ ਨੂੰ “ਪਰਸ਼ੂਰਾਮ ਜੈਯੰਤੀ” ਮੌਕੇ ਸਨਾਤਨ ਧਰਮ ਮੰਦਿਰ ਧਰਮਸ਼ਾਲਾ, ਪੁਰਾਣਾ ਬਜ਼ਾਰ, ਸਰਦੂਲਗੜ੍ਹ ਵਿਖੇ “ਅਖੰਡ ਰਮਾਇਣ ਪਾਠ” ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। “ਅਖੰਡ ਰਮਾਇਣ ਪਾਠ ਦਾ ਪ੍ਰਕਾਸ਼” ਮਿਤੀ 22 ਅਪ੍ਰੈਲ ਦਿਨ ਸ਼ਨੀਵਾਰ ਸਵੇਰੇ 10 ਵਜੇ ਹੋਵੇਗਾ ਅਤੇ “ਅਖੰਡ ਰਮਾਇਣ ਪਾਠ ਦਾ ਭੋਗ ਮਿਤੀ 23 ਅਪ੍ਰੈਲ ਦਿਨ ਐਤਵਾਰ ਨੂੰ ਸਮਾਂ ਸਵੇਰੇ 11 ਵਜੇ ਪਾਇਆ ਜਾਵੇਗਾ ਇਸ ਉਪਰੰਤ ਲੰਗਰ ਪ੍ਰਸ਼ਾਦ ਵਰਤਾਇਆ ਜਾਵੇਗਾ।
ਇਸ ਮੀਟਿੰਗ ਵਿੱਚ ਰਵਿੰਦਰ ਮਿਸ਼ਰਾ ਖਜ਼ਾਨਚੀ, ਸੰਦੀਪ ਦੀਪਾ ਸਕੱਤਰ, ਯਾਦਵਿੰਦਰ ਸ਼ਰਮਾ, ਭਿੰਦਰ ਸ਼ਰਮਾ, ਰਾਜਵੀਰ ਸ਼ਰਮਾ, ਪੰਡਿਤ ਰਾਮ ਆਸਰੇ, ਮਨਦੀਪ ਮਾਹਣਾ, ਟੇਕ ਚੰਦ ਸ਼ਰਮਾ, ਹੈਪੀ ਸ਼ਰਮਾ, ਰਾਮ ਨਿਵਾਸ, ਪੰਕਜ ਸ਼ਰਮਾ, ਤਰੁਣ ਸ਼ਰਮਾ, ਅਮਨਦੀਪ ਸ਼ਰਮਾ, ਜਸ਼ਨ ਸ਼ਰਮਾ, ਪਵਨ ਕੁਮਾਰ, ਰਾਮ ਨਾਥ ਸ਼ਰਮਾ, ਅਨਿਲ ਸ਼ਰਮਾ, ਵਿਜੇ ਕੁਮਾਰ, ਨਵੀਨ ਭਾਰਦਵਾਜ, ਸ਼ੁਭਾਸ਼, ਪੰਮਾ ਸ਼ਰਮਾ ਆਦਿ ਬ੍ਰਾਹਮਣ ਗਣ ਹਾਜ਼ਰ ਸਨ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148780cookie-checkਐਂਤਵਾਰ ਨੂੰ ਮਨਾਈ ਜਾਵੇਗੀ ਸ਼੍ਰੀ ਪਰਸ਼ੂਰਾਮ ਜਯੰਤੀ -ਰਾਕੇਸ਼ ਸ਼ਰਮਾ ‘ਗੱਗੂ’
error: Content is protected !!