April 27, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ, 6 ਆਗਸਤ ( ਪ੍ਰਦੀਪ ਸ਼ਰਮਾ ): ਪੰਜਾਬ ਵਿੱਚ ਵੱਧ ਰਹੇ ਨਸਿਆਂ ਦੇ ਮਾਰੂ ਹਮਲੇ ਨੂੰ ਰੋਕਣ ਤੋ ਪੰਜਾਬ ਦੀਆਂ ਸਰਕਾਰਾਂ ਨਿਕਾਮ ਰਹੀਆਂ ਜੇਕਰ ਖੇਡਾਂ ਨੂੰ ਪ੍ਰਫੁਲਤ ਕੀਤਾ ਜਾਵੇ ਤਾਂ ਨਸਿਆਂ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕਦਾ। ਇੰਨਾ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ  ਨੇ ਫਰੈਡਜ਼ ਕਲੱਬ ਰਾਮਪੁਰਾ ਮੰਡੀ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਸੰਬੋਧਿਤ ਹੁੰਦਿਆ  ਕੀਤਾ।

 ਉਨ੍ਹਾਂ ਚਿੰਤਾ ਜਾਹਰ ਕੀਤੀ ਕਿ ਗੁਟਕਾ ਸਹਿਬ ਦੀ ਸਹੁੰ ਖਾਕੇ ਵੀ ਕਾਂਗਰਸ ਸਰਕਾਰ ਤੋ ਨਸਿਆ ਦਾ ਖਾਤਮਾ ਨਹੀ ਹੋਇਆ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਹਿਯੋਗ ਦਿਓ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਾਗੇ ਤੇ ਨੌਜਵਾਨਾਂ ਨੂੰ ਨਸਿਆ ਤੋ ਬਚਾਵਾਗੇ।  ਉਨ੍ਹਾਂ ਫਰੈਂਡਜ ਕਲੱਬ ਰਾਮਪੁਰਾ ਮੰਡੀ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੇ ਗਰਾਉਂਡ ਵਿਖੇ ਹਾਜ਼ਰੀ ਭਰਦਿਆ ਖਿਡਾਰੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਨਾਲ ਕਲੱਬ ਮੈਂਬਰ ਗਗਨ, ਆਸ਼ੂ, ਚੇਤੰਨ, ਹਨੀ, ਮਨਸ਼ੀ ਤੇ ਰੈਂਬੋ ਆਦਿ ਹਾਜਰ ਸਨ।  ਇਸ ਮੌਕੇ ਆਪ ਆਗੂ ਬਲਕਾਰ ਸਿੱਧੂ ਨੇ ਟੂਰਨਾਮੈਂਟ ਖੇਡਣ ਆਈਆ ਟੀਮਾਂ ਦੇ 23 ਸਾਲਾਂ ਤੋ ਅੰਡਰ ਖੇਡਣ ਲਈ ਆਏ ਸਾਰੇ ਖਿਡਾਰੀਆ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਸ਼ਹਿਰ ਵਾਸੀਆਂ ਅਤੇ ਨੌਜਵਾਨ ਸਾਥੀਆਂ ਵੱਲੋਂ ਜੋ ਪਿਆਰ ਅਤੇ ਸਤਿਕਾਰ ਮਿਲਿਆ ਮੈਂ ਉਸ ਲਈ ਉਨ੍ਹਾਂ ਦਾ ਧੰਨਵਾਦੀ ਹਾਂ।

71360cookie-checkਨੌਜਵਾਨਾਂ ਨੂੰ ਨਸ਼ਿਆ ਤੋ ਬਚਾਉਣ ਲਈ ਖੇਡਾਂ ਹੋ ਸਕਦੀਆਂ ਨੇ ਸਹਾਈ :- ਬਲਕਾਰ ਸਿੱਧੂ
error: Content is protected !!