ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ ਰਾਮਪੁਰਾ ਫੂਲ:ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਬਠਿੰਡਾ ਨੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਕਰਨ ਅਤੇ ਤਿਉਹਾਰ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਉਣਾ ਸੀ। ਸਕੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਪੰਜਾਬੀ ਰਵਾਇਤੀ ਪਹਿਰਾਵੇ ਵਿਚ ਸਜ ਧਜ ਕੇ ਸਕੂਲ ਦੇ ਵਿਹੜੇ ਪੁੱਜੇ।
ਵਾਢੀ ਦੇ ਮੌਸਮ ਅਤੇ ਸੱਭਿਆਚਾਰ ਨੂੰ ਦਰਸਾਉਣ ਲਈ ਕਣਕ ਦੀਆਂ ਬੱਲੀਆਂ ਅਤੇ ਰੰਗ ਬਰੰਗੇ ਦੁਪੱਟਿਆਂ ਨਾਲ ਸਕੂਲ ਦੀ ਸਜਾਵਟ ਕੀਤੀ ਗਈ। ਇਸ ਮੌਕੇ ਚੌਥੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਜਲਿਆਂਵਾਲੇ ਬਾਗ਼ ਦੇ ਦੁਖਦਾਈ ਤੱਥਾਂ ਨੂੰ ਨਾਟਕ ਰਾਹੀਂ ਦਰਸਾਇਆ, ਜਿਸ ਨੇ ਭਾਵੁਕ ਮਾਹੌਲ ਬਣਾ ਦਿੱਤਾ।ਜਮਾਤ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਵਿਸਾਖੀ ਨਾਲ ਸਬੰਧਿਤ ਗੀਤਾਂ ਤੇ ਕੋਰੀਓਗ੍ਰਾਫੀ ਕੀਤੀ।
ਸਕੂਲ ਦੇ ਮੁੱਖ ਅਧਿਆਪਕਾ ਛਾਇਆ ਵਿਨੋਚਾ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਤਿਉਹਾਰ ਸਿਰਫ਼ ਜਲਿਆਂਵਾਲੇ ਬਾਗ਼ ਦੀ ਘਟਨਾ ਜਾਂ ਫ਼ਸਲ ਦੀ ਵਾਢੀ ਨਾਲ ਹੀ ਸਬੰਧਿਤ ਨਹੀਂ ਸਗੋਂ ਇੱਕ ਸ਼ੁੱਭ ਦਿਹਾੜਾ ਵੀ ਹੈ ਕਿਉਂਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਰਾਸ਼ਟਰੀ ਗਾਣ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
#For any kind of News and advertisement
contact us on 980 -345-0601
#Kindly LIke, Share & Subscribe
our News Portal://charhatpunjabdi.com
1485700cookie-checkਸਿਲਵਰ ਓਕਸ ਸਕੂਲ ਨੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ