March 2, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ: ਪਿੰਡ ਜੇਠੂਕੇ ਨੂੰ ਜਾਂਦੀ ਲਿੰਕ ਸੜਕ ਤੇ ਖੰਬੇ ਨਾਲ ਮੋਟਰਸਾਇਕਲ ਟਕਰਾਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਪਿੰਡ ਜੇਠੂਕੇ ਨੂੰ ਜਾਦੀ ਲਿੰਕ ਸੜਕ ਤੇ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ ਤਾਂ ਤਰੁੰਤ ਸਹਾਰਾ ਦੀਆਂ ਐਂਬੂਲੈਂਸਾ ਘਟਨਾ ਸਥਾਨ ਤੇ ਪੁੱਜੀਆਂ।
ਦੋਵੇਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ। ਡਾਕਟਰਾਂ ਵੱਲੋਂ ਇੱਕ ਨੌਜਵਾਨ ਨੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਹਿਲ ਸਿੰਘ (21) ਪੁੱਤਰ ਬਾਬੂ ਸਿੰਘ ਤੇ ਕਰਨ ਸਿੰਘ (20) ਪੁੱਤਰ ਰਾਜ ਸਿੰਘ ਵਾਸੀ ਧੋਬੀਆਣਾ ਬਸਤੀ ਬਠਿੰਡਾ ਕਿਸੇ ਕੰਮਕਾਜ ਲਈ ਜਾ ਰਹੇ ਸੀ ਤਾਂ ਅਚਾਨਕ ਉਨਾਂ ਦਾ ਮੋਟਰਸਾਇਕਲ ਸੜਕ ਤੇ ਖੰਬੇ ਨਾਲ ਟਕਰਾ ਗਿਆ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148840cookie-checkਖੰਬੇ ਨਾਲ ਮੋਟਰਸਾਇਕਲ ਟਕਰਾਉਣ ਕਾਰਨ ਇੱਕ ਨੌਜਵਾਨ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
error: Content is protected !!