December 9, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਬਲਾਕ ਰਾਮਪੁਰਾ ਅਧੀਨ ਪੈਂਦੇ ਪਿੰਡ ਮੰਡੀ ਕਲਾਂ ਵਿਖੇ ਇਕਾਈ ਦਾ ਪੁਨਰਗਠਨ ਕਰਕੇ ਆਗੂਆਂ ਨੂੰ ਅਹੁਦੇਦਾਰ ਚੁਣਿਆ ਗਿਆ। ਮੀਟਿੰਗ ਦੀ ਅਗਵਾਈ ਬਲਾਕ ਪ੍ਰਧਾਨ ਗੋਰਾ ਡਿੱਖ ਤੇ ਬਲਾਕ ਜਨਰਲ ਸਕੱਤਰ ਪਰਮਿੰਦਰ ਮੰਡੀ ਕਲਾਂ ਨੇ ਕੀਤੀ। ਮੀਟਿੰਗ ਕਰਨ ਉਪਰੰਤ ਸਰਬਸੰਮਤੀ ਨਾਲ ਸਤਾਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿੰਨਾਂ ਵਿੱਚ ਗੁਰਮੇਲ ਸਿੰਘ ਪ੍ਰਧਾਨ, ਅਮਨਦੀਪ ਸਿੰਘ ਮੀਤ ਪ੍ਰਧਾਨ, ਰਮਨਪ੍ਰੀਤ ਸਿੰਘ ਸਕੱਤਰ, ਮਨਦੀਪ ਸਿੰਘ ਸਹਾਇਕ ਸਕੱਤਰ, ਕੁਲਦੀਪ ਸਿੰਘ ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਖ਼ਜ਼ਾਨਚੀ, ਜਗਸੀਰ ਸਿੰਘ ਤੇ ਬਲਵਿੰਦਰ ਸਿੰਘ ਸਹਾਇਕ ਖ਼ਜ਼ਾਨਚੀ ਅਹੁਦਿਆਂ ਲਈ ਚੁਣਿਆ ਗਿਆ। ਜਦਕਿ ਬਿੰਦਰ ਸਿੰਘ, ਤਾਰਾ ਸਿੰਘ, ਤੇਜਾ ਸਿੰਘ, ਪਰਵਿੰਦਰ ਸਿੰਘ, ਰਣਜੀਤ ਸਿੰਘ, ਬਲਕਾਰ ਸਿੰਘ, ਵੀਰਾ ਸਿੰਘ, ਰਾਜੂ ਸਿੰਘ ਤੇ ਸਤਵਿੰਦਰ ਸਿੰਘ ਨੂੰ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ।
ਇਸ ਮੌਕੇ ਗੋਰਾ ਡਿੱਖ ਵੱਲੋਂ ਮੰਡੀ ਕਲਾਂ ਵਿਖੇ ਹਾੜੀ ਦੇ ਸੀਜਨ ਦੇ ਫੰਡਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਤੇ ਕਿਸਾਨੀ ਨਾਲ ਭਖਦੇ ਹੋਰ ਮਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨਾ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਿੱਚ ਕਿਸਾਨਾਂ ਨਾਲ ਫਸਲਾਂ ਦੀ ਗਿਰਦਾਵਰੀ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਸੱਤਾਧਾਰੀ ਲੋਕਾਂ ਦੇ ਇਸ਼ਾਰਿਆਂ ਉਪਰ ਕੋਈ ਧੱਕੇਸ਼ਾਹੀ ਕੀਤੀ ਗਈ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਵੀਂ ਚੁਣੀ ਗਈ ਬਾਡੀ ਨੂੰ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕਿਸਾਨੀ ਮਸਲਿਆਂ ਉਪਰ ਲੜਨ ਲਈ ਪ੍ਰੇਰਿਤ ਕੀਤਾ ਗਿਆ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148530cookie-checkਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਮੰਡੀ ਕਲਾਂ ਚ ਇਕਾਈ ਦਾ ਕੀਤਾ ਪੁਨਰਗਠਨ
error: Content is protected !!