April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 17 ਜਨਵਰੀ (ਪ੍ਰਦੀਪ ਸ਼ਰਮਾ) : ਕਾਕਾ ਖੁਸ਼ ਬਾਂਸਲ ਦੇ ਤੀਜੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਬਾਂਸਲ ਪਰਿਵਾਰ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ। ਇਸ ਮੌਕੇ ਖੁਸ਼ ਦੇ ਦਾਦਾ ਹਰਜਿੰਦਰ ਬਾਂਸਲ, ਦਾਦੀ ਸੁਨੀਤਾ ਬਾਂਸਲ, ਪਿਤਾ ਡਾਕਟਰ ਯੋਗੇਸ਼ ਬਾਂਸਲ ਤੇ ਮਾਤਾ ਡਾ. ਅਨੂਪ੍ਰੀਆ ਬਾਂਸਲ ਨੇ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਾਮਪੁਰਾ ਫੂਲ ਦੇ ਪ੍ਰਬੰਧਕਾਂ ਕਨਵੀਨਰ ਧਰਮਪਾਲ ਢੱਡਾ, ਪ੍ਰਧਾਨ ਧਰਮਵੀਰ ਖੰਨਾ, ਇੰਜੀਨੀਅਰ ਰੁਪਿੰਦਰ ਸੰਧੂ, ਵਾਈਸ ਪ੍ਰਧਾਨ ਨਿਰਭੈ ਸਿੰਘ, ਜੀਵਨ ਕੁਮਾਰ ਖੋਖਰ ਅਤੇ ਬਲਦੇਵ ਜਿੰਦਲ ਦੀ ਹਾਜ਼ਰੀ ਵਿੱਚ ਰੁੱਖ ਲਗਾ ਕੇ  ਸੁਸਾਇਟੀ ਵੱਲੋਂ ਰੁੱਖਾਂ ਸੰਬੰਧੀ ਕੀਤੇ ਜਾਂਦੇ ਨੇਕ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਬਾਸਲ ਪਰਿਵਾਰ ਨੇ ਸੁਸਾਇਟੀ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਅਤੇ ਹੋਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹਰਜਿੰਦਰ ਬਾਂਸਲ ਸਮੇਤ ਸਮੂਹ ਪਰਿਵਾਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਵਿਗਿਆਨ ਸੋਚ ਅਪਨਾਉਣੀ ਚਾਹੀਦੀ ਹੈ ਅਤੇ ਖ਼ੁਸ਼ੀਆਂ ਦੇ ਮੌਕੇ ਤੇ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਨੇ ਬਾਂਸਲ ਪਰਿਵਾਰ ਵੱਲੋਂ ਲਗਾਏ ਰੁੱਖਾਂ ਤੇ ਉਨ੍ਹਾਂ ਧੰਨਵਾਦ ਕੀਤਾ ਤੇ ਕਾਕਾ ਖੁਸ ਬਾਂਸਲ ਦੀ ਲੰਬੀ ਉਮਰ, ਤੰਦਰੁਸਤੀ ਅਤੇ ਤਰੱਕੀ ਦੀ ਕਾਮਨਾ ਕੀਤੀ। ਇਸ ਖੁਸੀ ਦੇ ਮੌਕੇ ਪਰ ਮਠਿਆਈ ਵੰਡ ਕੇ ਜਸ਼ਨ ਮਨਾਏ ਗਏ ਅਤੇ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਟ ਕੀਤਾ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com

 

137890cookie-checkਖੁਸ਼ ਬਾਂਸਲ ਦੇ ਜਨਮ ਦਿਨ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ
error: Content is protected !!