ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 23 ਸਤੰਬਰ (ਪ੍ਰਦੀਪ ਸ਼ਰਮਾ) : ਜਿਲਾ ਬਠਿੰਡਾ ਬਲਾਕ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਵਾਲਾ ਦੇ ਵਸਨੀਕ ਸ. ਅਮਰਜੀਤ ਸਿੰਘ ਦੀ ਪਿਛਲੇ ਦਿਨੀ ਸਵਰਗ ਸਿਧਾਰ ਗਏ ਸਨ। ਉਨਾਂ ਦੇ ਸਮੂਹ ਪਰਿਵਾਰ ਅਤੇ ਦੋਵੇ ਪੁੱਤਰਾਂ ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਵੱਲੋ ਪਿਤਾ ਦੇ ਭੋਗ ਸਮਾਗਮ ਮੌਕੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਗੁਰੂਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਖੂਨਦਾਨ ਕੈਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲੱਡ ਬੈਕ ਸਿਵਲ ਹਸਪਤਾਲ ਬਠਿੰਡਾ ਦੀ ਟੀਮ ਵੱਲੋ 30 ਯੂਨਿਟ ਬਲੱਡ ਇੱਕਤਰ ਕੀਤਾ ਗਿਆ।
ਖੂਨਦਾਨ ਕੈਪ ਲਗਾਉਣਾ ਪਰਿਵਾਰ ਦੀ ਵਧੀਆ ਸੋਚ- ਡਾ. ਤੇਜਵੰਤ ਸਿੰਘ ਢਿਲੋਂ
ਇਸ ਸੰਬੰਧ ਵਿੱਚ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿਲੋਂ ਨੇ ਕਿਹਾ ਭਾਵੇ ਇਹ ਸਮਾਂ ਪਰਿਵਾਰ ਲਈ ਇੱਕ ਦੁਖਦਾਈ ਘੜੀ ਹੈ ਪ੍ਰੰਤੂ ਭੋਗ ਸਮਾਗਮ ਮੌਕੇ ਖੂਨਦਾਨ ਕੈਪ ਲਗਾਉਣਾ ਪਰਿਵਾਰ ਦੀ ਵਧੀਆ ਸੋਚ ਹੈ। ਸਮੂਹ ਪਰਿਵਾਰ ਵੱਲੋ ਕੀਤੇ ਇਸ ਕਾਰਜ ਦੀ ਸਲਾਘਾ ਕਰਦਾ ਹਾਂ। ਖੂਨਦਾਨ ਕਰਨ ਨਾਲ ਅਸੀ ਕਿਸੇ ਹੋਰ ਵਿਅਕਤੀ ਨੂੰ ਨਵਾਂ ਜੀਵਨ ਦੇ ਸਕਦੇ ਹਾਂ ਸਿਹਤ ਵਿਭਾਗ ਵੱਲੋ 17 ਸਤੰਬਰ ਤੋ 1 ਅਕਤੂਬਰ ਤੱਕ ਖੂਨਦਾਨ ਪੰਦਰਵਾੜਾ ਮਨਾਇਆਂ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਮਾਜਿਕ ਅਤੇ ਧਾਰਮਿਕ ਸੰਸਥਾਂਵਾ ਦੇ ਸਹਿਯੋਗ ਨਾਲ ਖੂਨਦਾਨ ਕੈਪ ਲਗਾਏ ਜਾ ਰਹੇ ਹਨ ਤਾਂ ਜੋ ਲੋੜਵੰਦ ਹਰ ਵਿਅਕਤੀ ਨੂੰ ਬਲੱਡ ਮਿਲ ਸਕੇ। ਇਸ ਮੌਕੇ ਬੀ.ਟੀ.ਓ ਡਾ. ਰੀਤੀਕਾ, ਐਲ.ਟੀ ਪੂਨਮ, ਕੌਸਲਰ ਰਮੇਸ਼, ਧਨਵੀਰ ਅਤੇ ਬਲਦੇਵ ਸਿੰਘ ਹਾਜਰ ਸਨ।
#For any kind of News and advertisment contact us on 980-345-0601
1289600cookie-checkਪਿਤਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਲਗਾਇਆ ਖੂਨਦਾਨ ਕੈਪ