July 15, 2025

Loading

ਚੜ੍ਹਤ ਪੰਜਾਬ ਦੀ

ਪਰਦੀਪ ਸ਼ਰਮਾ

ਰਾਮਪੁਰਾ ਫੂਲ-ਤਹਿਸੀਲ ਰਾਮਪੁਰਾ ਫੂਲ ਵਿਖੇ ਕੁਝ ਵਿਸ਼ੇਸ਼ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲਦਾਰ ਰਮਨਦੀਪ ਕੌਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਤਹਿਸੀਲ ਵਿੱਚ ਆਉਣ ਵਾਲੀਆਂ ਜਾਇਦਾਦੀ ਅਤੇ ਦਫ਼ਤਰੀ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਤਹਿਸੀਲ ਵਿੱਚ ਕਿਸੇ ਵੀ ਕੰਮ ਲਈ ਚਿੰਤਾ ਕਰਨ ਦੀ ਲੋੜ ਨਹੀਂ ਰਹੇਗੀ।

ਇੱਕ ਵਿਸ਼ੇਸ਼ ਸੂਚਨਾ ਦਿੰਦਿਆਂ ਤਹਿਸੀਲਦਾਰ ਨੇ ਕਿਹਾ ਕਿ ਹਰ ਸੋਮਵਾਰ ਅਤੇ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 12 ਵਜੇ ਤੱਕ ਇੰਤਕਾਲਾਂ ਦੇ ਨੇ ਨਿਪਟਾਰੇ ਕੀਤੇ ਜਾਣਗੇ, ਤਾਂ ਜੋ ਲੋਕ ਆਪਣੇ ਜਾਇਦਾਦੀ ਕਾਗਜ਼ਾਤ ਸਬੰਧੀ ਕਾਰਵਾਈ ਸਹੀ ਢੰਗ ਤਰੀਕੇ ਨਾਲ ਅਤੇ ਸਹੀ ਟਾਈਮ ਵਿਚ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇਹ ਨਿਯਮਤ ਪ੍ਰਕਿਰਿਆ ਇਸ ਲਈ ਲਾਗੂ ਕੀਤੀ ਗਈ ਹੈ ਕਿ ਇੰਤਕਾਲ ਦੇ ਕੰਮ ਵਿਚ ਕੋਈ ਦੇਰੀ ਨਾ ਹੋਵੇ ਅਤੇ ਹਰ ਵਿਅਕਤੀ ਨੂੰ ਨਿਰਧਾਰਤ ਸਮੇਂ ਵਿੱਚ ਨਤੀਜਾ ਮਿਲ ਸਕੇ।

ਰਮਨਦੀਪ ਕੌਰ ਨੇ ਇਹ ਵੀ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਤਹਿਸੀਲ ਦਫ਼ਤਰ ਵਿੱਚ ਆਉਣ ਵਾਲੇ ਹਰ ਨਾਗਰਿਕ ਨੂੰ ਸਮੇਂ ਸਿਰ ਤੇ ਵਧੀਆ ਸੇਵਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਦਫ਼ਤਰੀ ਕਰਮਚਾਰੀ ਵੱਲੋਂ ਆਮ ਲੋਕਾਂ ਨਾਲ ਰੁੱਖਾਪਣ ਜਾਂ ਢਿੱਲਾਈ ਬਰਤੀ ਜਾਂਦੀ ਹੈ ਤਾਂ ਉਸ ਉੱਤੇ ਕੜੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਸਮੂਹ ਦਫਤਰੀ ਕਰਮਚਾਰੀਆਂ ਨੂੰ ਆਮ ਲੋਕਾਂ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਤਹਿਸੀਲ ਵਿੱਚ ਕੰਮ ਦੀ ਗਤੀ ਤੇਜ਼ ਕਰਨ ਲਈ ਡਿਜ਼ੀਟਲ ਪਲੈਟਫਾਰਮ ਅਤੇ ਨਵੀਂ ਤਕਨੀਕ ਵਰਤੀ ਜਾ ਰਹੀ ਹੈ, ਜਿਸ ਨਾਲ ਲੋਕ ਘੱਟ ਸਮੇਂ ਵਿੱਚ ਆਪਣੀ ਕਾਰਵਾਈ ਨਿਪਟਾ ਸਕਣ। ਇਸ ਮੌਕੇ ਆਮ ਲੋਕਾਂ ਨੇ ਤਹਿਸੀਲਦਾਰ ਰਮਨਦੀਪ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਵਾਂ ਪੈਗਾਮ ਲੋਕਾਂ ਲਈ ਵੱਡੀ ਰਾਹਤ ਹੈ ਅਤੇ ਉਮੀਦ ਹੈ ਕਿ ਹੁਣ ਕੰਮ ਲੰਬੇ ਸਮੇਂ ਤੱਕ ਲਟਕਣ ਦੀ ਥਾਂ ਤੇਜੀ ਨਾਲ ਨਿਪਟਾਏ ਜਾ ਸਕਣਗੇ।

Kindly like,share and subscribe our youtube channel CPD NEWS=Contact for News and advertisement at 9803-4506-01

 

168370cookie-checkਸੋਮਵਾਰ ਅਤੇ ਬੁੱਧਵਾਰ ਨੂੰ ਕੀਤਾ ਜਾਵੇਗਾ ਇੰਤਕਾਲਾਂ ਦਾ ਨਿਪਟਾਰਾ: ਤਹਿਸੀਲਦਾਰ ਰਮਨਦੀਪ ਕੌ
error: Content is protected !!