October 12, 2024

Loading

ਚੜ੍ਹਤ ਪੰਜਾਬ ਦੀ
 
ਬਠਿੰਡਾ/ਰਾਮਪੁਰਾ 17 ਜਨਵਰੀ (ਪ੍ਰਦੀਪ ਸ਼ਰਮਾ): ਹਿਟਲਰ ਗੀਤ ਨਾਲ ਚਰਚਾ ਵਿਚ ਆਈ ਗਾਇਕਾ ਰਮਨ ਗਿੱਲ ਦਾ ਨਵਾਂ ਸਿੰਗਲ ਟ੍ਰੈਕ ਬ੍ਰੈਂਡਡ ਜੱਟ 19 ਜਨਵਰੀ ਦਿਨ ਵੀਰਵਾਰ ਨੰੁ ਰਿਲੀਜ ਹੋਣ ਜਾ ਰਿਹਾ ਹੈ। ਇਹ ਗੀਤ ਰਮਨ ਗਿੱਲ ਮਿਊਜਿਕ ਦੇ ਲੇਬਲ ਹੇਠ ਯੂ-ਟਿਊਬ ਚੈਨਲ ਤੇ ਦਰਸ਼ਕਾਂ ਤੇ ਸਰੋਤਿਆਂ ਦੇ ਸਨਮੁੱਖ ਹੋਵੇਗਾ। ਇਸ ਗੀਤ ਦੇ ਰਚਨਹਾਰੇ ਦਰਸ਼ਨ ਚੀਮਾ ਹਨ ਜਦਕਿ ਗੀਤ ਨੂੰ ਸੰਗੀਤਕ ਧੁਨਾਂ ਨਾਲ ਦੀ ਗੇਮ ਸਟੂਡੀਓ ਨੇ ਸ਼ਿੰਗਾਰਿਆ ਹੈ। ਇਸ ਗੀਤ ਨੂੰ ਵੀਡਿਓ ਡਾਇਰੈਕਟਰ ਸਨਮ ਬਜਾਜ ਨੇ ਵੱਖ-ਵੱਖ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ।
ਗਾਇਕਾ ਰਮਨ ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ ਦੇ ਗੀਤ ਪੰਜਾਬਣ, ਹਿਟਲਰ, ਜੁੱਤੀ, ਠੀਠ ਮੁੰਡਾ ਤੇ ਗੋਬਿੰਦ ਦੇ ਲਾਲ ਮਾਰਕਿਟ ਚ ਆ ਚੁੱਕੇ ਹਨ ਜਿੰਨਾਂ ਨੂੰ ਦਰਸ਼ਕਾਂ ਵੱਲੋਂ ਮਣਾਂਮੂੰਹੀ ਪਿਆਰ ਦਿੱਤਾ ਗਿਆ। ਨਵਂੇ ਗੀਤ ਬ੍ਰੈਂਡਡ ਜੱਟ ਤੋਂ ਉਤਸ਼ਾਹਿਤ ਰਮਨ ਗਿੱਲ ਨੇ ਕਿਹਾ ਕਿ ਪਹਿਲੇ ਵਾਲੇ ਗੀਤਾਂ ਵਾਂਗ ਹੀ ਨਵੇਂ ਰਿਲੀਜ ਗੀਤ ਨੂੰ ਵੀ ਦਰਸ਼ਕਾਂ/ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਵੇਗਾ। ਇਹ ਗੀਤ ਭਵਿੱਖ ਵਿੱਚ ਵੱਖ-ਵੱਖ ਟੀ.ਵੀ ਚੈਨਲਾਂ ਤੇ ਵੀ ਵਿਖਾਈ ਦੇਵੇਗਾ।   
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137860cookie-checkਗਾਇਕਾ ਰਮਨ ਗਿੱਲ ਦਾ ਗੀਤ “ਬ੍ਰੈਂਡਡ ਜੱਟ” 19 ਨੂੰ ਹੋਵੇਗਾ ਰਿਲੀਜ
error: Content is protected !!