December 30, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਅਜ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਜੀਤ ਨੂੰ ਸਮੂਚੇ ਪੰਥ ਦੀ ਜੀਤ ਦੱਸਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਸਾਬਕਾ ਵਧੀਕ ਐਡਵੋਕੇਟ ਜਨਰਲ, ਪੰਜਾਬ ਨੇ ਕਿਹਾ ਕਿ ਏਹ ਨੈਤਿਕਤਾ ਅਤੇ ਸੱਚਾਈ ਦੀ ਜਿੱਤ ਹੋਈ ਹੈ l  ਏਸੇ ਮੌਕੇ ਜਿਥੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਜੀਤ ਦੀ ਵਧਾਈ ਦਿੱਤੀ ਉਥੇ ਸਮੂਹ ਸ੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਦੀ ਮਿਹਨਤ ਦੀ ਵੀ ਤਾਰੀਫ਼ ਕੀਤੀ l ਉਹਨਾਂ ਦੱਸਿਆ ਕਿ ਪੰਥ ਵਿਰੋਧੀ ਤਾਕਤਾਂ ਨੂੰ ਅਜ ਫੇਰ ਮੂੰਹ ਦੀ ਖਾਣੀ ਪਈ ਹੈ l ਜੋ ਲੋਕ ਪੰਥ ਅਤੇ ਪੰਜਾਬ ਨੂੰ ਤੋੜਨਾ ਚਾਹੁੰਦੇ ਹਨ ਉਹਨਾਂ ਨੂੰ ਪੰਥ ਦੇ ਨੁਮਾਇੰਦਿਆਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ l ਪਿਛਲੇ ਸਮੇਂ ਤੌਂ ਅਲੱਗ ਅਲੱਗ ਜ਼ਰੀਏ ਤੌਂ ਜੋ ਜ਼ੋਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਹਰਾਉਣ ਵਾਸਤੇ ਲਗਾਇਆ ਗਿਆ ਸੀ ਓਸ ਦਾ ਜਵਾਬ ਪੰਜਾਬ ਨੇ ਅਜ ਡੇਮੋਕ੍ਰੇਟਿਕ ਤਰੀਕੇ ਨਾਲ ਦੇ ਦਿੱਤਾ ਹੈ l

ਚੋਣ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਕੋਈ ਵੀ ਬਾਹਰਲੀ ਤਾਕਤ ਪੰਥ ਦਾ ਨੁਕਸਾਨ ਨਹੀਂ ਕਰ ਸਕਦੀ l ਹੁਣ ਸਰਕਾਰਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਾਖਲ ਦੇਣਾ ਬੰਦ ਕਰ ਦੇਣ l ਸਿੱਖ ਰਾਜਨੀਤੀ ਵਿੱਚ ਬਾਹਰਲੇ ਕਿਸੇ ਵੀ ਵਿਅਕਤੀ ਦਾ ਦਖਲ ਬਰਦਾਸ਼ਤ ਨਹੀ ਕੀਤਾ ਜਾ ਸਕਦਾ l ਜੋ ਲੋਕ ਸੋਸ਼ਲ ਮੀਡੀਆ ਤੇ ਬੈਠੇ ਗ਼ਲਤ ਟਿੱਪਣੀਆਂ ਕਰਦੇ ਹਨ ਉਹਨਾਂ ਲਈ ਇਕ ਸੁਨੇਹਾ ਹੈ ਕਿ ਉਹ ਏਸ ਤੌਂ ਪਰਹੇਜ਼ ਕਰਨ ਨਹੀ ਤਾਂ ਕਾਨੂੰਨ ਮੁਤਾਬਿਕ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ l ਏਸ ਮੌਕੇ ਸਰਦਾਰ ਮੰਜੀਤ ਸਿੰਘ ਝੰਮਟ (ਕੈਨੇਡਾ) ਵੀ ਹਾਜ਼ਿਰ ਸਨ l

ਉਹਨਾਂ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੱਤੀ ਤੇ ਨਾਲ ਦੀ ਨਾਲ ਸਮੂਹ ਸੰਗਤ ਅਤੇ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਸ੍ਰੋਮਣੀ ਅਕਾਲੀ ਦਲ ਵਿਚ ਭਰੋਸਾ ਰੱਖਣ ਕਿਉਂਕਿ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਬਾਰੇ ਸੋਚ ਸਕਦੀ ਹੈ ਅਤੇ ਪੰਜਾਬ ਨੂੰ ਦੋਬਾਰਾ ਤਰੱਕੀ ਦੀਆਂ ਲੀਹਾਂ ਤੇ ਲਿਜਾ ਸਕਦੀ ਹੈ l ਸਰਦਾਰ ਝੰਮਟ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਜੋ ਫੈਸਲਾ ਚੋਣਾਂ ਨਾ ਲੜਨ ਦਾ ਲਿਆ ਗਿਆ ਹੈ ਉਹ ਬਹੁਤ ਸ਼ਾਲਾਘਾ ਯੋਗ ਹੈ l

Kindly like,share and subscribe our youtube channel CPD NEWS.Contact for News and advertisement at 9803-4506-01

166400cookie-checkਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਜੀਤ ਨੂੰ ਸਮੂਚੇ ਪੰਥ ਦੀ ਜੀਤ- ਪਰਉਪਕਾਰ ਸਿੰਘ ਘੁੰਮਣ
error: Content is protected !!