June 17, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ, 6 ਜੁਲਾਈ(ਪ੍ਰਦੀਪ ਸ਼ਰਮਾ) : ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦ ਅਮ੍ਰਿਤਧਾਰੀ ਨੌਜਵਾਨ ਰਾਜਬੀਰ ਸਿੰਘ ਦੇ ਜੇਲ੍ਹ ਅਧਿਕਾਰੀਆਂ ਵੱਲੋਂ ਜਬਰੀ ਕੇਸ ਕਤਲ ਕਰਨ, ਜਬਰੀ ਦਸਤਾਰ ਲਾਹ ਕੇ ਬੇਅਦਬੀ ਕਰਨ, ਬੇਰਿਹਮੀ ਨਾਲ ਕੁੱਟਮਾਰ ਕਰਨ ਦਾ ਸਿੱਖ ਜਥੇਬੰਦੀਆਂ ਨੇ ਨੋਟਿਸ ਲਿਆ ਹੈ।ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਜਥੇਬੰਦੀ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਪ੍ਰਧਾਨ ਭਾਈ ਜੀਵਨ ਸਿੰਘ ਗਿੱਲ ਕਲਾਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਦਿੱਲੀ ਹਕੂਮਤ ਦੀ ਤਾਬਿਆਦਾਰ ਪੰਜਾਬ ਪੁਲਿਸ ਵਿਚ ਸਿੱਖ ਚਿਹਰਿਆਂ ਨੂੰ ਲੈ ਕੇ ਐਨੀ ਨਫ਼ਰਤ ਹੈ ਕਿ ਪਹਿਲਾ ਇਸ ਪੁਲਿਸ ਨੇ ‘ਅੱਤਵਾਦ’ ਦੇ ਨਾਂਅ ਹੇਠ ਸਿੱਖ ਨੌਜਵਾਨੀ ਦਾ ਘਾਣ ਕੀਤਾ ਤੇ ਹੁਣ ‘ਗੈਂਗਰਸਟਰਵਾਦ’ ਦੀ ਆੜ ’ਚ ਸਿੱਖ ਨੌਜਵਾਨਾਂ ’ਤੇ ਬੇਤਸਾਹਾ ਜ਼ੁਲਮ ਢਾਹ ਰਹੀ ਹੈ,ਜ਼ਿਕਰਯੋਗ ਹੈ ਕਿ ਜਦੋਂ ਪੀੜ੍ਹਤ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਦੇ ਮੋਢਿਆਂ, ਢੂਹੀ ਆਦਿ ਥਾਵਾਂ ’ਤੇ ਗਰਮ ਸਰੀਏ ਲਾ ਕੇ ਤਸੀਹੇ ਦੇਣ ਦੇ ਜੁਲਮ ਉਸ ਦੀ ਦਾਸਤਾਨ ਪੇਸ਼ ਕਰ ਰਹੇ ਸਨ।
ਉਹਨਾਂ ਦੱਸਿਆ ਕਿ ਪੁਲਿਸ ਜਬਰ ਪੀੜ੍ਹਤ ਰਾਜਬੀਰ ਸਿੰਘ ਦੀ ਸੁਣਵਾਈ ਹੋਣ ਦੀ ਬਜਾਏ ਉਸ ’ਤੇ ਪੁਲਿਸ ਨਾਲ ਹੱਥੋਪਾਈ ਹੋਣ ਦਾ ਇਕ ਹੋਰ ਝੂਠਾ ਕੇਸ ਮੜ੍ਹ ਦਿੱਤਾ ਗਿਆ। ਉਹਨਾਂ ਕਿਹਾ ਕਿ ਉਸ ਦੀ ਵਿਧਵਾ ਅਮ੍ਰਿਤਧਾਰੀ ਮਾਤਾ ਪ੍ਰਭਜੋਤ ਕੌਰ ਨੇ ਸਿੱਖ ਜਥੇਬੰਦੀਆਂ ਦੀ ਹਿਮਾਇਤ ਲੈ ਕੇ ਇਸ ਜਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਪਰ ਪੰਜਾਬ ਵਿਚ ਪੰਜਾਬ ਪੁਲਿਸ ਦਾ ਰਾਜ ਹੋਣ ਕਰਕੇ ਪੁਲਿਸ ਜਬਰ ਦੀ ਕੋਈ ਸੁਣਵਾਈ ਨਹੀਂ। 
#For any kind of News and advertisement contact us on   980-345-0601
122650cookie-checkਮਾਮਲਾ ਸਿੱਖ ਨੌਜਵਾਨ ਕੈਦੀ ਦੇ ਜਬਰੀ ਕੇਸ ਕਤਲ ਕਰਨ ਦਾ ਸਿੱਖ ਜਥੇਬੰਦੀਆਂ ਨੇ ਲਿਆ ਨੋਟਿਸ
error: Content is protected !!