March 29, 2024

Loading

 ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ , 31 ਦਸੰਬਰ , (ਪਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਵਿਧਾਇਕ ਕਾਂਗੜ ਤੇ ਕਾਂਗਰਸ ਪਾਰਟੀ ਨੂੰ ਉਦੋ ਵੱਡਾ ਝਟਕਾ ਲੱਗਿਆ ਜਦੋ ਇਤਿਹਾਸਕ ਪਿੰਡ ਮਹਿਰਾਜ ਦਾ ਉੱਘਾ ਸਮਾਜ ਸੇਵੀ ਨੌਜਵਾਨ ਯੋਧਾ ਮਹਿਰਾਜ ਆਪਣੇ ਸਾਥੀਆ ਸੁੱਖੀ ਮੱਲੂਆਣਾ, ਰਾਜਵਿੰਦਰ ਸਿੰਘ ਚੀਨਾ, ਗੁਰਪ੍ਰੀਤ ਸਿੰਘ ਮਹਿਰਾਜ, ਗੁਰਪ੍ਰੀਤ ਮਨੀ ਰਾਮਪੁਰਾ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਿਆ।
ਕਾਂਗੜ ਨੇ ਆਪਣੇ ਹੀਰਿਆਂ ਵਰਗੇ ਵਰਕਰ ਗੁਆਏ , ਆਪਣੇ ਦੁਆਲੇ ਕੋਲੇ ਇਕੱਠੇ ਕੀਤੇ :ਯੋਧਾ ਮਹਿਰਾਜ
ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਰਾਮਪੁਰਾ ਫੂਲ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਮਲ ਹੁੰਦਿਆ ਯੋਧਾ ਮਹਿਰਾਜ ਨੇ ਕਿਹਾ ਕਿ ਉਹਨਾ ਨੇ ਮੌਜੂਦਾ ਵਿਧਾਇਕ ਕਾਂਗੜ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਅਤੇ ਮਹਿਰਾਜ ਦੇ ਵਰਕਰਾਂ ਤੇ ਆਗੂਆਂ ਦਾ ਵਿਧਾਇਕ ਕਾਂਗੜ ਨੂੰ ਜਿਤਾਉਣ ਵਿੱਚ ਵੱਡਾ ਯੋਗਦਾਨ ਰਿਹਾ ਪਰਤੂੰ  ਵਿਧਾਇਕ ਕਾਂਗੜ ਨੇ ਇਸ ਵਾਰ ਸਤਾ ਦੇ ਹੰਕਾਰ ਵਿੱਚ ਆਪਣੇ ਵਰਕਰਾਂ ਨੂੰ ਪਿੱਛੇ ਧੱਕਿਆ ਤੇ ਅਕਾਲੀ ਦਲ ਵਿੱਚੋ ਆਏ ਦਲ ਬਦਲੂਆ ਨੂੰ ਮੂਹਰੇ ਰੱਖਿਆ ਜਿਸ ਕਾਰਨ ਹੁਣ ਕਾਂਗਰਸੀ ਵਰਕਰ ਤੇ ਆਗੂ ਧੜਾਧੜ ਕਾਂਗਰਸ ਛੱਡ ਰਹੇ ਹਨ। ਉਹਨਾਂ ਕਿਹਾ ਕਿ  ਕਾਂਗੜ ਨੇ ਹੀਰਿਆ ਵਰਗੇ ਵਰਕਰ ਗੁਆ ਕੇ ਆਪਣੇ ਦੁਆਲੇ ਕਾਲੇ ਕੋਲੇ ਇਕੱਠੇ ਕਰ ਲਏ।
ਕਾਂਗੜ ਦੀ ਰੈਲੀ ਹੋਈ ਫਲਾਪ ਬਾਹਰਲੇ ਹਲਕਿਆ ਚੋ ਸੱਦ ਕੇ ਮਸਾ ਹੋਇਆ ਪੰਜ ਹਜਾਰ ਦਾ ਇਕੱਠ :- ਬਲਕਾਰ ਸਿੱਧੂ
ਇਹਨਾਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕਰਵਾਉਣ ਤੋ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ ਤੇ ਉਹਨਾਂ ਵਿਧਾਇਕ ਕਾਂਗੜ ਵੱਲੋ ਬੀਤੇ ਦਿਨ ਕੀਤੀ ਗਈ ਰੈਲੀ ਤੇ ਨਿਸਾਨਾ ਸੇਧਤ ਕਰਦਿਆ ਕਿਹਾ ਕਿ ਆਪਣੇ ਸਕਤੀ ਪ੍ਰਦਰਸ਼ਨ ਲਈ ਵਿਧਾਇਕ ਕਾਂਗੜ ਨੇ ਬਾਹਰਲੇ ਹਲਕਿਆ ਤੋ ਇਕੱਠ  ਕੀਤਾ ਪਰਤੂੰ ਫੇਰ ਵੀ 5 ਤੋ 6 ਹਜਾਰ ਤੱਕ ਇਕੱਠ ਹੋਇਆ ਜਿਸ ਕਰਕੇ ਰੈਲੀ ਫਲਾਪ ਸੋਅ ਸਾਬਤ ਹੋਈ ਇੰਨਾ ਹੀ ਨਹੀ ਰੈਲੀ ਵਿੱਚ ਵਿਰੋਧ ਕਰਨ ਦਾ ਇੱਕ ਹਜਾਰ ਦੇ ਕਰੀਬ ਇਕੱਠ ਸੀ ਤੇ ਉਹਨਾਂ ਨੇ ਮੁੱਖ ਮੰਤਰੀ ਚੰਨੀ ਦਾ ਜਬਰਦਸਤ ਵਿਰੋਧ ਕੀਤਾ ।
ਉਹਨਾਂ ਕਿਹਾ ਕਿ ਵੱਡੇ ਵੱਡੇ ਕਾਂਗਰਸੀ ਆਗੂ ਸਾਡੇ ਸੰਪਰਕ ਵਿੱਚ ਹਨ ਆਉਦੇ ਦਿਨਾਂ ਵਿਚ ਹੋਰ ਵੀ ਵੱਡੇ ਕਾਂਗਰਸੀ ਆਮ ਆਦਮੀ ਪਾਰਟੀ ਵਿਚ ਸਾਮਲ ਹੋਣਗੇ। ਉਹਨਾਂ ਕਿਹਾ ਕਿ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਦਾ ਉਹ ਸਵਾਗਤ ਕਰਦੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਉਹਨਾਂ ਨਾਲ ਆਰ ਐਸ ਜੇਠੀ, ਰਾਜੂ ਜੇਠੀ ਤੇ ਸੀਰਾ ਮੱਲੂਆਣਾ ਤੇ ਹੋਰ ਵੱਡੀ ਗਿਣਤੀ ਵਿਚ ਸਾਮਲ
97640cookie-checkਕਾਂਗੜ ਨੂੰ ਝਟਕਾ ਪਿੰਡ ਮਹਿਰਾਜ ਦਾ ਯੋਧਾ ਸਾਥੀਆਂ ਸਮੇਤ ਹੋਇਆ ਆਮ ਆਦਮੀ ਪਾਰਟੀ ‘ਚ ਸਾਮਲ
error: Content is protected !!