April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 23 ਸਤੰਬਰ (ਪ੍ਰਦੀਪ ਸ਼ਰਮਾ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਸੇਲਬਰਾਹ ਵਿਖੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਸਕੂਲ ਦਾ ਮੈਗਜ਼ੀਨ “ਉੱਡਦੇ ਪਰਿੰਦੇ” ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਸਕੂਲ ਪ੍ਰਿੰਸੀਪਲ ਅਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਹਿਤ ਅਤੇ ਵੱਖ-ਵੱਖ ਭਾਸ਼ਾਵਾਂ ਸੰਬੰਧੀ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਹੱਥ ਲਿਖਤ ਰਚਨਾਵਾਂ ਨਾਲ ਇਹ ਮੈਗਜ਼ੀਨ “ਉੱਡਦੇ ਪਰਿੰਦੇ’ ਤਿਆਰ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਸੇਲਬਰਾਹ ਵਿਖੇ ਹੋਇਆ ਚਾਰ ਰੋਜ਼ਾ ਕਬੱਡੀ ਟੂਰਨਾਂਮੈਂਟ ਦੌਰਾਨ ਪੁੱਜੇ ਐਮ.ਪੀ ਮੁਹੰਮਦ ਸਦੀਕ ਨੇ ਉਚੇਚੇ ਤੌਰ ‘ਤੇ ਸਕੂਲ ਦਾ ਦੌਰਾ ਕੀਤਾ।
ਅਧਿਆਪਕ ਹੀ ਬੱਚਿਆਂ ਦੀ ਕਲਾ ਨੂੰ ਨਿਖਾਰ ਸਕਦਾ ਹੈ- ਮਹੰਮਦ ਸਦੀਕ
ਐਮ.ਪੀ ਮੁਹੰਮਦ ਸਦੀਕ ਨੇ ਕਿਹਾ ਕਿ ਇਹੋ ਜਿਹੇ ਵਿਸ਼ੇਸ਼ ਉਪਰਾਲਿਆਂ ਸਦਕਾ ਹੀ ਵਿਦਿਆਰਥੀਆਂ ਦੀ ਅੰਦਰੂਨੀ ਕਲਾ ਉਜਾਗਰ ਹੁੰਦੀ ਹੈ। ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਸਿਰਫ ਅਧਿਆਪਕ ਹੀ ਉਨਾਂ ਦੀ ਕਲਾ ਨੂੰ ਨਿਖਾਰ ਸਕਦਾ ਹੈ। ਇਸ ਦੌਰਾਨ ਅਧਿਆਪਕ ਰਵੀ ਚੰਦ ਵੱਲੋਂ ਉਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਬਾਠ ਵਿਜੇ ਕੁਮਾਰ, ਲਖਵਿੰਦਰ ਸਿੰਘ, ਲਖਵੀਰ ਸਿੰਘ ਅਤੇ ਆਦਿ ਹਾਜ਼ਰ ਸਨ।
#For any kind of News and advertisment contact us on 980-345-0601
128990cookie-checkਸੇਲਬਰਾਹ ਸਕੂਲ ਦਾ ਮੈਗਜ਼ੀਨ “ਉੱਡਦੇ ਪਰਿੰਦੇ” ਕੀਤਾ ਰਿਲੀਜ਼
error: Content is protected !!